ਇਹ ਪੋਸਟਰ ਅਸਲੀ ਮੰਜ਼ਲਾਂ ਦੀ ਅਸਲੀ ਰਾਹ ਦਿਖਾਉਂਦੇ ਹਨ
ਸ਼ਬਦਾਂ ਵਿੱਚ ਜਾਨ ਹੁੰਦੀ ਹੈ। ਸ਼ਬਦ ਸਿਰਫ ਪੂਜਾ ਅਰਚਨਾ ਲਈ ਨਹੀਂ ਹੁੰਦੇ। ਸ਼ਬਦ ਸਿਰਫ ਰੁਮਾਲਿਆਂ ਨਾਲ ਢਕ ਕੇ ਧੂਫ ਅਗਰਬੱਤੀ ਕਰਨ ਲਈ ਨਹੀਂ ਹੁੰਦੇ। ਇਹਨਾਂ ਨਾਲ ਦਿਲ ਦਿਮਾਗ ਵਿੱਚ ਜਿਹੜੀ ਜੋਤ ਜਗਦੀ ਹੈ ਉਸ ਜਗਦੀ ਜੋਤ ਨਾਲ ਹੀ ਸਮਾਜ ਬਦਲਦੇ ਹਨ। ਉਸ ਜਗਦੀ ਜੋਤ ਨਾਲ ਹੀ ਜਿੱਤ ਦੇ ਰਾਹ ਨਜ਼ਰ ਆਉਂਦੇ ਹਨ। ਸ਼ਬਦਾਂ ਦੇ ਇਸ ਅਸਲੀ ਜਾਦੂ ਨੂੰ ਲਲਕਾਰ ਮੀਡੀਆ ਵਾਲੇ ਬਹੁਤ ਹੀ ਖੂਬਸੂਰਤੀ ਅਤੇ ਬੇਬਾਕੀ ਨਾਲ ਸਾਹਮਣੇ ਲਿਆਉਂਦੇ ਹਨ। ਲਲਕਾਰ ਦਾ ਪ੍ਰਿੰਟ ਪਰਚਾ ਵੀ ਪੜ੍ਹਿਆ ਜਾ ਸਕਦਾ ਹੈ ਅਤੇ ਆਨਲਾਈਨ ਰੂਪ ਵਿੱਚ ਵੀ।
ਦਿਲਚਸਪ ਗੱਲ ਹੈ ਕਿ ਲਲਕਾਰ ਗਰੁੱਪ ਨੇ ਮਾਤ ਭਾਸ਼ਾ ਦਿਵਸ ਦੇ ਇਸ ਮੌਕੇ ਤੇ ਬਹੁਤ ਹੀ ਪਤੇ ਵਾਲੇ ਡਿਜੀਟਲ ਪੋਸਟਰ ਵੀ ਜਾਰੀ ਕੀਤੇ ਹਨ ਜਿਹੜੇ ਅਸਲੀ ਚੁਣੌਤੀ ਅਤੇ ਅਸਲੀ ਖਤਰਿਆਂ ਨੂੰ ਬੜੀ ਹੀ ਸਾਦਗੀ ਅਤੇ ਸਹਿਜਤਾ ਨਾਲ ਬੇਨਕਾਬ ਕਰਦੇ ਹਨ। ਇਹਨਾਂ ਦੀ ਇੱਕ ਝਲਕ ਤੁਸੀਂ ਦੇਖ ਸਕਦੇ ਹੋ ਇਸ ਲਿੰਕ 'ਤੇ ਕਲਿੱਕ ਕਰ ਕੇ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਮਾਤਭਾਸ਼ਾ ਬਾਰੇ ਬਣੇ ਲਲਕਾਰ ਦੇ ਪੋਸਟਰ ਬਹੁਤ ਕੁਝ ਆਖਦੇ ਨੇ ਇਹਨਾਂ ਪੋਸਟਰਾਂ ਨੂੰ ਦੇਖ ਕੇ ਤੁਸੀਂ ਸਮਝ ਸਕੋਗੀ ਕਿ ਅਸਲੀ ਸਮੱਸਿਆ ਕਿੱਥੇ ਹੈ ਅਤੇ ਇਸਨੂੰ ਦੂਰ ਕਰਨ ਦਾ ਰਸਤਾ ਕਿਵੇਂ ਅਤੇ ਕਿਥੋਂ ਲੱਭੇਗਾ।
No comments:
Post a Comment