google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਰੇਗਿਸਤਾਨ ਦੀ ਸੈਰ//*ਸ਼ਾਇਰਾ ਛਿੰਦਰ ਕੌਰ

Monday, 13 June 2022

ਰੇਗਿਸਤਾਨ ਦੀ ਸੈਰ//*ਸ਼ਾਇਰਾ ਛਿੰਦਰ ਕੌਰ

13th June 2022 at 01:04 PM Via WhatsApp

ਤੇਰੇ ਦਰ ਤੇ ਸੀਸ ਝੁਕਾਉਣਾ ਵੀ/ਮੰਜ਼ਿਲ ’ਤੇ ਅੱਪੜਣ ਜਿਹਾ


ਨਾ ਛੱਲਾਂ ਨਾ ਲਹਿਰਾਂ

ਨਾ ਕਿਨਾਰੇ

ਨਾ ਘੋਗੇ ਸਿੱਪੀਆਂ

ਰੇਤ ਦਾ ਸਮੁੰਦਰ

ਨਾ ਮੋਤੀਆਂ ਦੇ ਥਾਲ ਦੇਂਦਾ ਏ

ਤੇਰਾ ਹਾਸਲ ਮੰਜ਼ਿਲ ਤੇ ਹੈ ਹੀ

ਤੇਰੇ ਦਰ ਤੇ ਸੀਸ ਝੁਕਾਉਣਾ ਵੀ

ਮੰਜ਼ਿਲ ’ਤੇ ਅੱਪੜਣ ਜਿਹਾ

ਸਕੂਨ ਦੇਂਦਾ ਏ

ਕਿਸੇ ਨੂੰ ਛਾਂ ਜਾਂ ਹਵਾ ਦੇਣਾ

ਉਸ ਰੁੱਖ ਦੇ ਹੱਥ ਵੱਸ ਨਹੀਂ ਸੀ

ਮੇਰੀ ਫਿਤਰਤ ਹੀ ਕੁਛ ਐਸੀ ਸੀ।

ਉਂਝ ਰੇਗਿਸਤਾਨ ਦੀ ਸੈਰ ਕਰਨ

ਕੌਣ ਜਾਂਦਾ ਏ। (ਇਹ ਸਦੀ ਵੀ ਤੇਰੇ ਨਾਉਂ) ਵਿੱਚੋਂ 

ਸ਼ਾਇਰਾ ਛਿੰਦਰ ਕੌਰ ਲੇਖਿਕਾ ਹੋਣ ਦੇ ਨਾਲ ਨਾਲ ਸਿਰਸਾ ਵਿੱਚ ਰੇਡੀਓ ਅਨਾਊਂਸਰ ਵੀ ਹੈ 


2 comments:

  1. Replies
    1. ਬਹੁਤ ਬਹੁਤ ਧੰਨਵਾਦ ਏਸਦੇ ਸਭਨਾਂ ਦੇ ਮਾਣਯੋਗ ਹਰਮੀਤ ਵਿਦਿਆਰਥੀ ਜੀ

      Delete