ਦੀਵਿਆਂ ਦੇ ਬੁੱਝਣ ਤੋਂ ਧਰਤੀ ਸਦਾ ਡਰਦੀ ਹੈ
ਸੂਰਜ ਕਿੰਨਾ ਗੁਮਾਨ ਕਰਦਾ ਹੈ!
ਪਰ ਧਰਤੀ ਤੇ ਆਉਣ ਤੋਂ ਡਰਦਾ ਹੈ!
ਦੀਵੇ ਨੇ ਗੁਮਾਨ
ਕਦੇ ਕਰਿਆ ਨਹੀਂ!
ਹਨੇਰਿਆਂ ਤੋਂ ਵੀ ਡਰਿਆ ਨਹੀਂ।
ਕਾਲੀ ਬੋਲੀ ਰਾਤ ਜਦ ਪੈਂਦੀ ਹੈ!
ਫਿਰ ਸੂਰਜ ਦੀ ਨਹੀਂ!
ਸਭ ਨੂੰ ਦੀਵੇ ਦੀ ਹੀ ਤਾਂਘ ਰਹਿੰਦੀ ਹੈ।
ਭਾਵੇਂ ਸੂਰਜ ਨੂੰ
ਮਘਾਉਣ ਦੀ ਹੀ ਗੱਲ ਚਲਦੀ ਹੈ!
ਪਰ ਦੀਵਿਆਂ ਦੇ ਬੁੱਝਣ ਤੋਂ
ਧਰਤੀ ਸਦਾ ਡਰਦੀ ਹੈ।
ਤੂਫ਼ਾਨ ਤੋਂ ਡਰ ਕੇ ਸੂਰਜ
ਅਕਸਰ ਆਪਣੇ ਆਪ ਨੂੰ
ਬੱਦਲਾਂ
ਪਿੱਛੇ ਲੁਕੋਅ ਲੈਂਦਾ ਹੈ
ਪਰ ਨਿੱਕਾ ਜਿਹਾ ਦੀਵਾ
ਨਿੱਕੀ ਜਿਹੀ ਤੀਲੀ ਨਾਲ ਮਿਲ ਕੇ
ਸੂਰਜ ਦੀ ਰੌਸ਼ਨੀ ਨੂੰ
ਆਪਣੇ ਵਿਚ ਸਮੋਅ ਲੈਂਦਾ ਹੈ।
.....ਹਰਭਗਵਾਨ ਭੀਖੀ
No comments:
Post a Comment