ਦਿਲ ਨੂੰ ਹਿਲਾ ਦੇਣ ਵਾਲਿਆਂ ਹਕੀਕਤਾਂ ਹਨ ਕਵਿਤਾ ਵਿੱਚ
![]() |
| Courtesy Photo |
ਬਘਿਆੜਾਂ ਦੇ ਵੱਸ
ਇਹ ਕੌਣ ਜਾ ਰਿਹਾ ਹੈ?
![]() |
| ਸ਼ਾਇਰ ਜੋਗਿੰਦਰ ਆਜ਼ਾਦ |
ਆਪਣੇ ਹੀ ਮੋਢਿਆਂ ਤੇ ਚੁੱਕੀ
ਆਪਣੀ ਅਰਥੀ
ਕਿਸ ਦੀ ਇਹ ਅਣਪਛਾਤੀ ਲਾਸ਼?
ਸ਼ਾਇਦ
ਇਹ ਗਣਤੰਤਰ ਦੀ ਲਾਸ਼ ਹੈ
ਜਾਂ ਲੋਕ ਤੰਤਰ ਦੀ।
ਨਿਆਂ ਤੰਤਰ ਦੀ ਲਾਸ਼ ਹੈ
ਜਾਂ ਨਕਲੀ ਆਜ਼ਾਦੀ ਦੀ ਲਾਸ਼।
ਹੁਕਮਰਾਨਾਂ ਦੀ ਲਾਸ਼ ਹੈ
ਜਾਂ ਦੇਸ਼ ਦੀ ਗਲ਼ੀ ਸੜੀ ਲਾਸ਼ ?
ਨਹੀਂ ਨਹੀਂ!
ਭਾਰਤ ਜਿਸ ਦਾ ਨਾਮ
ਓਥੋਂ ਦੀ ਸਭਿਅਤਾ ਤੇ ਸੰਸਕ੍ਰਿਤੀ
ਵਿੱਚੋਂ ਨਿਕਲੀ ਹੈ
ਇਹ ਆਦਮਖੋਰ
ਵਿਕਾਸ ਪੁਰਸ਼ ਦੀ ਲਾਸ਼ ।
ਲਾਸ਼ ਘਰ ਬਣ ਗਿਆ ਹੈ ਮੁਲਕ
ਗੰਗਾ ਨਦੀ ਨੇ ਵੀ
ਖੋਲ੍ਹੀ ਹੈ ਅਪਣੀ ਬੁੱਕਲ
ਢੋ ਰਹੀ ਹੈ ਲਾਸ਼ਾਂ ਹੀ ਲਾਸ਼ਾਂ।
ਖਾਮੋਸ਼ ਦੇਖ ਰਿਹਾ
ਆਦਮਖ਼ੋਰ ਨੇਤਾ ਨਿਰਾ ਅਭਿਨੇਤਾ
ਸਿਰਫ਼ ਵੋਟਾਂ ਗਿਣ ਰਿਹਾ।
ਉਹਦੇ ਖੂਨੀ ਜਬਾੜੇ
ਅਜੇ ਨਹੀਂ ਹੋਏ ਤ੍ਰਿਪਤ ।
ਅਜੇ ਵੀ
ਆਦਮ ਬੋ, ਆਦਮ ਬੋ
ਕਰਦਾ ਫਿਰ ਰਿਹਾ ਹੈ ਹਰਾਮਖ਼ੋਰ।
ਦਿਲ ਨੂੰ ਹਿਲਾ ਦੇਣ ਵਾਲਿਆਂ ਹਕੀਕਤਾਂ ਹਨ ਕਵਿਤਾ ਵਿੱਚ
ਜੋਗਿੰਦਰ ਆਜ਼ਾਦ 16-5-2021


No comments:
Post a Comment