ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ ਅਨੁਵਾਦ
ਬਸ ਇਸ ਕਵਿਤਾ ਦੇ ਨਾਲ ਹੀ ਅੰਧਭਗਤਾਂ ਦੇ ਰਾਜੇ ਦੀ ਟਰੋਲਿੰਗ ਆਰਮੀ ਭੜਕ ਗਈ। ਪਾਰੁਲ ਖੱਖਰ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ। ਗੁੱਸੇ ਵਿੱਚ ਆਏ ਆਈਟੀ ਸੈਲ ਨੇ ਸਿਰਫ 14 ਸਤਰਾਂ ਦੀ ਇਸ ਕਵਿਤਾ ਦੇ ਖਿਲਾਫ ਅਣਗਿਣਤ ਗਾਹਲਾਂ ਕੱਢੇ ਜਾਣ ਦਾ ਪ੍ਰਬੰਧ ਕਰ ਦਿੱਤਾ। ਕੁਝ ਲੋਕਾਂ ਦਾ ਕਹਿਣਾ ਹੈ ਕਿ ਘਟੋਘਟ 28 ਹਜ਼ਾਰ ਗਾਹਲਾਂ ਇਸ ਕਵਿਤਾ ਨੂੰ ਲੈ ਕੇ ਪਾਰੁਲ ਦੇ ਖਿਲਾਫ ਕੱਢੀਆਂ ਗਈਆਂ। ਅਸਹਿਣਸ਼ੀਲਤਾ ਨੂੰ ਸਾਬਿਤ ਕਰਦਾ ਇਹ ਸ਼ਾਇਦ ਸਭ ਤੋਂ ਤਾਜ਼ਾ ਮਾਮਲਾ ਹੈ। ਇੱਕ ਕਵਿਤਾ ਤੋਂ ਕਿੰਨੀ ਬੋਖਲਾਹਟ ਹੋ ਸਕਦੀ ਹੈ! ਕਿਓਂਕਿ ਇਸ ਕਵਿਤਾ ਵਿੱਚ ਬੋਲਿਆ ਗਿਆ ਸੱਚ ਸਿਆਸਤ ਤੋਂ ਉੱਪਰ ਉੱਠਕੇ ਬੋਲਿਆ ਗਿਆ ਸੱਚ ਹੈ ਜਿਹੜਾ ਅੰਧ ਭਗਤਾਂ ਨੂੰ ਰਾਸ ਨਹੀਂ ਆਇਆ। ਓਹ ਲੋਕ ਉਹੀ ਕੁਝ ਦੇਖਣ ਵਾਲੇ ਬਣ ਗਏ ਹਨ ਜਿਹੜਾ ਕੁਝ ਉਹਨਾਂ ਦੇ ਦਿਮਾਗਾਂ ਵਿੱਚ ਭਰ ਦਿੱਤਾ ਗਿਆ ਹੈ। ਆਕਸੀਜ਼ਨ ਦੀ ਕਮੀ, ਬੈਡਾਂ ਦੀ ਕਮੀ, ਹਸਪਤਾਲਾਂ ਦੀ ਕਮੀ, ਜ਼ਰੂਰੀ ਦਵਾਈਆਂ ਦੀ ਕਮੀ--ਇਹ ਸਭ ਕੁਝ ਤਾਂ ਉਹਨਾਂ ਨੂੰ ਨਜ਼ਰ ਹੀ ਕੀ ਆਉਣਾ ਸੀ, ਉਹਨਾਂ ਨੂੰ ਗੰਗਾ ਵਿਚਕ ਵਹਿੰਦੀਆਂ ਲਾਸ਼ਾਂ ਵੀ ਨਜ਼ਰ ਨਹੀਂ ਆਈਆਂ। ਉਹਨਾਂ ਦੀਆਂ ਅੱਖਾਂ ਖੋਹਲਣ ਦੀ ਕੋਸ਼ਿਸ਼ ਕਰਨ ਵਾਲੀ ਇਹ ਕਵਿਤਾ ਉਹਨਾਂ ਨੂੰ ਮਾੜੀ ਤਾਂ ਲੱਗਣੀ ਹੀ ਸੀ।
ਇਸ ਤਿੱਖੇ ਵਿਰੋਧ ਦੇ ਬਾਵਜੂਦ ਇਸ ਕਵਿਤਾ ਦਾ ਅਨੁਵਾਦ ਕਈ ਭਾਸ਼ਾਵਾਂ ਵਿੱਚ ਹੋਇਆ। ਹਿੰਦੀ ਦੇ ਨਾਲ ਨਾਲ ਅਸਮੀ, ਮਲਿਆਲਮ, ਤਮਿਲ, ਭੋਜਪੁਰੀ, ਬੰਗਲਾ ਅਤੇ ਅੰਗਰੇਜ਼ੀ ਸਮੇਤ ਕਈ ਭਾਸ਼ਾਵਾਂ ਵਿੱਚ। ਗੁਜਰਾਤੀ ਤੋਂ ਹਿੰਦੀ ਵਿਚ ਇਸਦਾ ਅਨੁਵਾਦ ਕੀਤਾ ਇਲਿਆਸ ਸ਼ੇਖ ਨੇ ਅਤੇ ਗੁਜਰਾਤੀ ਤੋਂ ਹੀ ਅੰਗਰੇਜ਼ੀ ਅਨੁਵਾਦ ਕੀਤਾ ਸਲਿਲ ਤ੍ਰਿਪਾਠੀ ਨੇ। ਦੇਖਦਿਆਂ ਹੀ ਦੇਖਦਿਆਂ ਇਸ ਲੋਕ-ਕਵਿਤਾ ਨੇ ਕਿਸੇ ਲੋਕ ਗੀਤ ਵਰਗੀ ਹਰਮਨਪਿਆਰਤਾ ਹਾਸਲ ਕਰ ਲਈ। ਇਸ ਵਿਚਲੇ ਸੰਗੀਤ ਕਾਰਨ ਇਸਦਾ ਗਾਇਨ ਵੀ ਹੋ ਰਿਹਾ ਹੈ। ਦਿੱਲੀ ਦੇ ਰਹਿਣ ਵਾਲੇ ਸਲੀਮ ਜ਼ਫ਼ਰ ਨੇ ਇਸਦਾ ਖੂਬਸੂਰਤ ਗਾਇਨ ਵੀ ਕੀਤਾ ਹੈ।
ਇਸ ਨਾਲ ਪ੍ਰੇਸ਼ਾਨੀਆਂ ਵੀ ਖੜੀਆਂ ਹੋਈਆਂ। ਇਸ ਕਵਿਤਾ ਦੇ ਵਿਰੋਧ ਦਾ ਸਿੱਟਾ ਇਹ ਵੀ ਨਿਕਲਿਆ ਕਿ ਪਾਰੁਲ ਖੱਖਰ ਨੂੰ ਆਪਣੀ ਫੇਸਬੁੱਕ ਆਈਡੀ ਬਦਲਣੀ ਪਈ ਅਤੇ ਇੰਸਟਾਗ੍ਰਾਮ ਵੀ ਬੰਦ ਕਰਨਾ ਪਿਆ। ਅਸਹਿਣਸ਼ੀਲਤਾ ਵਿਵਾਦ ਲਗਾਤਾਰ ਤਿੱਖਾ ਹੋਇਆ। ਵਾਇਰ ਵਰਗੇ ਕਈ ਆਨਲਾਈਨ ਮੀਡੀਆ ਸੰਸਥਾਨਾਂ ਨੇ ਇਸ ਚਰਚਾ ਨੂੰ ਅੱਗੇ ਤੋਰਿਆ ਅਤੇ ਗੋਦੀ ਮੀਡੀਆ ਵਾਲੇ ਇਸ ਯੁਗ ਵਿੱਚ ਅਸਲੀ ਮੀਡੀਆ ਦੀ ਭੂਮਿਕਾ ਵੀ ਨਿਭਾਈ। ਹੁਣ ਇਸਦਾ ਪੰਜਾਬੀ ਅਨੁਵਾਦ ਕੀਤਾ ਹੈ ਜਸਵੰਤ ਸਿੰਘ ਜ਼ੱਫਰ ਹੁਰਾਂ ਨੇ। ਇੰਝ ਲੱਗਦੈ ਜਿਵੇਂ ਇਹ ਬਿਲਕੁਲ ਮੂਲ ਪੰਜਾਬੀ ਵਿੱਚ ਲਿਖੀ ਗਈ ਕਾਵਿ ਰਚਨਾ ਹੋਵੇ। ਦੇਖੋ, ਪੜ੍ਹੋ, ਸ਼ੇਅਰ ਕਰਨੀ ਚਾਹੋ ਤਾਂ ਸ਼ੇਅਰ ਵੀ ਕਰੋ ਅਤੇ ਆਪਣੇ ਕੁਮੈਂਟ ਵੀ ਜ਼ਰੂਰ ਦਰਜ ਕਰੋ। ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਿੱਦਤ ਨਾਲ ਰਹੇਗੀ ਹੀ। --ਰੈਕਟਰ ਕਥੂਰੀਆ//ਸਾਹਿਤ ਸਕਰੀਨ
“ਸਭ ਕੁਛ ਚੰਗਾ ਚੰਗਾ”
ਰਾਜਨ ਤੇਰੇ ਰਾਮਰਾਜ ਵਿਚ
ਪੰਜਾਬੀ ਅਨੁਵਾਦ ਜਸਵੰਤ ਜ਼ਫ਼ਰ |
ਸ਼ਮਸ਼ਾਨ ਘਾਟ ਸਭ ਭਰ ਗਏ ਤੇਰੇ,
ਲੱਕੜਾਂ ਬਲ ਬਲ ਮੁੱਕੀਆਂ।
ਥੱਕ ਗਏ ਨੇ ਮੋਢੇ ਸਾਰੇ,
ਅੱਖੀਆਂ ਰੋ ਰੋ ਸੁੱਕੀਆਂ।
ਦਰ ਦਰ ਜਾ ਜਮਦੂਤ ਖੇਲਦੇ,
ਮੌਤ-ਨਾਚ ਬੇਢੰਗਾ।
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ।
ਦਿਨ ਰਾਤ ਜੋ ਬਲਣ ਚਿਤਾਵਾਂ,
ਰੋਕ ਨਾ ਪੈਂਦੀ ਪਲ ਭਰ।
ਟੁੱਟੀ ਜਾਂਦੇ ਗਜਰੇ ਵੰਙਾਂ,
ਛਾਤੀਆਂ ਪਿੱਟਣ ਘਰ ਘਰ।
ਲਾਟਾਂ ਦੇਖ ਵੀ ਮੱਛਰੀ ਫਿਰਦੀ,
ਜੋੜੀ ‘ਬਿੱਲਾ-ਰੰਗਾ’।
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ।
ਰਾਜਨ ਤੇਰੇ ਉਜਲੇ ਵਸਤਰ,
ਕਹਿਣ ਤੂੰ ਰੱਬੀ ਜੋਤੀ।
ਤੂੰ ਜੋ ਸੀ ਪੱਥਰ ਤੋਂ ਭੈੜਾ,
ਰਹੇ ਸਮਝਦੇ ਮੋਤੀ।
ਹਿੰਮਤ ਹੈ ਤਾਂ ਬੋਲੋ ਭਾਈ,
ਸਾਡਾ ਰਾਜਨ ਨੰਗਾ।
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ।
(ਪੰਜਾਬੀ ਅਨੁਵਾਦ: ਜਸਵੰਤ ਜ਼ਫ਼ਰ)
ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ
ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ
ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ
Very good post. Keep it continue. Our motherland needs it badly.salute to Parul Khakhar.
ReplyDelete