google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਤਰਲੋਚਨ ਸਿੰਘ ਦੀ ਐਮ ਪੀ ਵੱਜੋਂ ਭੂਮਿਕਾ-ਪੁਸਤਕ ਰਿਲੀਜ਼

Monday, 11 February 2019

ਤਰਲੋਚਨ ਸਿੰਘ ਦੀ ਐਮ ਪੀ ਵੱਜੋਂ ਭੂਮਿਕਾ-ਪੁਸਤਕ ਰਿਲੀਜ਼

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਇਆ ਵਿਸ਼ੇਸ਼ ਸਮਾਗਮ 
ਪਟਿਆਲਾ: 11 ਫਰਵਰੀ 2019: (ਅਮ੍ਰਿਤਪਾਲ ਸਿੰਘ)::
"ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵੱਜੋਂ ਭੂਮਿਕਾ" ਨਾਮਕ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅੱਜ ਰਿਲੀਜ਼ ਕੀਤੀ ਗਈ। ਯੂਨੀਵਰਸਿਟੀ ਦੇ ਸਾਇੰਸ ਆਡੀਟੀਰੀਅਮ ਵਿੱਚ ਹੋਏ ਇੱਕ ਯਾਦਗਾਰੀ ਸਮਾਗਮ ਦੌਰਾਨ ਇਹ ਵਿਸ਼ੇਸ਼ ਪੁਸਤਕ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਡਾਕਟਰ ਬੀ ਐਸ ਘੁੰਮਣ ਅਤੇ ਸਾਬਕਾ ਵੀਸੀ ਡਾਕਟਰ ਜੋਗਿੰਦਰ ਪੁਆਰ ਹੁਰਾਂ ਨੇ ਰਿਲੀਜ਼ ਕੀਤੀ। ਇਸ ਮੌਕੇ ਨਾਮਵਰ ਸ਼ਾਇਰ ਡਾਕਟਰ ਸੁਰਜੀਤ ਪਾਤਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਆਏ ਹੋਏ ਡਾਕਟਰ ਭਗਵਾਨ ਜੋਸ਼, ਯੂਨੀਵਰਸਿਟੀ ਦੇ ਅਕਦਮਿਕ ਡੀਨ ਡਾਕਟਰ ਗੁਰਦੀਪ ਸਿੰਘ ਬੱਤਰਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਭਾਗੀ ਮੁਖੀ ਡਾਕਟਰ ਯੋਗਰਾਜ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਅਤੇ ਕਲਮਕਾਰ ਮੌਜੂਦ ਸਨ। ਸਾਹਿਤ ਰਸੀਆਂ ਦੇ ਨਾਲ ਨਾਲ ਸਿਆਸੀ ਰੂਚੀਆਂ ਰੱਖਣ ਵਾਲੇ ਵੀ ਬੜੇ ਉਤਸ਼ਾਹ ਵਿੱਚ ਨਜ਼ਰ ਆਏ। 

No comments:

Post a Comment