google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Punjabi Sahit Sabha
Showing posts with label Punjabi Sahit Sabha. Show all posts
Showing posts with label Punjabi Sahit Sabha. Show all posts

Thursday, 12 November 2026

ਕੀ ਸਾਰਿਆਂ ਨੂੰ ਸਾਹਿਤਿਕ ਚੌਧਰਾਂ ਵਾਲੀ ਰਾਜਨੀਤੀ ਵੀ ਨਹੀਂ ਆਉਂਦੀ

Harpreet Kaur Sandhu on Thursday 12th November 2026 at  06<51 Regarding Punjabi Literature 

ਇੱਥੇ ਸਿਰਫ ਕਵਿਤਾ ਤੇ ਕਹਾਣੀ ਵਾਲੇ ਹੀ ਸਾਹਿਤਕਾਰ ਹਨ 


ਪਟਿਆਲਾ
: 12 ਨਵੰਬਰ 2026:>>ਹਰਪ੍ਰੀਤਕੌਰ ਸੰਧੂ>>ਸਾਹਿਤ ਸਕਰੀਨ ਡੈਸਕ>>

ਸਾਹਿਤ ਇਕ ਵਿਆਪਕ ਸ਼ਬਦ ਹੈ। ਇਸ ਵਿੱਚ ਸਾਰੀਆਂ ਕਲਾਵਾਂ ਆਉਂਦੀਆਂ ਹਨ। ਸਾਹਿਤ ਸਿਰਫ ਕਵਿਤਾ ਜਾਂ ਕਹਾਣੀ ਨਹੀਂ। ਅਕਸਰ ਅਸੀਂ ਕਵਿਤਾ ਜਾ ਕਹਾਣੀ ਲਿਖਣ ਵਾਲੇ ਨੂੰ ਸਾਹਿਤਕਾਰ ਕਹਿੰਦੇ ਹਾਂ। ਸਾਹਿਤ ਦਾ ਅਰਥ ਇਹ ਹੈ ਸਾਰਿਆਂ ਦਾ ਹਿਤ। ਇਸ ਲਈ ਕੋਈ ਵੀ ਵਿਅਕਤੀ ਜੋ ਸਾਰਿਆਂ ਦੇ ਹਿੱਤ ਦੀ ਗੱਲ ਕਰਦਾ ਹੈ ਉਹ ਸਾਹਿਤਕਾਰ ਹੈ। ਇਹ ਜਰੂਰੀ ਨਹੀਂ ਕਿ ਉਹ ਕਵਿਤਾ ਜਾਂ ਕਹਾਣੀ ਹੀ ਲਿਖੇ। ਕਿਸੇ ਹੋਰ ਰੂਪ ਵਿੱਚ ਸਭ ਦੇ ਹਿੱਤ ਦੀ ਗੱਲ ਕਰਦੇ ਰਿਹਾ ਹੈ ਤਾਂ ਉਹ ਸਾਹਿਤਕਾਰ ਹੀ ਹੈ। 

ਪੰਜਾਬੀ ਸਾਹਿਤ ਇਸ ਗੱਲ ਨੂੰ ਬਦਕਿਸਮਤ ਹੈ ਕਿ ਇੱਥੇ ਸਿਰਫ ਕਵਿਤਾ ਤੇ ਕਹਾਣੀ ਵਾਲੇ ਹੀ ਸਾਹਿਤਕਾਰ ਹਨ। ਉਹਨਾਂ ਵਿੱਚ ਵੀ ਕੁਝ ਗਿਣੇ ਚੁਣੇ ਲੋਕ ਜਿਨਾਂ ਨੂੰ ਰਾਜਨੀਤਿਕ ਕਰਨੀ ਆਉਂਦੀ ਹੈ। ਉਹ ਲੋਕ ਜਿਨਾਂ ਨੂੰ ਆਪਣੇ ਆਪ ਨੂੰ ਦਰਸਾਉਣਾ ਆਉਂਦਾ ਹੈ। ਇਸ ਦੀ ਇੱਕ ਸਿਆਸਤ ਹੈ। ਧਿਆਨ ਨਾਲ ਵੇਖੋ ਤਾਂ ਕੁਝ ਕੁਝ ਹੀ ਨਾਮ ਹਨ ਜੋ ਅੱਗੇ ਹਨ। ਬਹੁਤ ਲੋਕ ਅਜਿਹੇ ਹਨ ਜੋ ਬਹੁਤ ਵਧੀਆ ਕੰਮ ਕਰ ਰਹੇ ਹਨ। ਉਨਾਂ ਦੀ ਰਚਨਾ  ਸੰਵੇਦਨਸ਼ੀਲ ਮਨ ਦੀ ਗਾਥਾ ਹੈ ਪਰ ਉਹਨਾਂ ਨੂੰ ਪੰਜਾਬੀ ਸਾਹਿਤ ਦੇ ਆਪੇ ਹੁਣੇ ਚੌਧਰੀ ਅੱਗੇ ਨਹੀਂ ਆਉਣ ਦਿੰਦੇ। 

ਪੰਜਾਬੀ ਵਿੱਚ ਉੱਚ ਪਾਏ ਦੀਆਂ ਲਿਖਤਾਂ ਮੌਜੂਦ ਹਨ। ਪਰ ਗੱਲ ਸਿਰਫ ਕੁਝ ਕੁ ਗਿਣੇ ਚੁਣੇ ਲੋਕਾਂ ਦੀ ਹੁੰਦੀ ਹੈ। ਇੱਥੇ ਮਾਨ ਸਨਮਾਨ ਸਭ ਰਾਜਨੀਤੀ ਨਾਲ ਮਿਲਦੇ ਹਨ। ਜੋ ਚੰਗਾ ਲਿਖਦਾ ਹੈ ਉਸਨੂੰ ਅਣਗੌਲਿਆ ਕੀਤਾ ਜਾਂਦਾ ਹੈ ਜੇਕਰ ਉਹ ਇਸ ਰਾਜਨੀਤੀ ਦਾ ਹਿੱਸਾ ਨਹੀਂ ਬਣਦਾ। ਇਹ ਸਮਝਣ ਵਾਲੀ ਗੱਲ ਹੈ ਕਿ ਇੱਕ ਸੂਝਵਾਨ ਬੰਦਾ ਇਸ ਸਭ ਦਾ ਹਿੱਸਾ ਨਹੀਂ ਬਣੇਗਾ। ਉਸਨੂੰ ਸਿਰਫ ਆਪਣੇ ਕੰਮ ਤੱਕ ਮਤਲਬ ਹੁੰਦਾ। 

ਪਰ ਇੱਥੇ ਉਸਨੂੰ ਅੱਗੇ ਹੀ ਨਹੀਂ ਆਉਣ ਦਿੱਤਾ ਜਾਂਦਾ। 

ਕੁਝ ਕੁ ਲੋਕ ਹਨ ਜੋ ਇਹਨਾਂ ਤੰਦਾਂ ਨੂੰ ਆਪਣੀਆਂ ਉਗਲਾਂ ਤੇ ਲਈ ਫਿਰਦੇ ਹਨ ਜੋ ਸਾਹਿਤ ਦੇ ਗਿਣੇ ਚੁਣੇ ਨਾਵਾਂ ਦੀ ਤਰਜਮਾਨੀ ਹਨ। ਬਹੁਤ ਸਾਰੇ ਵਧੀਆ ਢੰਗ ਨਾਲ ਆਪਣੀ ਗੱਲ ਕਹਿਣ ਵਾਲੇ ਅਣਗੌਲਿਆਂ ਹੀ ਰਹਿ ਗਏ ਹਨ।

ਦੇਖਿਆ ਜਾਵੇ ਤਾਂ ਸਿਆਸਤ ਤੇ ਸਾਹਿਤ ਦਾ ਕੋਈ ਮੇਲ ਨਹੀਂ ਪਰ ਸਾਡੇ ਪੰਜਾਬੀ ਸਾਹਿਤ ਦੇ ਤਾਂ ਸਿਆਸਤ ਹੀ ਭਾਰੂ ਹੈ। 

ਜੇਕਰ ਕੋਈ ਕਵੀ ਜਾ ਕਹਾਣੀਕਾਰ ਇਹਨਾਂ ਵਿੱਚੋਂ ਕਿਸੇ ਗੁਪਤਾ ਮੈਂਬਰ ਨਾ ਹੋਵੇ ਤਾਂ ਉਹ ਇਹ ਸਮਝ ਲਏ ਕਿ ਉਸਦੀ ਵਧੀਆ ਰਚਨਾ ਦੀ ਵੀ ਚਰਚਾ ਕਿਤੇ ਨਹੀਂ ਹੋਣੀ। ਸਿਆਸਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ। ਕਿ ਪੰਜਾਬੀ ਸਾਹਿਤ ਵਿੱਚ ਸਨਮਾਨ ਮਿਲਣ ਨਾਲ ਕਿਤੇ ਉਸ ਲੇਖਕ ਦੀ ਛਵੀ ਬਾਰੇ ਇਹ ਚਰਚਾ ਹੋਣ ਲੱਗਦੀ ਹੈ ਕਿ ਇਹ ਕਿਹੜੇ ਗੁੱਟ ਦਾ ਹੈ।

ਜੋ ਕਿਤਾਬਾਂ ਨੂੰ ਛਾਪਦੇ ਹਨ ਉਹ ਵੀ ਸਾਹਿਤਕਾਰ ਹਨ। ਇਸ ਲਈ ਕਿਉਂਕਿ ਉਸ ਸਾਹਿਤ ਨੂੰ ਪ੍ਰਫੁੱਲਤ ਕਰਨ ਵਿੱਚ ਮਦਦ ਕਰਦੇ ਹਨ। ਪਰ ਇੱਥੇ ਵੀ ਕੁਝ ਖਾਸ ਨਾਮ ਹੀ ਉਭਰ ਕੇ ਅੱਗੇ ਆਉਂਦੇ ਹਨ। ਬਹੁਤ ਲੋਕ ਹਨ ਜੋ ਚੁੱਪ ਚਾਪ ਮਿਹਨਤ ਕਰ ਰਹੇ ਹਨ। ਉਹਨਾਂ ਦਾ ਕਿਤੇ ਜ਼ਿਕਰ ਨਹੀਂ ਹੁੰਦਾ। ਇਥੇ ਸਿਰਫ ਤੁਹਾਡੀ ਨੇੜਤਾ ਕੰਮ ਆਉਂਦੀ ਹੈ। ਕੋਈ ਅਸੂਲ ਪ੍ਰਸਤ ਬੰਦਾ ਜੋ ਇਸ ਸਾਂਝੇ ਵਿੱਚ ਢਲਣਾ ਨਹੀਂ ਚਾਹੁੰਦਾ ਉਸਨੂੰ ਇਸ ਸਾਹਿਤਕਾਰ ਦੀ ਗਿਣਤੀ ਚੋਂ ਬਾਹਰ ਕਰ ਦਿੰਦੇ ਹਨ। 

ਪੰਜਾਬੀ ਸਾਹਿਤ ਵਿੱਚ ਜੋ ਕਵੀ ਦਰਬਾਰ ਜਾਂ ਕਹਾਣੀ ਬਾਰੇ ਕੋਈ ਵਿਸ਼ੇਸ਼ ਪ੍ਰੋਗਰਾਮ ਹੁੰਦੇ ਹਨ ਉਹਨਾਂ ਵਿੱਚ ਗਿਣਨੇ ਚੁਣੇ ਨਾ ਹੀ ਸ਼ਾਮਿਲ ਹੁੰਦੇ ਹਨ। ਜਿਸਕੋ ਨੇ ਕਵੀ ਦਰਬਾਰ ਕਰਵਾਇਆ ਹੈ ਉਸਨੇ ਆਪਣੇ ਹੀ ਬੰਦੇ ਸੱਦ ਲੈਣੇ ਹਨ। ਅਕਸਰ ਇਹ ਗਿਲਾ ਵੀ ਕੀਤਾ ਜਾਂਦਾ ਹੈ ਕਿ ਉਰਦੂ ਜ਼ੁਬਾਨ ਦੇ ਲੋਕਾਂ ਵਾਂਗ ਸਾਡੇ ਲੋਕ ਕਵੀਆਂ ਨੂੰ ਦਾਦ ਨਹੀਂ ਦਿੰਦੇ। ਲੋਕ ਤਾਂ ਦਾਤਾਂ ਦੇਣ ਜੇ ਕਵਿਤਾ ਲੋਕਾਂ ਤੱਕ ਪਹੁੰਚੇ। ਇੱਥੇ ਤਾਂ ਸੁਣਨ ਵਾਲੇ ਵੀ ਉਹੀ ਹੁੰਦੇ ਹਨ ਤੇ ਕਹਿਣ ਵਾਲੇ ਵੀ ਉਹੀ। ਕਵੀ ਦਰਬਾਰ ਵਿੱਚ ਕਿਸੇ ਨੇ ਦੱਸਿਆ ਕਿ ਜ਼ਿਆਦਾ ਬੰਦੇ ਇਸ ਲਈ ਬੁਲਾਏ ਜਾਂਦੇ ਹਨ ਤਾਂ ਜੋ ਆਪਣੀ ਵੱਧ ਦਾ ਇੰਤਜ਼ਾਰ ਕਰਨ ਵਿੱਚ ਉਹ ਬੈਠੇ ਰਹਿਣ ਤੇ ਹਾਲ ਭਰਿਆ ਲੱਗੇ। ਨਹੀਂ ਤਾਂ 50 ਤੋਂ ਵੱਧ ਬੰਦਿਆਂ ਦੀ ਕਵਿਤਾ ਇੱਕ ਸਮਾਗਮ ਵਿੱਚ ਕਿੱਥੇ ਸੁਣੀ ਜਾਂਦੀ ਹੈ। ਪਰ ਮਜਬੂਰੀ ਇਹ ਹੈ ਕਿ ਹਾਲ ਵੀ ਤਾਂ ਭਰਨਾ ਹੈ। ਕੋਈ ਵੀ ਅਜਿਹਾ ਸਮਾਗਮ ਨਹੀਂ ਹੁੰਦਾ ਜਿਸ ਵਿੱਚ ਆਮ ਲੋਕ ਸ਼ਮੂਲੀਅਤ ਕਰਨ। ਸਾਹਿਬ ਇਹਨਾਂ ਆਮ ਲੋਕਾਂ ਲਈ ਹੀ ਲਿਖਿਆ ਜਾਂਦਾ ਹੈ। ਪੰਜਾਬੀ ਸਾਹਿਤ ਦਾ ਉਹ ਸਮਾ ਚੱਲ ਰਿਹਾ ਹੈ ਜਿੱਥੇ ਕਵੀ ਸਿਰਫ ਆਪਣੀ ਗੁੱਟ ਵਿੱਚੋਂ ਆਪਣੀ ਵਾਹਵਾਈ ਲਈ ਕਵਿਤਾ ਪੜ੍ਹ ਰਿਹਾ ਹੁੰਦਾ। ਇਹ ਗੱਲਾਂ ਸਾਰਿਆਂ ਤੇ ਲਾਗੂ ਨਹੀਂ ਹੁੰਦੀਆਂ ਕੁਛ ਵਖਰੇ ਵੀ ਹਨ ਜੋ ਸਿਰਫ ਆਪਣੀ ਰਚਨਾ ਤੇ ਆਪਣੇ ਲਿਖਤ ਤੇ ਧਿਆਨ ਦਿੰਦੇ ਹਨ। 

ਇਹੀ ਗੁੱਟਬੰਦੀਆਂ ਲੇਖਕਾਂ ਦੀਆਂ ਚੋਣਾਂ ਤੇ ਭਾਰੂ ਹਨ। ਸਮਾਜ ਲਈ ਇਹਨਾਂ ਦੀ ਦੇਣ ਅਖਬਾਰ ਵਿੱਚ ਦਿੱਤੇ ਇੱਕ ਬਿਆਨ ਤੋਂ ਵੱਧ ਨਹੀਂ ਹੁੰਦੀ। ਬਿਆਨ ਜਿਸ ਵਿੱਚ ਬਿਆਨ ਘੱਟ ਹੁੰਦਾ ਹੈ ਤੇ ਆਪਣੇ ਗੁੱਟ ਦੇ ਲੋਕਾਂ ਦਾ ਨਾਮ ਜ਼ਿਆਦਾ। ਕਈ ਵਾਰ ਤਾਂ ਨਾਵਾਂ ਦੀ ਇਸ ਸੂਚੀ ਵਿੱਚੋਂ ਬਿਆਨ ਲੱਭਣਾ ਪੈਂਦਾ ਹੈ। ਨਾ ਇਹ ਲੋਕ ਪੰਜਾਬ ਲਈ ਕੁਝ ਕਰਦੇ ਹਨ ਤੇ ਨਾ ਹੀ ਪੰਜਾਬੀ ਲਈ ਪਰ ਆਪਣੇ ਆਪ ਨੂੰ ਪੰਜਾਬੀ ਦਾ ਹਿਤੈਸ਼ੀ ਦੱਸਦੇ ਹਨ। ਪੰਜਾਬੀ ਭਾਸ਼ਾ ਦਾ ਸਭ ਤੋਂ ਵੱਧ ਨੁਕਸਾਨ ਵੀ ਇਹਨਾਂ ਲੋਕਾਂ ਨੇ ਹੀ ਕੀਤਾ ਹੈ। ਇਹਨਾਂ ਨੇ ਸਾਹਿਤ ਨੂੰ ਆਪਣੇ ਤੱਕ ਮਹਿਦੂਦ ਕਰ ਲਿਆ ਹੈ। 

ਸਾਹਿਤ ਵਿੱਚ ਜਿੰਨਾ ਯੋਗਦਾਨ ਸਾਹਿਤ ਲਿਖਣ ਵਾਲੇ ਦਾ ਹੈ ਓਨਾ ਕੁ ਯੋਗਦਾਨ ਸਹਿਤ ਪੜਨ ਵਾਲੇ ਦਾ ਵੀ ਹੁੰਦਾ। ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਅੱਜ ਤੱਕ ਕੋਈ ਨੋਬਲ ਪੁਰਸਕਾਰ ਨਹੀਂ ਲੈ ਸਕੇ। ਪੰਜਾਬੀ ਸਾਹਿਤ ਦੀ ਧੜਾਬੰਦੀ ਨੂੰ ਵੇਖਦਿਆਂ ਇਹ ਗੱਲ ਬੜੀ ਹਾਸੋਹੀਣੀ ਲੱਗਦੀ ਹੈ। 

ਜਦ ਤੁਸੀਂ ਨਿਜ ਤੋਂ ਉੱਪਰ ਉੱਠਦੇ ਹੀ ਨਹੀਂ ਤਾਂ ਨੋਬਲ ਪੁਰਸਕਾਰ ਤੱਕ ਦੀ ਗੱਲ ਕਿਵੇਂ ਕਰਦੇ ਹੋ? ਆਪਣੀ ਵਾਹ ਵਾਹੀ ਲਈ ਕਿਹੜਾ ਪੁਰਸਕਾਰ ਮਿਲਦਾ ਹੈ ਇਹ ਪਤਾ ਕਰਨ ਦੀ ਜਰੂਰਤ ਹੈ।

ਸਾਹਿਤ ਨੂੰ ਲੋਕਾਂ ਨਾਲ ਜੋੜਨ ਲਈ ਸਾਹਿਤਕਾਰ ਨੂੰ ਲੋਕਾਂ ਵਿੱਚ ਵਿਚਰਨਾ ਪੈਂਦਾ ਹੈ। ਲੋਕਾਂ ਵਿੱਚ ਆਪਣਾ ਕਲਾਮ ਤੇ ਆਪਣਾ ਨਾਮ ਦਰਜ ਕਰਾਉਣ ਲਈ ਇੱਕ ਲੰਬੀ ਘਾਲਣਾ ਘਾਲਣੀ ਪੈਂਦੀ ਹੈ। 

ਸਾਡੇ ਪੰਜਾਬੀ ਸਾਹਿਤ ਵਿੱਚ ਅਜਿਹਾ ਕੁਝ ਨਹੀਂ ਹੁੰਦਾ। ਅੱਜ ਦੀ ਤਰੀਕ ਵਿੱਚ ਇਹ ਪੈਸੇ ਦੀ ਜਰੂਰਤ ਚੱਲ ਰਿਹਾ ਹੈ। 

ਜਿਸ ਕੋਲ ਪੈਸਾ ਹੈ ਉਹ ਆਪਣੀ ਕਿਤਾਬ ਛਪਾ ਲੈਂਦਾ ਹੈ ਤੇ ਉਸ ਤੇ ਸਮਾਗਮ ਵੀ ਕਰਾ ਲੈਂਦਾ ਹੈ। ਸਮਾਗਮ ਵੀ ਇੱਕ ਨਹੀਂ ਅਨੇਕਾਂ। 

ਵਿਦੇਸ਼ ਤੋਂ ਆਏ ਅਜਿਹੇ ਸਾਹਿਤਕਾਰ ਤਾਂ ਆਪਣੀ ਕਿਤਾਬ ਦੀ ਚਰਚਾ ਹਰ ਸ਼ਹਿਰ ਵਿੱਚ ਕਰਵਾਉਂਦੇ ਹਨ। ਭੁੱਲ ਜਾਂਦੇ ਹਨ ਕਿ ਪੈਸੇ ਦੇ ਜ਼ੋਰ ਤੇ ਤੁਸੀਂ ਸਮਾਗਮ ਤਾਂ ਕਰਾ ਸਕਦੇ ਹੋ ਪਰ ਆਪਣੇ ਲਿਖਤ ਨੂੰ ਲੋਕਾਂ ਤੱਕ ਪਹੁੰਚਾ ਨਹੀਂ ਸਕਦੇ। ਇਸ ਗੱਲ ਨੂੰ ਸਮਝਣ ਦੀ ਬੜੀ ਜਰੂਰਤ ਹੈ ਕਿ ਜੇ ਤੁਹਾਡੀ ਲਿਖਤ ਵਿੱਚ ਦਮ ਹੋਵੇਗਾ ਤਾਂ ਇਹ ਆਪਣਾ ਨਾਮ ਆਪ ਬਣਾਏਗੀ। ਇ ਸਭ ਤੋਂ ਵੱਡੀ ਸਮੱਸਿਆ ਇਹ ਵੀ ਹੈ ਕਿ ਪੰਜਾਬ ਦੀ ਸਾਹਿਤ ਪੇਂਡੂ ਰਹਿਤਲ ਤੋਂ ਉੱਪਰ ਹੀ ਨਹੀਂ ਉੱਠਿਆ। ਸਾਰੀ ਜ਼ਿੰਦਗੀ ਵਿੱਚ ਲਿਖਲਾਦਿਕ ਤੇ ਗੱਲ ਹੀ ਨਹੀਂ ਹੁੰਦੀ। 

ਅੱਜ ਜਦੋਂ ਮਨੁੱਖ ਟੈਕਨੋਲੋਜੀ ਦੇ ਜਾਲ ਵਿੱਚ ਫਸਿਆ ਹੈ ਤਾਂ ਸਾਡੀਆਂ ਕਹਾਣੀਆਂ ਮੱਝਾਂ, ਗਾਵਾਂ ਤੇ ਗੋਹੇ ਦੀ ਗੱਲ ਕਰਦੀਆਂ ਹਨ।  ਸਾਹਿਬ ਵਿੱਚ ਉਸ ਸਮੇਂ ਦੇ ਮਨੁੱਖ ਦੀ ਜ਼ਿੰਦਗੀ ਦਾ ਦਵੰਧ ਸ਼ਾਮਿਲ ਹੋਣਾ ਜਰੂਰੀ ਹੈ। ਵੱਡੇ ਲੇਖਕ ਬਣਨ ਲਈ ਲੋਕਾਂ ਦਾ ਲੇਖਕ ਬਣਨਾ ਪੈਂਦਾ ਹੈ। ਪਰ ਇਹ ਤਾਂ ਤਾਂ ਹੀ ਸੰਭਵ ਹੈ ਜੇ ਤੁਸੀਂ ਸਿਆਸਤ ਤੋਂ ਪਰੇ ਰਹਿ ਕੇ ਲੋਕਾਂ ਦੀ ਜ਼ਿੰਦਗੀ ਨੂੰ ਆਪਣੀ ਲਿਖਤ ਨਾਲ ਛੂਹ ਲਵੋ।

ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਵੀ ਪੰਜਾਬੀ ਵਿੱਚ ਉੱਤਮ ਸਾਹਿਤ ਦੀ ਰਚਨਾ ਹੁੰਦੀ ਹੈ। ਜੋ ਲਿਖ ਰਹੇ ਹਨ ਕੁਝ ਚਾਪ ਆਪਣਾ ਕਰਮ ਕਰ ਰਹੇ ਹਨ। ਸਾਡੇ ਬਹੁਤੇ ਵੱਡੇ ਨਾਂ ਸਿਰਫ ਆਪਣੀ ਵਾਹਵਾਹ ਹੀ ਕਰਵਾ ਰਹੇ ਹਨ। ਇਹਨਾਂ ਚੋਣਾਂ ਵਿੱਚ ਜਿੱਤ ਜਾਣਾ ਹੀ ਉਹਨਾਂ ਦਾ ਮੁੱਖ ਉਦੇਸ਼ ਹੈ। ਸਮਾਗਮਾਂ ਦੀ ਪ੍ਰਧਾਨਗੀ ਕਰਨਾ ਹੀ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਜਾਪਦਾ ਹੈ। ਇਹ ਲੋਕ ਭੁੱਲ ਚੁੱਕੇ ਹਨ ਕਿ ਦੁਨੀਆ ਰਾਜਪੁਰੇ ਤੋਂ ਅੱਗੇ ਵੀ ਹੈ। ਇੱਕ ਸੀਮਤ ਦਾ ਇਹਦੇ ਵਿੱਚ ਰਹਿ ਕੇ ਮੰਚ ਤੇ ਸੁਸ਼ੋਭਿਤ ਹੋਣਾ ਸਾਹਿਤਕਾਰ ਦਾ ਕੰਮ ਨਹੀਂ। ਸਾਹਿਤਕਾਰ ਦਾ ਕੰਮ ਲੋਕਾਂ ਦੇ ਮਨਾਂ ਵਿੱਚ ਵਿਚਰਨਾ ਹੈ। ਲੋਕਾਂ ਦੀ ਜ਼ੁਬਾਨ ਤੇ ਹੋਣਾ ਹੈ। ਜਦੋਂ ਇਸ ਗੱਲ ਨੂੰ ਸਮਝ ਲਿਆ ਜਾਏਗਾ ਉਹ ਦਿਨ ਪੰਜਾਬੀ ਸਾਹਿਤ ਲਈ ਕਮਾਲ ਦਾ ਦਿਨ ਹੋਵੇਗਾ।

ਕੀ ਇਹ ਸਹੀ ਹੈ ਕਿ ਸਾਹਿਤ ਸਭਾਵਾਂ ਸਿਆਸੀ ਪਾਰਟੀਆਂ ਦੀਆਂ ਟਰੇਡ ਯੂਨੀਅਨ ਵਿੰਗ ਵਾਂਗ ਵਿਕਸਿਤ ਹੋ ਰਹੀਆਂ ਹਨ? ਕੀ ਸੱਚਮੁੱਚ ਮੌਜੂਦਾ ਸਾਹਿਤਕਾਰਾਂ ਸੱਚੋਂ ਬਹੁਤਿਆਂ ਨੂੰ ਚੌਧਰ ਦੀ ਸਿਆਸਤ ਨਹੀਂ ਆਉਂਦੀ? ਕੀ ਇਹ ਠੀਕ ਹੈ ਕਿ ਹਰ ਸਾਹਿਤਿਕ ਸੰਗਠਨ ਸੰਬੰਧੀ ਇਹ ਕਿਹਾ ਜਾ ਸਕਦਾ ਹੈ ਕਿ ਇਹ ਸੰਗਠਨ ਫਲਾਣੀ ਸਿਆਸੀ ਪਾਰਟੀ ਜਾਂ ਫਲਾਣੇ ਲੀਡਰ ਦਾ ਹੈ? ਇਸ ਲਿਖਤ ਸੰਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਲਗਾਤਾਰ ਬਣੀ ਹੋਇਆ ਹੈ।  ਇਹਨਾਂ ਸਾਹਿਤਿਕ ਸੰਗਠਨਾਂ ਨੂੰ ਫੰਡਿੰਗ ਵੀ ਸਿਆਸੀ ਪਾਰਟੀਆਂ ਜਾਂ ਲੀਡਰਾਂ ਕੋਲੋਂ ਹੁੰਦੀ ਹੈ? 

Monday, 17 December 2018

ਬਲਜੀਤ ਸੈਣੀ ਦਾ ਗ਼ਜ਼ਲ ਸੰਗ੍ਰਹਿ "ਖਾਮੋਸ਼ੀ ਦਾ ਤਰਜੁਮਾ": ਰਿਲੀਜ਼ ਸਮਾਗਮ 25 ਨੂੰ

ਦੋ ਹੋਰ ਕਿਤਾਬਾਂ ਵੀ ਰਿਲੀਜ਼ ਹੋਣਗੀਆਂ 
ਮੁਕੇਰੀਆਂ: 17 ਦਸੰਬਰ 2018: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਦਿਲ ਦੀਆਂ ਡੂੰਘਾਈਆਂ ਨੂੰ ਬੜੀ ਹੀ ਸਾਦਗੀ ਨਾਲ ਕਾਵਿਕ ਅੰਦਾਜ਼ ਦੇਣ ਵਾਲੀ ਸ਼ਾਇਰਾ ਬਲਜੀਤ ਸੈਣੀ ਦਾ ਗ਼ਜ਼ਲ ਸੰਗ੍ਰਹਿ "ਖਾਮੋਸ਼ੀ ਦਾ ਤਰਜੁਮਾ" 25 ਦਸੰਬਰ 2018 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗੀਤਕਾਰ ਮਨਮੋਹਨ ਪੰਛੀ ਦਾ ਗੀਤ ਸੰਗ੍ਰਹਿ "ਉਡੀਕਾਂ" ਅਤੇ ਤੀਜੀ ਪੁਸਤਕ ਹੈ ਪ੍ਰਿੰਸੀਪਲ ਦਲਜੀਤ ਸਿੰਘ ਦੀ "ਆਤਮ ਪ੍ਰਕਾਸ਼ ਦੀਆਂ ਪਉੜੀਆਂ"  ਇਹਨਾਂ ਤਿੰਨਾਂ ਪੁਸਤਕਾਂ ਦਾ ਇੱਕੋ ਵੇਲੇ ਰਿਲੀਜ਼ ਹੋਣਾ ਕੋਈ ਸਾਧਾਰਨ ਗੱਲ ਨਹੀਂ।  ਅਸਲ ਵਿੱਚ ਉਸ ਦਿਨ ਪੰਜਾਬੀ ਸਾਹਿਤ ਸਭਾ (ਰਜਿ.) ਮੁਕੇਰੀਆਂ  ਦਾ 42ਵਾਂ ਸਾਲਾਨਾ ਸਨਮਾਨ ਸਮਾਰੋਹ ਹੈ। ਮੁਕੇਰੀਆਂ ਦੇ ਪ੍ਰਸਿੱਧ ਵਿਦਿਅਕ ਅਦਾਰੇ "ਦਸ਼ਮੇਸ਼ ਗਰਲਜ਼ ਕਾਲਜ" ਜੋ ਕਿ ਚੱਕ ਅੱਲਾ ਬਖਸ਼ ਇਲਾਕੇ ਵਿੱਚ  ਸਥਿਤ ਹੈ ਵਿਖੇ ਹੋਣ ਵਾਲਾ ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨਾਲ ਸਬੰਧਿਤ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ।  
ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਇਸੇ ਕਾਲਜ ਦੀ ਪ੍ਰਿੰਸੀਪਲ ਰਵਿੰਦਰ ਕੌਰ ਚਢਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣੇ ਰਵਿੰਦਰ ਸਿੰਘ ਚੱਕ, ਡਾਕਟਰ ਕਰਮਜੀਤ ਸਿੰਘ, ਯੋਧ ਸਿੰਘ,  ਸਰੋਆ (ਈਟੀਓ), ਡਾਕਟਰ ਗੁਰਚਰਨ ਕੌਰ ਕੋਚਰ, ਬਲਵਿੰਦਰ ਬਾਲਮ ਅਤੇ ਗੀਤਕਾਰ ਸਰਬਜੀਤ ਵਿਰਦੀ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਹੋਵੇਗਾ। ਸ਼ਾਮਲ ਜ਼ਰੂਰ ਹੋਣਾ। ਲੁਧਿਆਣਾ ਤੋਂ ਡਾ. ਗੁਰਚਰਨ ਕੌਰ ਕੋਚਰ ਵੀ ਪੁੱਜਣਗੇ