Friday 1st March 2024 at 12:04 PM
ਕੁਝ ਕੁ ਸਵਾਲ ਸੁਰਿੰਦਰ ਸਿੰਘ ਓਬਰਾਏ ਵੱਲੋਂ ਵੀ ਆਏ ਹਨ
ਲੁਧਿਆਣਾ//ਫਰੀਦਾਬਾਦ: 1 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)
ਦੋਸਤੋ, ਪਿਆਰੇ ਕਲਾਕਾਰੋ,
ਮੇਰੇ ਵੱਲੋਂ ਆਪ ਜੀ ਨੂੰ ਸਤਿਕਾਰ,ਆਦਾਬ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਦਾ ਰੌਲਾ , ਹਰਿਆਣਾ ਦੇ ਸਿਰੇ ਤੇ ਫ਼ਰੀਦਾਬਾਦ ਤਕ ਪਹੁੰਚ ਗਿਆ ਹੈ.... ਕੁਝ ਕੁਝ ਲੋਕ ਸਭਾ ਦੇ ਰੌਲ਼ੇ ਵਾਂਗ। ਸੁਣਿਆ ਹੈ ਦੋ ਧਿਰਾਂ ਆਹਮੋ ਸਾਹਮਣੇ ਖੜੀਆਂ ਹਨ, ਘਰੋਂ ਘਰੀਂ ਸੰਪਰਕ ਕੀਤਾ ਜਾ ਰਿਹਾ ਹੈ...ਪਰ ਮੈਨੂੰ , ਸ਼ਾਇਦ ਅਗਿਆਨਤਾ ਕਾਰਨ,ਸਮਝ ਨਹੀਂ ਆ ਰਹੀ ਕਿ ਕਿਓਂ ਏਨੇ ਵੱਡੇ ਵੱਡੇ ਵਿਦਵਾਨ ਲੇਖਕਾਂ ਨੂੰ ਕੀ ਲੋੜ ਪੈ ਗਈ,ਤਖ਼ਤ ਵਰਗੀ ਕੁਰਸੀ ਤੇ ਬੈਠ ਕੇ , ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦੀ?ਅਜ ਕਲ ਹਰ ਕੋਈ 'ਪੰਜਾਬੀ ਮਾਂ ਬੋਲੀ ਦੀ ਸੇਵਾ ' ਦਾ ਬਿੱਲਾ ਦਾ ਕੇ ਕੁਰਸੀ ਪਿਛੇ ਦੌੜ ਰਹੇ ਹਨ, ਕੁਰਸੀਆਂ ਭਾਲ ਰਹੇ ਹਨ... ਪਰ ਕੀ ਇਹ ਵਿਦਵਾਨਾਂ ਨੂੰ ਵੀ ਸੋਭਦਾ ਹੈ?
ਪਤਾ ਲਗਿਆ ਕਿ ਇਸ ਸੰਸਥਾ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਮਿਲਦੀ ਹੈ, ਜਿਸ ਨੂੰ ਪੰਜਾਬੀ ਬੋਲੀ ਦੀ ਚੜ੍ਹਤ ਲਈ ਵਰਤਿਆ ਜਾਣਾ ਚਾਹੀਦਾ ਹੈ ।
ਕੁਝ ਕੁ ਸਵਾਲ ਹਨ,ਹੋ ਸਕਦਾ ਹੈ ਬੇਤੁਕੇ ਹੋਣ, ਜਾਣਕਾਰੀ ਲਈ ਹੀ ਇਸ ਦਾ ਉਤੱਰ ਚਾਹੀਦਾ ਹੈ:
੧- ਕਿਨੇਂ ਸੈਮੀਨਾਰ ਕਰਵਾਏ ਗਏ ਹਨ ?
,੨- ਕੀ ਕਵੀ ਦਰਬਾਰਾਂ ਤੋਂ ਇਲਾਵਾ ਕੋਈ ਕਹਾਣੀ ਦਰਬਾਰ, ਜਾਂ ਨਾਵਲ ਤੇ ਕੋਈ ਗੋਸ਼ਟੀ ਕਰਵਾਈ ਗਈ?
੩- ਵਾਰਤਕ ਵਿਧਾ ਵਿਚ ਨਿਬੰਧ (ਆਲੋਚਨਾ ਤੋਂ ਇਲਾਵਾ) ਲਿਖਣ ਵਾਲੇ ਕਿੰਨਿਆਂ
ਨੂੰ ਸਨਮਾਨਿਤ ਕੀਤਾ ਗਿਆ ਹੈ।
੪-ਗ੍ਰਾਂਟ ਦਾ ਕਿੰਨਾ ਕੁ ਖ਼ਰਚ (ਰਖ ਰਿਖਾ ਤਨਖਾਹਾਂ ਤੋਂ ਇਲਾਵਾ) ਟੂਰ ਤੇ ਅਤੇ ਕਿੰਨਾ ਕੁ ਸਮਾਗਮ ਵਗੈਰਾ ਤੇ।
੫-ਕੀ ਪੰਜਾਬ ਤੋਂ ਬਾਹਰ ਕਦੀ ਕਿਸੇ ਲਿਖਾਰੀ ਨੂੰ ਸਨਮਾਨਿਤ ਕੀਤਾ ਗਿਆ ਹੈ? ਜਾਂ ਕਦੀਂ ਕੋਈ ਸਮਾਗਮ ਕਰਵਾਇਆ ਹੋਵੇ।
੬-ਭਾਵੇਂ ਇਹ ਸੰਸਥਾ ਪੰਜਾਬ ਸਰਕਾਰ ਦੀ ਗ੍ਰਾਂਟ ਨਾਲ ਚਲਦੀ ਹੈ , ਇਸ ਦਾ ਰਾਬਤਾ ਬਾਹਰਲੇ ਦੇਸ਼ਾਂ ਨਾਲ ਵੀ ਹੈ, ਪਰ ਕਿਸੇ ਭਾਰਤੀ ਸਟੇਟ ਨਾਲ ਨਹੀਂ , ਕਿਸੇ ਯੂਨੀਵਰਸਿਟੀ ਨਾਲ ਨਹੀਂ।
੭- ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚ ਹਾਲੇ ਵੀ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਕੁਝ ਇਸ ਦੀ ਸਰਕਾਰ ਤਕ ਕੀ ਪਹੁੰਚ ਤੇ ਉਪਰਾਲੇ ਕੀਤੇ ਗਏ ਹਨ?
ਮੇਰੀ ਜਾਚੇ ਏਨਾ ਆਪਿਸ ਵਿਚ ਗੁੱਥਮਗੁੱਥਾ ਹੋਣ ਦੀ ਬਜਾਏ , ਜਿਸ ਉਦੇਸ਼ ਨੂੰ ਲੈਕੇ ਇਸ ਦੀ ਸਥਾਪਨਾ ਕੀਤੀ ਗਈ ਸੀ,ਉਸ ਨੂੰ ਮੁਖ ਰਖ ਕੇ, ਵਿਦਵਾਨਾਂ ਨੂੰ ਅਪੀਲ ਹੈ ਕਿ ਆਪਣੇ ਵੋਟ ਦੀ ਤਾਕਤ ਦਾ ਇਸਤੇਮਾਲ ਕਰਨ।
ਭੁੱਲ ਚੁੱਕ ਮੁਆਫ ਕਰਨੀਂ ਜੀ।
ਆਪ ਜੀ ਦਾ,
ਸੁਰਿੰਦਰ ਸਿੰਘ ਓਬਰਾਏ
ਆਖਿਰ ਵਿੱਚ ਚਾਰ ਕਾਵਿਕ ਸਤਰਾਂ ਵੀ:
ਮੂਲ ਚੰਦ ਸ਼ਰਮਾ ਦੀ ਲਾਜਵਾਬ ਕਵਿਤਾ
ਸੇਲ ਸੇਲ ਸੇਲ
---------------------
ਦੇਵਤੇ ਵਿਕਾਊ ਇਨਸਾਨ ਵੀ ਵਿਕਾਊ ਨੇ ।
ਤੇਰੇ ਅਤੇ ਮੇਰੇ ਭਗਵਾਨ ਵੀ ਵਿਕਾਊ ਨੇ ।
ਅੱਜ ਨੀਂ ਜੇ ਕੋਲ਼ ਪਿੱਛੋਂ ਅੱਧੋ ਅੱਧ ਕਰ ਲਾਂ ਗੇ ,
ਪੰਜ ਦਸ ਲੱਖੇ ਸਨਮਾਨ ਵੀ ਵਿਕਾਊ ਨੇ ।
😃😃😃
No comments:
Post a Comment