Friday 1st March 2024 at 7:04 PM GSG email
ਡਾ. ਲਖਵਿੰਦਰ ਜੌਹਲ ਵਾਲੀ ਟੀਮ ਦੀਆਂ ਖਾਸ ਪ੍ਰਾਪਤੀਆਂ ਇਸ ਤਰ੍ਹਾਂ ਰਹੀਆਂ
ਲੁਧਿਆਣਾਃ: 1 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::
ਪੰਜਾਬੀ ਭਵਨ ਅਤੇ ਪੰਜਾਬੀ ਸਾਹਿਤ ਅਕਾਦਮੀ ਨੂੰ ਕਿਹੜੇ ਸੰਕਟਾਂ ਅਤੇ ਖ਼ਦਸ਼ਿਆਂ ਦੇ ਬੱਦਲਾਂ ਨੇ ਘੇਰ ਲਿਆ ਸੀ ਇਸਦੀ ਵਿਸਥਾਰਤ ਚਰਚਾ ਕਿਸੇ ਖੁੱਲੇ ਸੈਮੀਨਾਰ ਵਿਚ ਕੀਤੀ ਜਾਣੀ ਬਣਦੀ ਹੈ ਪਰ ਫਿਲਹਾਲ ਸੰਖੇਪ ਵਿੱਚ ਉਹਨਾਂ ਕਾਰਜਾਂ ਦਾ ਵੇਰਵਾ ਜਿਹੜੇ ਡਾ. ਲਖਵਿੰਦਰ ਜੌਹਲ ਵਾਲੀ ਟੀਮ ਨੇ ਆਪਣੇ ਕਾਰਜਕਾਰ ਸੰਭਾਲਣ ਮਗਰੋਂ ਛੇਤੀ ਹੀ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਉੱਦਮਾਂ ਉਪਰਾਲਿਆਂ ਨੇ ਉਹਨਾਂ ਸੰਕਟਾਂ ਅਤੇ ਖਦਸ਼ਿਆਂ ਨੂੰ ਘਟਾਉਣ ਵਿਚ ਅਹਿਮ ਭੂਮਿਕਾ ਵੀ ਨਿਭਾਈ।
ਪੰਜਾਬੀ ਸਾਹਿਤ ਅਕਾਦਮੀ ਨੂੰ ਸ਼ੁੱਧ ਸਾਹਿਤਿਕ ਬਣਾਉਣਾ ਵੀ ਕੋਈ ਛੋਟੀ ਚੁਣੌਤੀ ਨਹੀਂ ਸੀ ਪਰ ਇਸ ਦੇ ਨਾਲ ਇਸ ਟੀਮ ਨੇ ਅਕਾਦਮੀ ਦੀ ਵਾਗਡੋਰ ਸੰਭਾਲਦਿਆਂ ਹੀ ਜਿਹੜੇ ਕੰਮ ਸਿਰੇ ਚੜ੍ਹੇ ਉਹਨਾਂ ਵਿੱਚ ਦੋ ਕਮਰਿਆਂ ਤੇ ਗਰੀਨ ਰੂਮਜ਼ ਉੱਤੇ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਜਾਣ ਦਾ ਜੋਖ਼ਮ ਭਰਿਆ ਕਾਰਜ ਵੱਡੀ ਅਹਿਮੀਅਤ ਰੱਖਦਾ ਹੈ। ਇਹ ਸਿਲਸਿਲਾ ਲੰਮੇ ਸਮੇਂ ਤੋਂ ਅਣਗੌਲਿਆ ਜਿਹਾ ਹੀ ਪਿਆ ਸੀ। ਪਿਛਲੇ ਚੌਦਾਂ ਸਾਲਾਂ ਤੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਦੋ ਕਮਰਿਆਂ ਤੇ ਗਰੀਨ ਰੂਮਜ਼ ਉੱਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣਾ ਇੱਕ ਚੁਣੌਤੀ ਸੀ ਅਤੇ ਖਤਰਾ ਭਰਿਆ ਵੀ ਸੀ। ਇਹਨਾਂ ਕਬਜ਼ਿਆਂ ਨੂੰ ਹਟਾਏ ਜਾਣ ਦਾ ਜੋਖ਼ਮ ਭਰਿਆ ਕਾਰਜ ਸਵਰਗੀ ਲੇਖਕ ਤੇ ਪ੍ਰਬੰਧਕੀ ਬੋਰਡ ਮੈਂਬਰ ਸੁਖਜੀਤ ਮਾਛੀਵਾੜਾ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਦੀ ਹਿੰਮਤ ਤੇ ਪ੍ਰੇਰਨਾ ਸਦਕਾ ਸਫ਼ਲਤਾ ਪੂਰਨ ਨੇਪਰੇ ਚਾੜ੍ਹਿਆ ਗਿਆ।
ਇਸਦੇ ਨਾਲ ਹੀ ਪੁਸਤਕ ਬਾਜ਼ਾਰ ਵਿੱਚ ਬੰਦ ਪਏ 'ਪੁਸਤਕ ਵਿਕਰੀ ਕੇਂਦਰ' ਦੀ ਮੁੜ ਵਿਉਂਤਕਾਰੀ ਵੀ ਇਥੋਂ ਦੇ ਸਾਹਿਤਿਕ ਮਾਹੌਲ ਨੂੰ ਸੁਰਜੀਤ ਕਰਨ ਵਾਲੀ ਹੀ ਸੀ। ਚਾਹ ਕਾਫੀ ਅਤੇ ਸਾਹਿਤ ਰਚਨਾ ਦਾ ਕੁਝ ਨੇੜਲਾ ਸੰਬੰਧ ਬਣਿਆ ਹੀ ਆਇਆ ਹੈ ਪਰ ਕੰਟੀਨ ਦੀ ਕਮੀ ਅਕਸਰ ਖਟਕਦੀ ਸੀ। ਇਸ ਲਈ ਇਸ ਟੀਮ ਨੇ ਪਹਿਲ ਦੇ ਅਧਾਰ 'ਤੇ ਜਿਹੜੇ ਕੰਮ ਕੀਤੇ ਉਹਨਾਂ ਵਿੱਚ ਕਈ ਸਾਲਾਂ ਤੋਂ ਬੰਦ ਪਈ ਕੰਟੀਨ ਸ਼ੁਰੂ ਕਰਨ ਵਾਲਾ ਉੱਦਮ ਉਪਰਾਲਾ ਵੀ ਸ਼ਾਮਲ ਸੀ। ਚਾਹ ਕੋਫੀ ਵਾਲੀ ਇਸ ਕੰਟੀਨ ਨਾਲ ਸਾਹਿਤਿਕ ਮਾਹੌਲ ਹੋਰ ਵੀ ਚੰਗੇਰਾ ਹੋਇਆ। ਹੋਰ ਵੀ ਚੰਗਾ ਹੋਵੇ ਜੇਕਰ ਇਸ ਕੰਟੀਨ ਵਿਚ ਵਿਕਣ ਵਾਲੀਆਂ ਚੀਜ਼ਾਂ ਦੀਆ ਕੀਮਤਾਂ ਬਾਜ਼ਾਰ ਨਾਲੋਂ ਕੁਝ ਸਸਤੀਆਂ ਹੋਣ।
ਜਦੋਂ ਤਿੰਨ ਚਾਰ ਘੰਟੇ ਚੱਲਣ ਵਾਲੇ ਸਮਾਗਮਾਂ ਵੇਲੇ ਸਰੋਤੇ ਅਤੇ ਦਰਸ਼ਕ ਕਿਸੇ ਗੱਲੋਂ ਅੱਕ ਥੱਕ ਜਾਣ ਅਤੇ ਭੁੱਖ ਵੀ ਮਹਿਸੂਸ ਹੋਣ ਲੱਗੇ ਤਾਂ ਭੋਜਨ ਦੀ ਲੋੜ ਵੀ ਪੈਂਦੀ ਸੀ ਸੋ ਸਸਤਾ ਅਤੇ ਵਧੀਆ ਖਾਣਾ ਮੁਹੱਈਆ ਕਰਨਾ ਵੀ ਇਸ ਟੀਮ ਵੱਲੋਂ ਯਕੀਨੀ ਬਣਾਇਆ ਗਿਆ।
ਇਸਦੇ ਨਾਲ ਹੀ ਪੰਜਾਬੀ ਭਵਨ ਵਿੱਚ ਕੁਝ ਅਣਪਛਾਤੇ ਅਤੇ ਬਾਹਰਲੇ ਅਨਸਰ ਮਾਹੌਲ ਨੂੰ ਗੰਧਲਾ ਕਰਨ ਲੱਗ ਪਏ ਸਨ। ਪੰਜਾਬੀ ਭਵਨ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਨਵੇਂ ਨਿਗਰਾਨੀ ਕੈਮਰੇ ਵੀ ਲਗਵਾਏ ਗਏ। ਇਹਨਾਂ ਉਪਰਾਲਿਆਂ ਨਾਲ ਇਸ ਵਰਤਾਰੇ ਨੂੰ ਕਾਫ਼ੀ ਠੱਲ੍ਹ ਵੀ ਪਈ ਹੈ।
ਪੰਜਾਬੀ ਭਵਨ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਨਵੇਂ ਨਿਗਰਾਨੀ ਕੈਮਰੇ ਮਾਣਯੋਗ ਡਾਕਟਰ ਸਰਦਾਰਾ ਸਿੰਘ ਜੌਹਲ ਜੀ ਵਲੋਂ ਦਿੱਤੀ ਗਈ ਇਕ ਲੱਖ ਰੁਪਏ ਦੀ ਵਿੱਤੀ ਮਦਦ ਨਾਲ ਲਗਾਏ ਗਏ। ਪ੍ਰਾਜੈਕਟਰ ਦੀ ਸਹੂਲਤ ਵਾਲਾ, ਵੱਡ ਆਕਾਰੀ ਗੋਲ ਮੇਜ਼ ਤੇ 50 ਤੋਂ ਵੱਧ ਕੁਰਸੀਆਂ ਦੀ ਵਿਵਸਥਾ ਵਾਲੇ ਡਾ. ਮਹਿੰਦਰ ਸਿੰਘ ਰੰਧਾਵਾ ਵਾਤਾਅਨੁਕੂਲ ਕਾਨਫ਼ਰੰਸ ਰੂਮ ਦੀ ਸਥਾਪਨਾ ਕੀਤੀ ਗਈ। ਇਸਤਰ੍ਹਾਂ ਵੱਡੇ ਹਾਲ ਦੇ ਨਾਲ ਨਾਲ 50 ਤੋਂ ਵੱਧ ਕੁਰਸੀਆਂ ਦੀ ਵਿਵਸਥਾ ਵਾਲੇ ਡਾ. ਮਹਿੰਦਰ ਸਿੰਘ ਰੰਧਾਵਾ ਵਾਤਾਅਨੁਕੂਲ ਕਾਨਫ਼ਰੰਸ ਰੂਮ ਦੀ ਸਥਾਪਨਾ ਵੀ ਫਿਲ ਦੇ ਅਧਾਰ 'ਤੇ ਕੀਤੀ ਗਈ। ਇਸਨੂੰ ਵਰਕਸ਼ਾਪਾਂ ਅਤੇ ਸੈਮੀਨਾਰਾਂ ਲਈ ਵੀ ਚੰਗੀ ਤਰ੍ਹਾਂ ਵਰਤਿਆ ਜਾ ਸਕੇਗਾ।
ਪੰਥ ਰਤਨ ਮਾਸਟਰ ਤਾਰਾ ਸਿੰਘ ਦਾ ਪੰਥ ਅਤੇ ਪੰਜਾਬ ਨਾਲ ਡੂੰਘਾ ਸੰਬੰਧ ਰਿਹਾ ਹੈ। ਇਥੋਂ ਦੀ ਸਿਆਸਤ ਅਤੇ ਸਾਹਿਤ ਨੂੰ ਵੀ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਸਨ। ਉਹਨਾਂ ਦੇ ਵੇਲਿਆਂ ਦੌਰਾਨ ਬਹੁਤ ਸਾਰੇ ਘਰਾਂ ਅਤੇ ਪਰਿਵਾਰਾਂ ਵਿੱਚ ਨਵੀਂ ਉਮਰ ਦੇ ਮੁੰਡੇ ਕੁੜੀਆਂ ਧਾਰਮਿਕ ਕਵਿਤਾਵਾਂ ਲਿਖਦੇ ਅਤੇ ਉਹਨਾਂ ਨੂੰ ਧਾਰਮਿਕ ਸਟੇਜਾਂ ਤੇ ਇਹ ਸ਼ਾਇਰੀ ਬੋਲਣ ਦਾ ਮੌਕਾ ਵੀ ਮਿਲਦਾ। ਇਸ ਦੇ ਨਾਲ ਨਾਲ ਉਹਨਾਂ ਨੂੰ ਮਾਇਕ ਤੌਰ ਤੇ ਵੀ ਉਤਸ਼ਾਹਿਤ ਕੀਤਾ ਜਾਂਦਾ। ਸਾਹਿਤ, ਇਤਿਹਾਸ ਅਤੇ ਧਰਮਕਰਮ ਦੇ ਸੁਮੇਲ ਵਾਲੀ ਇਸ ਭਾਵਨਾ ਨੂੰ ਮੁੜ ਸੁਰਜੀਤ ਅਤੇ ਉਤਸ਼ਾਹਿਤ ਕਰਦਿਆਂ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੂੰ ਵੀ ਯਾਦ ਕੀਤਾ ਗਿਆ। ਉਹਨਾਂ ਦੇ ਸਮੁੱਚੇ ਸਾਹਿਤ ਦੀ ਸੱਤ ਜਿਲਦਾਂ ਵਿਚ ਪ੍ਰਕਾਸ਼ਨਾ ਵੀ ਕਰਵਾਈ ਗਈ। ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਤਾ ਡਾ. ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕੋਸ਼ਿਸ਼ ਸਦਕਾ ਸ. ਸੁਖਜਿੰਦਰ ਸਿੰਘ ਰੰਧਾਵਾ ਪਾਸੋਂ ਵਿੱਤੀ ਸਾਧਨ ਹਾਸਲ ਕਰਕੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੇ ਸਮੁੱਚੇ ਸਾਹਿਤ ਦੀ ਸੱਤ ਜਿਲਦਾਂ ਵਿਚ ਪ੍ਰਕਾਸ਼ਨਾ ਕੀਤੀ ਗਈ ਅਤੇ ਉਸ ਨੂੰ ਅੱਗੋਂ ਛਾਪਣ ਦੇ ਵੀ ਪੂਰੇ ਅਧਿਕਾਰ ਪ੍ਰਾਪਤ ਕੀਤੇ ਗਏ।
ਇਸਦੇ ਨਾਲ ਹੀ ਪ੍ਰਬੰਧਾਂ ਨਾਲ ਜੁੜੇ ਹੋਏ ਹੋਰ ਉਪਰਾਲੇ ਵੀ ਕੀਤੇ ਗਏ। ਪੰਜਾਬੀ ਭਵਨ ਅੰਦਰ ਦੀਆਂ ਸਾਰੀਆਂ ਦੁਕਾਨਾਂ ਦੇ ਕਿਰਾਏਦਾਰਾਂ ਤੋਂ ਬਕਾਇਆ ਕਿਰਾਇਆਂ ਵੀ ਉਗਰਾਹਿਆ ਗਿਆ। ਇਹ ਕੰਮ ਵੀ ਕਾਫੀ ਸਮੇਂ ਤੋਂ ਲਟਕ ਰਿਹਾ ਸੀ। ਇਸ ਤਰ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਪਿਛਲੇ ਦੋ ਸਾਲਾਂ ਦੌਰਾਨ ਸਾਹਿੱਤ ਪ੍ਰਕਾਸ਼ਨ, ਸਰਗਰਮੀਆਂ ਤੇ ਚਿਰਾਂ ਤੋਂ ਲਮਕਦੀਆ ਸਮੱਸਿਆਵਾਂ ਦੇ ਹੱਲ ਕੀਤੇ ਜੋ ਕਿ ਵੱਡੀਆਂ ਪ੍ਰਾਪਤੀਆਂ ਵਿਚ ਆਉਂਦੇ ਹਨ। ਡਾਃ ਜੌਹਲ ਨੇ ਇਸ ਸੰਬੰਧੀ ਬਹੁਤ ਸੰਖੇਪ ਵਿਚ ਹੀ ਦੱਸਿਆ ਹਰ ਅਸਲ ਵਿੱਚ ਇਹ ਵੱਡੇ ਕਾਰਜ ਹੀ ਹਨ।
No comments:
Post a Comment