ਪ੍ਰਧਾਨ ਅਜੀਤ ਸਿੰਘ ਨੂੰ ਮੁੱਖ ਮਹਿਮਾਨ ਬਣਾਇਆ
ਲੁਧਿਆਣਾ: 1 ਦਸੰਬਰ 2019: (ਗੁਰਮੀਤ ਸਿੰਘ ਸੀਤਲ//ਸਾਹਿਤ ਸਕਰੀਨ)::
ਸਿਰਜਨਧਾਰਾ ਦੀ ਮਾਸਿਕ ਇੱਕਤਰਤਾ 30 ਨਵੰਬਰ ਦਿਨ ਸ਼ਨੀਵਾਰ ਨੂੰ ਸ. ਕਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ । ਸ਼੍ਰੀ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਅਜੀਤ ਸਿੰਘ ਜੀ ਨੂੰ ਮੁੱਖ ਮਹਿਮਾਨ ਬਣਾਇਆ ਗਿਆ। ਸੱਭ ਨੂੰ ਜੀ ਆਇਆਂ ਆਖਦਿਆਂ ਮੰਚ ਸਚਾਲਕ ਗੁਰਨਾਮ ਸਿੰਘ ਸੀਤਲ ਨੇ ਸ੍ਰੀ ਮਿੱਤਰ ਸੈਨ ਮੀਤ ਨੂੰ ਦਰਖਾਸਤ ਕੀਤੀ ਕਿ ਆਪ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ-ਕਨੇਡਾ ਵਫਦ ਦੇ ਮੈਂਬਰਾਂ ਦੀ ਜਾਣ ਪਛਾਣ ਕਰਾਉਣ ਅਤੇ ਚੱਲ ਰਹੀਆਂ ਗਤੀ ਵਿਧੀਆਂ ਬਾਰੇ ਜਾਣਕਾਰੀ ਦੇਣ।
ਸੱਭ ਤੋਂ ਪਹਿਲਾਂ ਮੀਤ ਸਾਹਬ ਨੇ ਦੱਸਿਆ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੇ 10 ਚਿੱਠੀਆਂ ਮੁੱਖ ਮੰਤਰੀ ਪੰਜਾਬ ਨੂੰ ਲਿਖੀਆਂ। ਲਗਾਤਾਰ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਨੇ ਇਹ ਮੰਨਿਆ ਕਿ ਸਰਕਾਰੀ ਕੰਮ ਕਾਜ ਵਿਚ ਪੰਜਾਬੀ ਦੀ ਵਰਤੋਂ ਠੀਕ ਢੰਗ ਨਾਲ ਨਹੀਂ ਹੋ ਰਹੀ। ਪੰਜਾਬ ਰਾਜ ਭਾਸ਼ਾ ਐਕਟ 1967 ਦੀਆਂ ਵਿਵਸਥਾਵਾਂ ਨੂੰ ਹੁਣ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੰਤਵ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋਂ ਇਕ ਨਵਾਂ ਹੁੰਕਮ 25 ਨਵੰਬਰ 2019 ਨੂੰ ਜਾਰੀ ਕੀਤਾ ਗਿਆ ਹੈ।
ਵਫਦ ਦੇ ਪ੍ਰਧਾਨ ਸ. ਦਵਿੰਦਰ ਸਿੰਘ ਦੱਸਿਆ ਕਿ 1978 ਤੱਕ ਭਾਰਤ ਸਰਕਾਰ ਨੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਬਦਨਾਮ ਕਰਕੇ ਰੱਖਿਆ ਕਿ ਇਹ ਅਤਿਵਾਦੀ ਹਨ-ਨਤੀਜਾ ਸਿੱਖ ਨੇ ਵਾਲ ਕਟਵਾ ਕੇ ਰਹਿਣਾ ਸ਼ੁਰੂ ਕੀਤਾ। ਉਪਰੰਤ ਬਹਿਸ ਦਾ ਦੌਰ ਚੱਲਿਆ ਅਤੇ ਫੇਰ ਸੰਗੀਤ ਦਾ ਬੋਲਬਾਲਾ ਹੋਇਆ। ਇਹ ਸਾਰੇ ਤੰਤਰ ਸਿੱਖਾਂ ਨੂੰ ਹੀ ਨਹੀਂ ਪੰਜਾਬੀ ਨੂੰ ਵੀ ਢਾਹ ਲਾਉਣ ਵਾਲੇ ਸਿੱਧ ਹੋਏ। ਸ੍ਰੀ ਮਤੀ ਗੁਰਚਰਨ ਕੋਰ ਥਿੰਦ ਨੇ ਬੜੀ ਹੀ ਰੋਚਕ ਜਾਣਕਾਰੀ ਦਿੱਤੀ ਕਿ ਕਨੇਡਾ ਵਿਚ ਪੰਜਾਬੀ ਤੀਸਰੀ ਭਾਸ਼ਾ ਵਜੋਂ ਲਾਗੂ ਕਰ ਦਿੱਤੀ ਗਈ ਹੈ ਜਿਸ ਨੇ ਪੰਜਾਬ ਸਰਕਾਰ ਦੀ ਅੱਖ ਹੀ ਨਹੀਂ, ਸਿਰ ਵੀ ਨੀਵਾਂ ਕਰ ਦਿੱਤਾ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ-ਕਨੇਡਾ ਵਲੋਂ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋ. ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਪੰਜਾਬੀ ਨਾਲ ਹੋਣ ਵਾਲੀ ਦੁਰਗਤੀ ਬਾਰੇ ਪੱਤਰ ਲਿਖੇ।
ਅੱਜ ਦੀ ਇੱਕਤਰਤਾ ਵਿਸ਼ੇਸ਼ ਤੌਰ ਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੀ ਜਿਸ ਉਦਮਾਂ ਦੇ ਪ੍ਰਭਾਵ ਪੂਰਣ ਯਤਨਾ ਸਦਕਾ ਸਾਰੇ ਸਰਕਾਰੀ ਅਦਾਰਿਆਂ ਵਿਚ ਖਤੋ-ਖਿਤਾਬ ਮਾਤਰ ਭਾਸ਼ਾ ਵਿਚ ਕਰਨ ਲਈ ਜ਼ਾਰੀ ਲਈ ਸਖਤ ਪਹਿਲ ਕਦਮੀ ਕੀਤੀ ਗਈ ਹੈ । ਪ੍ਰਾਂਤ ਦੇ ਲੋਕਾਂ ਦੀ ਸ਼ਖਸ਼ੀਅਤ ਦਾ ਮਿਆਰ ਉਥੋਂ ਦੀ ਮਾਤਰ ਭਾਸ਼ਾ ਤੇ ਨਿਰਭਰ ਕਰਦਾ ਹੈ। ਪਰ ਬੜੀ ਹੀ ਤਰਾਸਦੀ ਦੀ ਗੱਲ ਹੈ ਕਿ ਸਮੇ ਦੀਆਂ ਹਕੂਮਤਾਂ ਨੇ ਪੰਜਾਬੀ ਨਾਲ ਵਿਸ਼ੇਸ਼ ਤੌਰ ਤੇ ਧੱਕਾ ਕੀਤਾ।ਇਕ ਹੋਰ ਦਿਲਚਸਪ ਖਬਰ ਮੁਤਾਬਿਕ ਕੇਂਦਰ ਦੀਆਂ ਨੌਕਰੀਆਂ ਦੇ ਟੈਸਟ ਜੋ ਸਿਰਫ ਹਿੰਦੀ ਅਤੇ ਅੰਗਰੇਜ਼ੀ ਵਿਚ ਸੀ, ਹੁਣ ਪੰਜਾਬੀ ਵਿਚ ਵੀ ਹੋਇਆ ਕਰਨਗੇ।
ਸ਼੍ਰੀ ਪਰਦੀਪ ਸ਼ਰਮਾ ਅਤੇ ਗੁਰਸੇਵਕ ਸਿੰਘ ਮਦਰੱਸਾ ਜੋ ਕਿ ਰੰਗ-ਮੰਚ ਅਤੇ ਕੋਰੀੳਗਰਾਫੀ ਨਾਲ ਜੁੜੇ ਹੋਏ ਹਨ, ਬੜੀਆਂ ਰੋਚਕ ਗੱਲਾਂ ਕੀਤੀਆਂ ਕਿ ਕਿਵੇਂ ਸ਼੍ਰੋ. ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਹੀ ਸਕੂਲ ਪੰਜਾਬੀ ਨਾਲ ਰੱਜ ਕੇ ਵਿਤਕਰਾ ਕਰ ਰਹੇ ਹਨ। ਉਥੇ ਇਕ ਦੱਸਵੀਂ ਦੀ ਕੁੜੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਹੀਰ ਕੋਣ ਸੀ ਅਤੇ ਮੁੰਡਿਆਂ ਨੂੰ ਨਹੀਂ ਸੀ ਪਤਾ ਪੰਤਦਰ ਕੋਣ ਹੁੰਦਾ ਹੈ।
ਅਖੀਰ ਵਿਚ ਸ਼੍ਰੀ ਅਮਰਜੀਤ ਸ਼ੇਰਪੂਰੀ ਨੇ ਗੀਤ ਪੇਸ਼ ਕੀਤਾ: ਮਿੱਠੀਆਂ ਲੋਰੀਆਂ ਮਿਲੀਆਂ ਵਿਚ ਪੰਜਾਬੀ ਦੇ ॥ ਅਤੇ ਗੁਰਨਾਮ ਸਿੰਘ ਸੀਤਲ : ਮੈਂ ਤਾਂ ਗੁਰੂਆਂ ਪੀਰਾਂ ਦੇ ਹੱਥ ਕੰਵਲਾਂ ਚ ਪਲੀ ਹਾਂ।
ਸਭਾ ਵਿਚ ਹੋਰ ਹਾਜਰ ਸੱਜਣ ਸਨ : ਸੀਨੀਅਰ ਮੀਤ ਪ੍ਰਧਾਨ ਸ਼੍ਰੀ ਦਵਿੰਦਰ ਸਿੰਘ ਸ਼ੇਖਾ, ਸ਼੍ਰੀ ਸੁਖਦੇਵ ਸਿੰਘ ਲਾਜ, ਹਰਬਖਸ਼ ਸਿੰਘ ਗਰੇਵਾਲ, ਸ. ਸੁਰਜਨ ਸਿੰਘ, ਹਰਭਜਨ ਸਿੰਘ ਫਲਵਾਲਦੀ, ਨਵਜੋਤ ਸਿੰਘ, ਹਰਭਜਨ ਸਿੰਘ ਕੋਹਲੀ, ਸਪੂੰਰਣ ਸਨਮ, ਪਰਮਿੰਦਰ ਅਲਬੇਲਾ, ਗੁਰਭੇਜ ਸਿੰਘ, ਬਲਵੀਰ ਸਿੰਘ ਜੈਸਵਾਲ, ਰੈਕਟਰ ਕਥੂਰੀਆ, ਸਰਬਜੀਤ ਸਿੰਘ ਮਾਨ, ਸਰਬਜੀਤ ਸਿੰਘ ਵਿਰਦੀ , ਆਰ ਪੀ ਸਿੰਘ, ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ- ਕਨੇਡਾ ਤੋਂ ਸ. ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਥਿੰਦ, ਸ੍ਰੀ ਮਤੀ ਗੁਰਚਰਨ ਕੋਰ ਥਿੰਦ
ਅੰਤ ਵਿਚ ਸਕੱਤਰ ਵਲੋਂ ਹਾਜ਼ਰੀਨ ਸ਼ਖਸ਼ੀਅਤਾਂ ਨੂੰ ਜੀ ਆਇਆਂ ਕਹਿ ਕੇ ਧੰਨਵਾਦ ਕੀਤਾ।
No comments:
Post a Comment