30th March 2025 at 6:36 PM Regarding Kala Bhawan Function
ਇਸ ਨੂੰ ਲਿਖਣ ਵਾਲੀ ਜੋਤ ਵੀ ਰਹੀ ਨੀਨਾ ਸੈਣੀ ਦੇ ਸੰਘਰਸ਼ਾਂ ਦੀ ਗਵਾਹ
ਖਵਾਜ਼ਾ ਮੀਰ ਦਰਦ ਸਾਹਿਬ ਦਾ ਇੱਕ ਸ਼ਿਅਰ ਬੜਾ ਪ੍ਰਸਿੱਧ ਹੋਇਆ ਸੀ:
ਜ਼ਿੰਦਗੀ ਹੈ ਯਾ ਕੋਈ ਤੂਫ਼ਾਨ ਹੈ!ਹਮ ਤੋਂ ਇਸ ਜੀਨੇ ਕੇ ਹਾਥੋਂ ਮਰ ਚਲੇ!
ਇਸ ਸ਼ਿਅਰ ਨੂੰ ਲਿਖਣ, ਪੜ੍ਹਨਾ ਅਤੇ ਮਹਿਸੂਸ ਕਰਨਾ ਵੀ ਕੋਈ ਸੌਖਾ ਤਾਂ ਨਹੀਂ ਪਰ ਡਾ. ਨੀਨਾ ਸੈਣੀ ਨੇ ਇਸ ਸ਼ਹਿਰ ਵਿਚਲੀ ਹਕੀਕਤ ਨੂੰ ਖੁਦ ਆਪਣੀ ਜ਼ਿੰਦਗੀ ਵਿੱਚ ਕਦਮ ਤੇ ਮਹਿਸੂਸ ਕੀਤਾ ਹੈ। ਦਰਦਾਂ, ਗਮਾਂ ਅਤੇ ਸਦਮਿਆਂ ਦੇ ਇਸ ਅਟੁੱਟ ਸਿਲਸਿਲੇ ਤੋਂ ਬਾਅਦ ਨੀਨਾ ਸੈਣੀ ਦੇ ਮਨ ਵਿੱਚ ਬਹੁਤ ਸਾਰੇ ਸੁਆਲ ਵੀ ਉੱਠੇ ਕਿ ਆਖਿਰ ਇਹ ਸਭ ਮੇਰੇ ਨਾਲ ਹੀ ਕਿਓਂ? ਇਹਨਾਂ ਸੁਆਲਾਂ ਦੇ ਜੁਆਬਾਂ ਦੀ ਤਲਾਸ਼ ਹੀ ਨੀਨਾ ਸੈਣੀ ਨੂੰ ਵਿਗਿਆਨ ਦੇ ਨੇੜੇ ਲੈ ਆਈ।ਜੋਤਿਸ਼ ਵਿਗਿਆਨ ਨਾਲ ਇਸ ਨੇੜਤਾ ਨੇ ਹੀ ਸਮਝਾਇਆ ਕਿ ਜਦੋਂ ਕਿਸੇ ਤੇ ਕੋਈ ਕਰੋਪੀ ਆਉਂਦੀ ਹੈ ਤਾਂ ਉਸਦੇ ਕਾਰਣ ਵੀ ਬ੍ਰਹਿਮੰਡ ਵਿੱਚ ਲੂਕਾ ਹੁੰਦੇ ਹਨ ਅਤੇ ਜਦੋਂ ਕਿਰਪਾ ਦੀ ਬਰਸਾਤ ਹੁੰਦੀ ਹੈ ਤਾਂ ਉਦੋਂ ਇਸਦੇ ਕਾਰਨ ਬ੍ਰਹਿਮੰਡ ਵਿੱਚ ਹੀ ਲੁੱਕੇ ਹੁੰਦੇ ਹਨ। ਇਹਨਾਂ ਦਾ ਪਤਾ ਜੋਤਿਸ਼ ਵਿੱਦਿਆ ਨਾਲ ਵੀ ਲਾਇਆ ਜਾ ਸਕਦਾ ਹੈ।
ਡਾ. ਨੀਨਾ ਸੈਣੀ ਦੀ ਨੇੜਲੀ ਸਹੇਲੀ ਪ੍ਰਭਜੋਤ ਕੌਰ ਇਸ ਸਾਰੇ ਵਰਤਾਰੇ ਅਤੇ ਅੰਤਰ੍ਯਾਤ੍ਰਾ ਦੀ ਗਵਾਹ ਵੀ ਰਹੀ। ਡਾ. ਨੀਨਾ ਸੈਣੀ ਦੇ ਨੇੜੇ ਰਹਿ ਕੇ ਪ੍ਰਭਜੋਤ ਕੌਰ ਜੋਤ ਨੇ ਉਹਨਾਂ ਦੇ ਅੰਦਰ ਆਉਂਦੇ ਉਤਰਾਵਾਂ ਚੜ੍ਹਾਵਾਂ ਨੂੰ ਵੀ ਦੇਖਿਆ ਅਤੇ ਜੋਤਿਸ਼ ਗਿਆਨ ਦੀ ਪ੍ਰਾਪਤੀ ਲਈ ਕੀਤੀ ਗਈ ਸਾਧਨਾ ਨੂੰ ਵੀ। ਇਸ ਸਭ ਕੁਝ ਨੂੰ ਦੇਖਦਿਆਂ ਅਤੇ ਮਹਿਸੂਸ ਕਰਦਿਆਂ ਪ੍ਰਭਜੋਤ ਕੌਰ ਜੋਤ ਨੇ ਡਾ. ਨੀਨਾ ਸੈਣੀ ਬਾਰੇ ਇੱਕ ਪੁਸਤਕ ਤਿਆਰ ਕਰਨੀ ਸ਼ੁਰੂ ਕੀਤੀ। ਇਸ ਪੁਸਤਕ ਨੂੰ ਰਿਲੀਜ਼ ਕਾਰਨ ਦਾ ਰਸਮੀ ਉਪਰਾਲਾ ਪੰਜ ਅਪ੍ਰੈਲ ਨੂੰ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿੱਚ ਹੋਇਆ। ਇਸ ਸਮਾਗਮ ਵਿੱਚ ਲੋਕ ਦੂਰੋਂ ਦੂਰੋਂ ਪੁੱਜੇ ਹੋਏ ਸਨ।
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਇਕ ਸਮਾਗਮ ਵਿੱਚ ਉੱਘੀ ਲੇਖਿਕਾ ਡਾ. ਨੀਨਾ ਸੈਣੀ ਦੀ ਜੀਵਨੀ “ਪਰਵਾਜ਼-ਏ-ਨੀਨੂ” ਲੋਕ ਅਰਪਿਤ ਕੀਤੀ ਗਈ ਅਤੇ ਇਸ ਤੇ ਭਰਵੀਂ ਵਿਚਾਰ ਚਰਚਾ ਹੋਈ। ਪ੍ਰਭਜੋਤ ਕੌਰ ਜੋਤ ਵੱਲੋਂ ਲਿਖੀ ਇਸ ਜੀਵਨੀ ਦੇ ਰਿਲੀਜ਼ ਸਮਾਰੋਹ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਗਾਇਕ ਸੂਫ਼ੀ ਬਲਬੀਰ, ਉੱਘੇ ਕਹਾਣੀਕਾਰ ਅਤੇ ਆਲੋਚਕ ਜਸਵੀਰ ਰਾਣਾ, ਪ੍ਰਸਿੱਧ ਸਾਹਿਤਕਾਰ ਯਤਿੰਦਰ ਕੌਰ ਮਾਹਲ, ਡਾ. ਨੀਨਾ ਸੈਣੀ, ਪ੍ਰਭਜੋਤ ਕੌਰ ਜੋਤ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਅਜੀਤ ਸਿੰਘ ਧਨੌਤਾ ਅਤੇ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਨੇ ਸਰਸਵਤੀ ਵੰਦਨਾ ਨਾਲ ਕੀਤੀ ।
ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਨੇ ਇਸ ਜੀਵਨੀ ਨੂੰ ਸੇਧ ਦੇਣ ਦੇ ਸਮਰੱਥ ਦੱਸਿਆ ।
ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ‘ਪਰਵਾਜ਼-ਏ-ਨੀਨੂ’ ਨਿਵੇਕਲੀਆਂ ਯਾਦਾਂ ਨਾਲ ਭਰੀ ਹੋਈ ਹੈ ।
ਪੁਸਤਕ ਬਾਰੇ ਪਰਚਾ ਪੜ੍ਹਦਿਆਂ ਯਤਿੰਦਰ ਕੌਰ ਮਾਹਲ ਨੇ ਇਸ ਨੂੰ ਨੀਨਾ ਸੈਣੀ ਦੇ ਸੰਘਰਸ਼ਮਈ ਜੀਵਨ ਦਾ ਵੱਡਮੁੱਲਾ ਦਸਤਾਵੇਜ਼ ਦੱਸਿਆ।
ਜਸਵੀਰ ਰਾਣਾ ਨੇ ਕਿਹਾ ਕਿ ਇਸ ਜੀਵਨੀ ਦਾ ਇਹ ਹੀ ਸਾਰ ਹੈ ਕਿ ਜੇ ਹਿੰਮਤ ਨਾ ਹਾਰੀ ਜਾਵੇ ਤਾਂ ਜ਼ਿੰਦਗੀ ‘ਚ ਸਭ ਮੁਮਕਿਨ ਹੋ ਨਿਬੜਦਾ ਹੈ । ਲੇਖਿਕਾ ਪ੍ਰਭਜੋਤ ਕੌਰ ਜੋਤ ਨੇ ਕਿਹਾ ਕਿ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਦੀ ਕਲਾ ਨੀਨਾ ਸੈਣੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਹ ਪੁਸਤਕ ਭਾਵਨਾਤਮਕ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੈ । ਸੁਰਜੀਤ ਸਿੰਘ ਧੀਰ ਨੇ ਨੀਨਾ ਸੈਣੀ ਦੀ ਇਕ ਰਚਨਾ ਵੀ ਗਾ ਕੇ ਸੁਣਾਈ।
ਡਾ. ਨੀਨਾ ਸੈਣੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਸਫ਼ਰ ਸਵੈ ਪੜਚੋਲ ਅਤੇ ਵਕ਼ਤ ਦੀ ਪਾਬੰਦੀ ਕਰਕੇ ਹੀ ਇਸ ਮੁਕਾਮ ਤੇ ਪਹੁੰਚਿਆ ਹੈ । ਮੁੱਖ ਮਹਿਮਾਨ ਸੂਫ਼ੀ ਬਲਬੀਰ ਨੇ ਸਮਾਗਮ ਨੂੰ ਵਿਲੱਖਣ ਦੱਸਦਿਆਂ ਆਪਣੇ ਖੂਬਸੂਰਤ ਗੀਤਾਂ ਰਾਹੀਂ ਇਸ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਓਹਨਾ ਕਿਹਾ ਕਿ ਮੋਹ ਦੀਆਂ ਇਹ ਤੰਦਾਂ ਜ਼ਿੰਦਗੀ ਨੂੰ ਸੁਖਾਲ਼ਾ ਬਣਾਉਂਦੀਆਂ ਹਨ । ਪਰਿਵਾਰ ਵੱਲੋਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਕਈ ਹੋਰ ਅਦਬੀ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਧੰਨਵਾਦੀ ਸ਼ਬਦ ਅਜੀਤ ਸਿੰਘ ਧਨੋਤਾ ਨੇ ਕਹੇ ।
ਜਿਨ੍ਹਾਂ ਅਦਬੀ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਉਨ੍ਹਾਂ ਵਿੱਚ ਮੁੱਖ ਤੌਰ ਤੇ
ਮਲਕੀਅਤ ਬਸਰਾ, ਰਜਿੰਦਰ ਕੌਰ, ਹਰਭਜਨ ਕੌਰ ਢਿੱਲੋਂ, ਪਰਮਜੀਤ ਪਰਮ, ਜੋਤਵੀਰ ਕੌਰ ਦੰਦੀਵਾਲ, ਅਨੀਤਾ ਸੈਣੀ, ਲਾਭ ਸਿੰਘ ਲਹਿਲੀ, ਰਾਜ ਰਾਣੀ, ਗੁਰਜੋਧ ਕੌਰ, ਰਜਿੰਦਰ ਰੇਨੂੰ, ਚਰਨਜੀਤ ਕੌਰ ਬਾਠ, ਬਾਬੂ ਰਾਮ ਦੀਵਾਨਾ, ਪਿਆਰਾ ਸਿੰਘ ਰਾਹੀ, ਰਾਜਵਿੰਦਰ ਸਿੰਘ ਗੱਡੂ ਰਾਜ, ਪ੍ਰਿੰ. ਬਹਾਦਰ ਸਿੰਘ ਗੋਸਲ, ਸੁਖਵਿੰਦਰ ਕਾਲਾਵਾਲੀ, ਅਨਿਲ ਬਹਿਲ, ਮੰਦਰ ਗਿੱਲ, ਸੁਰਿੰਦਰ ਕੁਮਾਰ, ਰਤਨ ਬਾਬਕਵਾਲਾ, ਸ਼ਬਦੀਸ਼, ਗੁਰਦਾਸ ਸਿੰਘ ਦਾਸ,ਰੈਕਟਰ ਕਥੂਰੀਆ, ਕਾਰਤਿਕਾ ਸਿੰਘ, ਹਰਜੋਤ ਸਿੰਘ ਸੈਣੀ, ਦਵਿੰਦਰ ਕੌਰ ਢਿੱਲੋਂ, ਨਰਿੰਦਰ ਕੌਰ ਲੌਂਗੀਆ, ਦਮਨ ਸੈਣੀ, ਕੋਮਲ ਸੈਣੀ, ਵਿਨੋਦ ਸੈਣੀ, ਰਜਨੀਸ਼ ਸੂਦ, ਹਰਜੀਤ ਸਿੰਘ, ਅਨਸਾਰ ਸਿੰਘ, ਪਰਮਜੀਤ ਮਾਨ, ਕਰਿਸ਼ਮਾ ਵਰਮਾ, ਗੁਰਜੀਤ ਕੌਰ, ਮਨਪ੍ਰੀਤ ਕੌਰ, ਸੁਦੇਸ਼ ਕੁਮਾਰੀ, ਸੁਰਿੰਦਰ ਕੌਰ, ਰੀਤਇੰਦਰ ਢਿੱਲੋਂ, ਨਿਨਜੀਤ ਧਨੌਤਾ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਸੰਤੋਸ਼ ਦੁੱਗਲ, ਗੁਰਜੀਤ ਕੌਰ, ਹਰਲੀਨ ਕੌਰ, ਦੇਸ਼ਕਰਨ ਸਿੰਘ, ਜਸਜੀਤ ਸਿੰਘ, ਤਿਨਜੀਤ ਧਨੌਤਾ, ਨਰੇਸ਼ ਰਾਜ, ਦਰਸ਼ਨ ਔਲਖ, ਸੁਖਵਿੰਦਰ ਸਿੰਘ ਸਿੱਧੂ, ਹਰਮਿੰਦਰ ਕਾਲੜਾ, ਬਲਕਾਰ ਸਿੱਧੂ, ਬਨਿੰਦਰਜੀਤ ਸਿੰਘ ਬਨੀ, ਸੌਰਵ ਬੱਗਾ, ਬਲਵੰਤ ਸਿੰਘ, ਮਧੂ ਸ਼ਰਮਾ, ਡਾ. ਮਨਜੀਤ ਸਿੰਘ ਬੱਲ, ਰਿਤੂ ਵਸ਼ਿਸ਼ਟ, ਰੇਨੂੰ ਬਾਲਾ, ਰੇਖਾ ਰਾਣੀ, ਸੁਭਾਸ਼ ਭਾਸਕਰ, ਓ. ਪੀ. ਵਰਮਾ, ਜਗਤਾਰ ਸਿੰਘ ਜੋਗ, ਜੰਗ ਬਹਾਦਰ ਗੋਇਲ, ਡਾ. ਨੀਲਮ ਗੋਇਲ, ਹਰਜਿੰਦਰ ਕੌਰ, ਜਸਕੀਰਤ ਸਿੰਘ, ਮਨਵੀਰ ਕੌਰ ਅਤੇ ਅਮਿਤ ਦੇ ਨਾਮ ਕਾਬਿਲ-ਏ-ਜ਼ਿਕਰ ਹਨ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।