google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਰਚਨਾਵਾਂ ਲਈ ਸੱਦਾ ਪੱਤਰ

ਰਚਨਾਵਾਂ ਲਈ ਸੱਦਾ ਪੱਤਰ

ਕਲਮਕਾਰਾਂ ਲਈ  ਇੱਕ ਵਿਸ਼ੇਸ਼ ਸੱਦਾ 

ਜੇਕਰ ਤੁਸੀਂ ਗੰਭੀਰ ਸਾਹਿਤ ਦੇ ਪਾਠਕ, ਲੇਖਕ ਜਾਂ ਪ੍ਰਕਾਸ਼ਕ ਹੋ ਤਾਂ ਇਹ ਵਿਸ਼ੇਸ਼ ਸੱਦਾ ਤੁਹਾਡੇ ਲਈ ਹੈ। 

ਜੇਕਰ ਤੁਸੀਂ ਆਪਣੇ ਇਲਾਕੇ ਵਿਚ ਸਾਹਿਤਿਕ ਸਰਗਰਮੀਆਂ ਵਧਾਉਣ ਅਤੇ ਇਹਨਾਂ ਦੀ ਕਵਰੇਜ ਵਿਚ ਰੂਚੀ ਰੱਖਦੇ ਹੋ ਤਾਂ ਅਸੀਂ ਤੁਹਾਨੂੰ ਪੂਰਾ ਸਹਿਯੋਗ ਵੀ ਦਿਆਂਗੇ ਅਤੇ ਮੌਕਾ ਵੀ।

ਜੇਕਰ ਤੁਸੀਂ ਸਾਹਿਤ ਨਾਲ ਸਬੰਧਤ ਕਿਸੇ ਵੀ ਖੇਤਰ ਨੂੰ ਕਿੱਤੇ ਵੱਜੋਂ ਅਪਣਾਉਣਾ ਚਾਹੁੰਦੇ ਹੋ ਤਾਂ ਵੀ ਸਾਡੀ ਟੀਮ ਤੁਹਾਡਾ ਮਾਰਗ ਦਰਸ਼ਨ ਕਰੇਗੀ। 

ਜੇਕਰ ਤੁਸੀਂ ਆਪਣੀਆਂ ਰਚਨਾਵਾਂ ਨੂੰ ਨਵੀਂ ਤਕਨੀਕ ਨਾਲ ਦੁਨੀਆ ਸਾਹਮਣੇ ਲਿਆਉਣ ਚਾਹੁੰਦੇ ਹੋ ਤਾਂ ਵੀ ਸਾਡਾ ਵਿਸ਼ੇਸ਼ ਸੈਲ ਤੁਹਾਡੀ ਸਹਾਇਤਾ ਕਰੇਗਾ। 

ਜੇਕਰ ਤੁਸੀਂ ਆਪਣੇ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਮੌਜੂਦ ਸਾਹਿਤਿਕ ਸ਼ਖਸੀਅਤਾਂ ਨਾਲ ਮੁਲਾਕਾਤ ਕਰ ਸਕਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ।  

ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਹਿਤ ਸਕਰੀਨ ਵੱਲੋਂ ਸਾਹਿਤਿਕ ਖੇਤਰ ਵਿੱਚ ਪਹਿਲਾਂ ਵਾਲੀ ਬੁਲੰਦੀ ਸੁਰਜੀਤ ਕਰਨ ਲਈ ਕੁਝ ਵਿਸ਼ੇਸ਼ ਪ੍ਰੋਗਰਾਮ ਅਤੇ ਉਪਰਾਲੇ ਉਲੀਕੇ ਗਏ ਹਨ। ਇਹਨਾਂ ਦੀ ਸਫਲਤਾ ਲਈ ਆਪ ਸਭਨਾਂ ਦੇ ਭਰਪੂਰ ਸਹਿਯੋਗ ਦੀ ਲੋੜ ਹੈ। ਹਰ ਪੱਖ ਤੋਂ ਇਸਨੂੰ ਬੇਹਤਰ ਬਣਾਉਣ ਲਈ ਆਪ ਦੇ ਸੁਝਾਵਾਂ ਅਤੇ ਰਹਿਨੁਮਾਈ ਵੀ ਲੋੜੀਂਦੀ ਹੋਵੇਗੀ।  

ਤੁਹਾਡੇ ਬੇਸ਼ਕੀਮਤੀ ਵਿਚਾਰਾਂ ਵਾਲੀਆਂ ਲਿਖਤਾਂ ਅਤੇ ਤਸਵੀਰਾਂ ਲਈ ਵੀ ਸਤਿਕਾਰ ਸਾਹਿਤ ਸੱਦਾ ਦੇਂਦੇ ਹਾਂ। ਇਸਦੇ ਨਾਲ ਹੀ ਅਸੀਂ ਤੁਹਾਡੇ ਇਲਾਕਿਆਂ ਵਿਚਲੀਆਂ ਸਾਹਿਤਕੀ ਸਰਗਰਮੀਆਂ ਦੀ ਵਿਸ਼ੇਸ਼ ਕਵਰੇਜ ਨੂੰ ਵੀ ਉਤਸ਼ਾਹਿਤ ਕਰਾਂਗੇ। 

ਸਾਡੇ ਜਿਹੜੇ ਵੀ ਸਨਮਾਨਿਤ ਸਹਿਯੋਗੀ ਆਪਣੇ ਇਲਾਕਿਆਂ ਦੀ ਸਾਹਿਤਿਕ ਕਵਰੇਜ ਵਿਚ ਰੂਚੀ ਰੱਖਦੇ ਹਨ ਉਹ ਸਾਨੂੰ ਆਪਣਾ ਨਾਮ ਪਤਾ ਅਤੇ ਸੰਪਰਕ ਨੰਬਰ ਜ਼ਰੂਰ ਭੇਜਣ। 

ਰਚਨਾਵਾਂ ਈਮੇਲ ਤੇ ਭੇਜੀਆਂ ਜਾਣ। ਵਟਸਐਪ ਤੇ ਸਿਰਫ ਜਰੂਰੀ  ਸੁਨੇਹਾ ਜਾਂ ਇਤਲਾਹ ਦਿੱਤੀ ਜਾ ਸਕਦੀ ਹੈ। 

No comments:

Post a Comment