New Delhi World Book Fair 2026:PIB: 10th Jan 10, 2026 at 5:53 PM X Twitter Book Culture, Literature
![]() |
| ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਵਿਸ਼ਵ ਪੁਸਤਕ ਮੇਲੇ ਦਾ ਉਦਘਾਟਨ ਕਰਦੇ ਹੋਏ। ਪੁਸਤਕ ਮੇਲੇ ਦਾ ਵਿਸ਼ਾ: "ਭਾਰਤੀ ਫੌਜੀ ਇਤਿਹਾਸ: 75 ਸਾਲ ਦੀ ਬਹਾਦਰੀ ਅਤੇ ਸਿਆਣਪ" ਇਹ ਫੋਟੋ X ਅਰਥਾਤ ਟਵਿੱਟਰ ਤੋਂ ਧੰਨਵਾਦ ਸਹਿਤ |
ਸੰਸਾਰ ਪੁਸਤਕ ਮੇਲਾ 18 ਜਨਵਰੀ ਨੂੰ ਬੜੀ ਸਫਲਤਾ ਨਾਲ ਮੁੱਕ ਗਿਆ। ਇਸ ਵਾਰ ਵੀ ਰਿਕਾਰਡ ਤੋੜ ਭੀੜ ਰਹੀ। ਐਤਕੀਂ 35 ਤੋਂ ਵੀ ਵਧੇਰੇ ਦੇਸ਼ਾਂ ਦੇ ਪ੍ਰਸਿੱਧ ਪ੍ਰਕਾਸ਼ਕਾਂ ਨੇ ਸ਼ਮੂਲੀਅਤ ਕੀਤੀ। ਦੂਰੋਂ ਦੂਰੋਂ ਆਏ ਪ੍ਰਕਾਸ਼ਕ ਬੜੀਆਂ ਦੁਰਲਭ ਕਿਤਾਬਾਂ ਲਿਆਏ ਸਨ। ਇੱਕ ਹਜ਼ਾਰ ਤੋਂ ਵਧੇਰੇ ਪ੍ਰਕਾਸ਼ਕਾਂ ਨੇ ਬੜੇ ਜੋਸ਼ੋ-ਖਰੋਸ਼ ਨਾਲ ਇਸ ਪੁਸਤਕ ਮੇਲੇ ਵਿੱਚ ਭਾਗ ਲਿਆ। ਕਿਤਾਬਾਂ ਦੀ ਇਸ ਵੱਡੀ ਮੰਡੀ ਕਹਿ ਲਓ 'ਤੇ ਭਾਵੇਂ ਵੱਡਾ ਬਾਜ਼ਾਰ--ਇਸ ਨੂੰ ਦੇਖ ਕੇ ਅਹਿਸਾਸ ਹੁੰਦਾ ਹੈ ਕਿ ਕਿਤਾਬਾਂ ਦੇ ਪ੍ਰੇਮੀ ਬੜੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਇਹਨਾਂ ਕਿਤਾਬਾਂ ਕਰਕੇ ਹੀ ਅਜੇ ਤੀਕ ਹਿੰਮਤਾਂ ਅਤੇ ਆਸਾਂ ਉਮੀਦਾਂ ਜਿਊਂਦੀਆਂ ਹਨ।
ਏਨੀਆਂ ਸਾਰੀਆਂ ਅਨਮੋਲ ਕਿਤਾਬਾਂ ਅਤੇ ਉਹ ਵੀ ਇੱਕੋ ਥਾਂ ਇਹ ਸੱਚਮੁੱਚ ਜਸ਼ਨ ਵਾਲੀ ਗੱਲ ਸੀ। ਕਿਤਾਬਾਂ ਦੇ ਇਸ ਜਸ਼ਨ ਨੂੰ ਮਨਾਉਣ ਲਈ 600 ਤੋਂ ਵੱਧ ਹੋਏ ਸੱਭਿਆਚਾਰਕ ਆਯੋਜਨ ਵੀ ਵਿਸ਼ੇਸ਼ ਅਤੇ ਯਾਦਗਾਰੀ ਰਹੇ। ਇਹ ਸਾਰੇ ਹੀ ਬੜੇ ਆਕਰਸ਼ਕ ਅਤੇ ਦਿਲਚਸਪ ਸਨ। ਇਸ ਵਾਰ ਤਕਰੀਬਨ 20 ਲੱਖ ਤੋਂ ਵੱਧ ਪੁਸਤਕ ਪ੍ਰੇਮੀ ਦਿੱਲੀ ਵਿੱਚ ਲੱਗੇ ਇਸ ਪੁਸਤਕ ਮੇਲੇ ਮੌਕੇ ਪਹੁੰਚੇ। ਇਹ ਗਿਣਤੀ ਸੱਚਮੁੱਚ ਇੱਕ ਰਿਕਾਰਡ ਹੈ। ਇਸ ਪੁਸਤਕ ਮੇਲੇ ਦੌਰਾਨ ਲੇਖਕਾਂ ਨਾਲ ਮਿਲਣੀਆਂ ਵੀ ਕਮਾਲ ਦੀਆਂ ਯਾਦਾਂ ਛੱਡ ਗਈਆਂ। ਇੱਕ ਹਜ਼ਾਰ ਤੋਂ ਵੱਧ ਬੁਲਾਰਿਆਂ ਨੇ ਆਪਣੇ ਵਿਚਾਰ ਵੀ ਪ੍ਰਗਟਾਏ। ਇਸ ਸੰਬੰਧੀ ਵਿਸਥਾਰ ਵਿੱਚ ਵੱਖਰੀ ਖਬਰ ਵੀ ਦਿੱਤੀ ਜਾ ਰਹੀ ਹੈ।
ਇਸ ਪੁਸਤਕ ਮੇਲੇ ਨੂੰ ਦੇਖਣ ਅਤੇ ਇਸ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਾਉਣ ਲਈ ਦੇਸ਼ ਵਿਦੇਸ਼ ਦੇ ਮੰਤਰੀ ਅਤੇ ਹੋਰ ਮਹੱਤਵਪੂਰਨ ਲੋਕ ਵੀ ਪੁੱਜੇ ਹੋਏ ਸਨ ਪਰ ਇਹਨਾਂ ਦੀ ਮੌਜੂਦਗੀ ਸੁਰੱਖਿਆ ਦੇ ਨਾਮ ਹੇਠ ਆਮ ਲੋਕਾਂ ਨਾਲ ਦੂਰੀ ਵਧਾਉਣ ਵਾਲੀ ਨਹੀਂ ਸੀ। ਇਹ ਸਾਰੇ ਇਸ ਪੁਸਤਕ ਮੇਲੇ ਦੇ ਆਨੰਦ ਨੂੰ ਵਧਾ ਹੀ ਰਹੇ ਸਨ।
ਕਾਸ਼ ਅਜਿਹਾ ਰੁਝਾਣ ਪੰਜਾਬ ਵਿੱਚ ਵੀ ਜ਼ੋਰ ਫੜ ਸਕੇ। ਦੇ ਇਸ ਪਿਛਲੇ ਕੁਝ ਕੁ ਅਰਸੇ ਦੌਰਾਨ ਹੀ ਬਹੁਤ ਸਾਰੀਆਂ ਕਿਤਾਬਾਂ ਦੁਨੀਆ ਭਰ ਵਿੱਚ ਰਿਲੀਜ਼ ਹੋਈਆਂ ਹਨ। ਇਹਨਾਂ ਵਿੱਚੋਂ ਬਹੁਤ ਸਾਰੀਆਂ ਪੁਸਤਕਾਂ ਅਨਮੋਲ ਕਿਤਾਬਾਂ ਵਾਂਗ ਹਨ। ਕਈ ਪੁਸਤਕਾਂ ਦੇ ਨਾਂਅ ਤਾਂ ਦਿਲ ਨੂੰ ਧੂਹ ਵੀ ਪਾਉਂਦੇ ਹਨ।
ਹੱਥਲੀ ਚਰਚਾ ਸੁਖਦੇਵ ਸਿੰਘ ਸਿੱਧੂ ਹੁਰਾਂ ਦੀ ਲਿਖੀ ਪੁਸਤਕ ਬਾਰੇ ਹੈ। ਇਸ ਪੁਸਤਕ ਦਾ ਸਿਰਲੇਖ ਹੀ ਦਿਲ ਨੂੰ ਧੂਹ ਪਾਉਂਦਾ ਹੈ। ਸ ਪੁਸਤਕ ਵਿੱਚ ਉਹਨਾਂ ਬਹੁਤ ਸਾਰੇ ਲੋਕਾਂ ਦੇ ਸੰਘਰਸ਼ਾਂ ਦੀ ਕਹਾਣੀ ਹੋਵੇਗੀ ਜਿਹਨਾਂ ਲਈ ਸੰਘਰਸ਼ ਜਾਰੀ ਹਨ ਅਤੇ ਜ਼ਿੰਦਗੀ ਹੰਭੀ ਨਹੀਂ। ਇਸ ਪੁਸਤਕ ਦੀ ਚਰਚਾ ਸੋਸ਼ਲ ਮੀਡੀਆ "ਤੇ ਕੀਤੀ ਹੈ ਲੇਖਕ ਦੀ ਬੇਟੀ ਨਵਜੋਤ ਕੇ ਸਿੱਧੂ ਨੇ।

No comments:
Post a Comment