Mohinder Singh Randhawa Memorial Function at Kala Bhawan By Punjab Arts Council
ਆਖ਼ਰੀ ਦਿਨ 7 ਫਰਵਰੀ ਨੂੰ ਦਿੱਤੇ ਜਾਣਗੇ ਉਘੀਆਂ ਸ਼ਖਸੀਅਤਾਂ ਨੂੰ ਸਨਮਾਨ
ਚੰਡੀਗੜ੍ਹ: 5 ਜਨਵਰੀ 2026: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::
ਬਹੁਤ ਲੰਮੇ ਅਰਸੇ ਤੋਂ ਇਨਾਮਾਂ ਸ਼ਨਾਮਾਂ ਅਤੇ ਐਵਾਰਡਾਂ ਵਗੈਰਾ ਦਾ ਮਾਮਲਾ ਅਕਸਰ ਕਿਸੇ ਨ ਕਿਸੇ ਬਹਾਨੇ ਵਿਵਾਦਾਂ ਵਿੱਚ ਘਿਰ ਜਾਂਦਾ ਰਿਹਾ ਹੈ। ਦਿਲਚਸਪ ਗੱਲ ਹੈ ਕਿ ਅੱਜ ਦੇ ਐਲਾਨ ਮੌਕੇ ਖੁਸ਼ੀਆਂ ਵਾਲਾ ਮਾਹੌਲ ਹੀ ਰਿਹਾ। ਸਨਮਾਨਤ ਹੋਣ ਵਾਲਿਆਂ ਸ਼ਖਸੀਅਤਾਂ ਭਾਵੇਂ ਫਰਵਰੀ ਦੇ ਪਹਿਲੇ ਮਹੀਨੇ ਤੁਹਾਡੇ ਸਾਹਮਣੇ ਰੂਬਰੂ ਹੋਣਗੀਆਂ ਪਰ ਉਹਨਾਂ ਨੂੰ ਬੜੇ ਅਦਬ ਨਾਲ ਸਜਦਾ ਕਰਨ ਵਾਲੇ ਹੁਣ ਵੀ ਸਜਦੇ ਵਿੱਚ ਹੀ ਹਨ।
ਇਸ ਵਾਰ ਦੋ ਫਰਵਰੀ ਤੋਂ ਸ਼ੁਰੂ ਹੋਣ ਵਾਲੇ,ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਉਤਸਵ ਮੌਕੇ ਇੱਕ ਖੁਸ਼ੀ ਦੇ ਇਜ਼ਹਾਰ ਵਾਲੇ ਅਹਿਸਾਸ ਦਾ ਅਨੁਭਵ ਹੋਇਆ ਹੈ। ਇਸ ਵਾਰ ਜਿਹਨਾਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਨਾਂ ਦਾ ਸਨਮਾਨ ਇਸ ਲਈ ਵੀ ਖੁਸ਼ੀ ਦੇਂਦਾ ਹੈ ਕਿ ਇਹਨਾਂ ਸ਼ਖਸ਼ੀਅਤਾਂ ਨੇ ਕਲਾ ਵਾਲੇ ਪਾਸੇ ਜ਼ਮੀਨੀ ਪੱਧਰ 'ਤੋਂ ਸੰਘਰਸ਼ ਸ਼ੁਰੂ ਕੀਤਾ ਅਤੇ ਲਗਾਤਾਰ ਆਪਣੇ ਅਸੂਲਾਂ ਤੇ ਪਹਿਰਾ ਵੀ ਦਿੱਤਾ। ਇਹੀ ਕਾਰਨ ਹੈ ਕਿ ਇਸ ਲਗਾਤਾਰ ਸਾਧਨਾ ਨੂੰ ਦੇਖਦਿਆਂ ਹੀ ਉਹਨਾਂ ਦੇ ਨਾਵਾਂ ਦਾ ਐਲਾਨ ਅੱਜ ਸਾਨੂੰ ਖੁਸ਼ੀ ਵੀ ਦੇ ਰਿਹਾ ਹੈ।
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਕਲਾ ਭਵਨ ਸੈਕਟਰ 16 ਵਿਖੇ ਕਾਰਜਕਾਰਨੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਲਾ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਸਵਰਨਜੀਤ ਸਵੀ ਨੇ ਕੀਤੀ। ਇਸ ਮੀਟਿੰਗ ਮਗਰੋਂ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਸਵਰਨਜੀਤ ਸਵੀ ਨੇ ਦੱਸਿਆ ਕਿ ਕਲਾ ਪ੍ਰੀਸ਼ਦ ਵੱਲੋਂ ਪਹਿਲਾਂ ਵਿਨ ਅਜਿਹੇ ਆਯੋਜਨ ਹੁੰਦੇ ਰਹੇ ਹਨ ਪਰ ਇਸ ਵਾਰ ਇਸ ਆਯੋਜਨ ਦਾ ਅੰਦਾਜ਼ ਬਿਲਕੁਲ ਵੱਖਰਾ ਹੋਵੇਗਾ ਜਿਹੜਾ ਇਸ ਨੂੰ ਹੋਰ ਵੀ ਯਾਦਗਾਰੀ ਬਣਾਵੇਗਾ।

No comments:
Post a Comment