Received From Kartika Singh On Thursday11th September 2025 at 10:15 AM Regarding Song Campaign
ਦਰਦ ਦੇ ਅਹਿਸਾਸ ਨੂੰ ਜਗਾਉਂਦੀ ਇਹ ਆਵਾਜ਼ ਹੈ ਪਰਮਜੀਤ ਕੌਰ ਹੁਰਾਂ ਦੀ
ਮੋਹਾਲੀ/ ਚੰਡੀਗੜ੍ਹ: 11 ਸਤੰਬਰ 2025: (ਮੀਡੀਆ ਲਿੰਕ ਰਵਿੰਦਰ/ /ਸਾਹਿਤ ਸਕਰੀਨ ਡੈਸਕ) ::
![]() |
ਇਹ ਹੈ ਇਸ ਜਾਨਦਾਰ ਅਤੇ ਸ਼ਾਨਦਾਰ ਗੀਤ ਦਾ ਵੀਡੀਓ ਲਿੰਕ |
ਸੰਤ ਰਾਮ ਉਦਾਸੀ ਦੀ ਔਕੜਾਂ ਭਰੀ ਜ਼ਿੰਦਗੀ ਦੇਖ ਕੇ ਵੀ ਬਾਰ ਬਾਰ ਖਦਸ਼ਾ ਜਿਹਾ ਮਨ ਵਿੱਚ ਉੱਠਦਾ ਸੀ - --ਕਿਧਰੇ ਇਹ ਮਸ਼ਾਲ ਵੀ ਬੁਝ ਨ ਜਾਏ . ..!
ਪਰ ਉਦਾਸੀ ਨੇ ਲਿਖਿਆ:
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ..!
ਲਾਲ ਸਿੰਘ ਦਿਲ ਨੇ ਵੀ ਜਦੋਂ ਜ਼ਿੰਦਗੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਹਨਾਂ ਚੁਣੌਤੀਆਂ ਨੂੰ ਕਬੂਲ ਕੀਤਾ ਤਾਂ . ..ਉਦੋਂ ਵੀ ਭੁਲੇਖਾ ਪਿਆ ਸੀ ਕਿ ਬਸ ਇੱਕ ਹੋਰ ਆਵਾਜ਼ ਵੀ ਕਿਤੇ ਏਨੀ ਜਲਦੀ ਖਾਮੋਸ਼ ਨ ਹੋ ਜਾਏ . ..! ਪਰ ਜਦੋਂ ਵੀ ਸਮਰਾਲੇ ਵਿੱਚੋਂ ਲੰਘੀਏ ਤਾਂ ਮਹਿਸੂਸਝੌਲ਼ਾ ਪੈਂਦਾ ਹੈ ਬਸ ਲਾਲ ਸਿੰਘ ਦਿਲ ਏਧਰੋਂ ਵੀ ਆਇਆ ਜਾਂ ਓਧਰੋਂ ਵੀ ਸਾਹਮਣੇ ਆਇਆ . ..!
ਔਕੜਾਂ, ਹਮਲਿਆਂ ਅਤੇ ਸ਼ਹਾਦਤਾਂ ਦੇ ਬਾਵਜੂਦ ਇਹ ਅਵਾਜ਼ਾਂ ਰੂਪ ਬਦਲ ਬਦਲ ਕੇ ਸਾਹਮਣੇ ਆਉਂਦੀਆਂ ਰਹੀਆਂ । ..ਇਹਨਾਂ ਬੁਲੰਦ ਅਵਾਜ਼ਾਂ ਦਾ ਸਿਲਸਿਲਾ ਜਾਰੀ ਹੈ . ..!
ਅੱਜ ਅਸੀਂ ਤੁਹਾਡੇ ਸਾਹਮਣੇ ਲਿਆਏ ਹਾਂ ਜਨਾਬ ਸੁਰਜੀਤ ਜੱਜ ਹੁਰਾਂ ਦੀ ਸੰਗੀਤਕ ਰਚਨਾ ਆਲ੍ਹਣਾ - -! ਇਹ ਹੈ ਇਸ ਇਤਿਹਾਸਿਕ ਗੀਤ ਦੀ ਵੀਡੀਓ - --ਦੇਖੋ ਅਤੇ ਆਪਣੇ ਵਿਚਾਰ ਵੀ ਜ਼ਰੂਰ ਦੱਸੋ - -ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ. ..! ਚੰਗਾ ਹੋਵੇ ਜੇਕਰ ਆਪਣਾ ਨਾਮ , ਪਤਾ , ਅਤੇ ਮੋਬਾਈਲ ਨੰਬਰ ਵੀ ਜ਼ਰੂਰ ਦੱਸੋ - --!
ਜਨਾਬ ਸੁਰਜੀਤ ਜੱਜ ਹੁਰਾਂ ਦੀ ਸੰਗੀਤਕ ਰਚਨਾ ਆਲ੍ਹਣਾ - -!
ਬੜੀ ਬੇਬਾਕੀ ਨਾਲ ਹਾਲਾਤ ਦੇ ਰੂਬਰੂ ਕਰਵਾਉਂਦੀ ਇਸ ਰਚਨਾ ਨੂੰ ਆਪਣੀ ਸੁਰੀਲਾ ਆਵਾਜ਼ ਨਾਲ ਸ਼ਿੰਗਾਰਿਆ ਹੈ ਪਰਮਜੀਤ ਕੌਰ ਨੇ . ...!
ਦੇਖੋ ਅਤੇ ਸੁਣੋ ਇਹ ਰਚਨਾ - -ਆਲ੍ਹਣਾ - -
ਇਹ ਵੀ ਦੱਸਣਾ ਕਿ ਤੁਹਾਨੂੰ ਇਹ ਸਾਰੀ ਪੇਸ਼ਕਾਰੀ ਕਿਵੇਂ ਲੱਗੀ ...!
ਤੁਸੀਂ ਵੀ ਜੇਕਰ ਲੋਕਪੱਖੀ ਸਾਹਿਤ ਰਚਦੇ ਹੋ ਜਾਂ ਗਾਉਂਦੇ ਹੋ ਤਾਂ ਆਪਣੇ ਬਾਰੇ ਜ਼ਰੂਰ ਜਾਣੂ ਕਰਵਾਓ - -ਅਸੀਂ ਤੁਹਾਡੀ ਰਚਨਾ ਨੂੰ ਵੀ ਵੱਡੀ ਪੱਧਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ...!
ਸੰਪਰਕ: medialink32@gmail.com
punjabscreen@gmail.com
+91 99153 22407
ਸੰਖੇਪ ਵੇਰਵਾ, ਨਾਮ ਅਤੇ ਪਤਾ ਅਤੇ ਮੋਬਾਈਲ ਨੰਬਰ ਵਟਸਐਪ ਕਰੋ...ਫੋਨ ਅਸੀਂ ਖੁਦ ਹੀ ਕਰਾਂਗੇ
No comments:
Post a Comment