ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ
ਪਟਿਆਲਾ: 29 ਜੁਲਾਈ 2025: (ਹਰਪ੍ਰੀਤ ਕੌਰ ਸੰਧੂ//ਸਾਹਿਤ ਸਕਰੀਨ ਡੈਸਕ)::
ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸੀਨੀਅਰ ਮੈਂਬਰ ਸਨ। ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਦਰਸ਼ਨ ਆਸ਼ਟ ਜੀ ਨੇ ਉਨਾਂ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਉਹਨਾਂ ਨੇ ਦੱਸਿਆ ਕਿ ਭੁਪਿੰਦਰ ਜੀ ਲੰਬਾ ਸਮਾਂ ਪੰਜਾਬੀ ਸਾਹਿਤ ਸਭਾ ਦੇ ਸਰਗਰਮ ਮੈਂਬਰ ਰਹੇ ਹਨ। ਭੁਪਿੰਦਰ ਜੀ ਕੁਝ ਲੰਬੇ ਸਮੇਂ ਤੋਂ ਬਿਮਾਰ ਸਨ। ਉਹਨਾਂ ਦੀ ਪੁਸਤਕ ਜਿੰਦਗੀ ਬਨਾਮ ਸੰਘਰਸ਼ ਨੂੰ ਭਾਸ਼ਾ ਵਿਭਾਗ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਮਿਲਿਆ ਸੀ।। ਉਨਾਂ ਦੀ ਲਗਨ ਅਤੇ ਪ੍ਰਤਿਭਾ ਬਾਕਮਾਲ ਸੀ। ਉਹਨਾਂ ਦੇ ਇਸ ਤਰ੍ਹਾਂ ਵਿਦਾ ਹੋਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਇੱਕ ਪ੍ਰਤਿਭਾਸ਼ਾਲੀ ਕਵਿਤਰੀ ਦੀ ਕਮੀ ਮਹਿਸੂਸ ਹੋਈ ਹੈ ਉਥੇ ਹੀ ਸਮਾਜ ਨੂੰ ਇੱਕ ਸੰਵੇਦਨਸ਼ੀਲ ਸੰਵੇਦਨਸ਼ੀਲ ਸ਼ਖਸੀਅਤ ਦੀ ਕਮੀ ਹੋਈ ਹੈ।
ਉਹਨਾਂ ਦੇ ਤੁਰ ਜਾਣ ਨਾਲ ਇੱਕ ਉਦਾਸੀ ਦੀ ਲਹਿਰ ਹੈ ਜਿਹੜੀ ਬਹੁਤ ਹੀ ਮੌਨ ਵੀ ਹੈ। ਉਹਨਾਂ ਦੀ ਕਮੀ ਤਾਂ ਪੂਰੀ ਨਹੀਂ ਹੋਣੀ ਪਰ ਇਕ ਵਿਗੋਚਾ ਬਣਿਆ ਰਹੇਗਾ। ਫਿਲਹਾਲ ਅਦਾਰਾ ਸਾਹਿਤ ਸਕਰੀਨ ਸਮੇਤ ਅਸੀਂ ਸਾਰੇ ਇਸ ਦੁੱਖ ਵਿੱਚ ਸ਼ਾਮਲ ਹਾਂ। ਸ਼ਾਇਰ ਲੋਕ ਜਦੋਂ ਇਸ ਤਰ੍ਹਾਂ ਬੜੀ ਖਾਮੋਸ਼ੀ ਜਿਹੀ ਨਾਲ,ਅਚਾਨਕ ਤੁਰ ਜਾਂਦੇ ਹਨ ਤਾਂ ਉਦੋਂ ਅਹਿਸਾਸ ਹੁੰਦਾ ਹੈ ਕਿ ਸਾਡੇ ਨਾਲ ਵਾਰਤਾ ਕਰਨ ਲਈ ਉਹ ਬਹੁਤ ਪਹਿਲਾਂ ਹੀ ਆਪਣੀ ਸ਼ਾਇਰੀ ਸਾਡੇ ਲਈ ਛੱਡ ਗਏ ਹਨ।
ਜਿਹਨਾਂ ਨੇ ਉਹਨਾਂ ਦੇ ਹੁੰਦਿਆਂ ਹੁੰਦਿਆਂ ਉਹਨਾਂ ਨਾਲ ਇਸ ਸ਼ਾਇਰੀ ਬਾਰੇ ਗੱਲਾਂ ਕਰ ਲਈਆਂ-ਉਹ ਸੁਭਾਗੇ ਕਹੇ ਜਾ ਸਕਦੇ ਹਨ। ਸ਼ਾਇਰੀ ਅਤੇ ਜ਼ਿੰਦਗੀ ਨਾਲ ਸਬੰਧਤ ਇਹਨਾਂ ਸੁਭਾਗੇ ਪਲਾਂ ਤੋਂ ਵਾਂਝਿਆਂ ਰਹਿ ਜਾਣ ਵਾਲਿਆਂ ਲਈ ਵੀ ਵਿਛੋੜੇ ਦਾ ਇਹ ਸਮਾਂ ਇੱਕ ਅਦ੍ਰਿਸ਼ ਰਹੀ ਕੇ ਮੁੜ ਮਿਲਣ ਦਾ ਹੀ ਹੁੰਦਾ ਹੈ। ਉਹਨਾਂ ਦੀ ਸ਼ਾਇਰੀ ਬਾਰੇ ਚਰਚਾ ਹੁੰਦੀ ਰਹੇ ਇਸ ਬਾਰੇ ਸਾਡੀ ਸੁਚੇਤ ਕੋਸ਼ਿਸ਼ ਵੀ ਰਹੇਗੀ ਅਤੇ ਅਚੇਤ ਵੀ।
ਜੇ ਤੁਹਾਡੇ ਕੋਲ ਉਹਨਾਂ ਨਾਲ ਜੁੜੀਆਂ ਯਾਦਾਂ ਦਾ ਖਜ਼ਾਨਾ ਮੌਜੂਦ ਹੈ ਤਾਂ ਤੁਸੀਂ ਸਾਨੂੰ ਆਪਣੀਆਂ ਉਹ ਯਾਦਾਂ ਆਪਣੀਆਂ ਲਿਖਤਾਂ ਦੇ ਰੂਪ ਵਿੱਚ ਸਾਹਿਤ ਸਕਰੀਨ ਲਈ ਵੀ ਜ਼ਰੂਰੁ ਭੇਜੋ।
No comments:
Post a Comment