Received by WhatsApp On Tuesday 5th August 2025 at 19:28 Regarding Literary Meet at Mukerian
ਪੰਜਾਬੀ ਸਾਹਿਤ ਸਭਾ ਮੁਕੇਰੀਆਂ ਵੱਲੋਂ "ਆਇਆ ਸਾਵਣ" ਕਵੀ ਦਰਬਾਰ ਦਾ ਵਿਸ਼ੇਸ਼ ਆਯੋਜਨ
ਵਿਛੜ ਚੁੱਕੇ ਮਹਾਨ ਦੌੜਾਕ ਫੌਜਾ ਸਿੰਘ ਹੁਰਾਂ ਨੂੰ ਯਾਦ ਕਰਨ ਦਾ ਇਹ ਸ਼ਾਇਦ ਇੱਕ ਵਿਲੱਖਣ ਅੰਦਾਜ਼ ਹੋਵੇਗਾ। ਲਹੂ ਪੀਣੀਆਂ ਸੜਕਾਂ ਉਸ ਵਿਕਾਸ ਦਾ ਨਿੱਤ ਮੂੰਹ ਚਿੜ੍ਹਾਉਂਦੀਆਂ ਹਨ ਜਿਹਨਾਂ ਦੇ ਦਾਅਵੇ ਕਰਦਿਆਂ ਸੱਤਾ ਵਾਲੇ ਅਕਸਰ ਥੱਕਿਆ ਨਹੀਂ ਕਰਦੇ। ਸਾਡੇ ਉਸ ਬਜ਼ੁਰਗ ਦੌੜਾਕ ਨੂੰ ਵੀ ਇਹਨਾਂ ਸੜਕਾਂ ਨੇ ਹੀ ਸਾਥੋਂ ਖੋਹ ਲਿਆ। ਕਲਮਕਾਰ ਇਸ ਮਹਾਨ ਸ਼ਖ਼ਸੀਅਤ ਨੂੰ ਆਪੋ ਆਪਣੇ ਅੰਦਾਜ਼ ਨਾਲ ਯਾਦ ਕਰਨਗੇ। ਸਮਾਗਮ ਵਿੱਚ ਵੱਧ ਤੋਂ ਵੱਧ ਲੋਕ ਪੁੱਜਣ ਇਸ ਗੱਲ ਦੀ ਉਮੀਦ ਰਹੇਗੀ ਹੀ।
ਪੰਜਾਬੀ ਸਾਹਿਤ ਸਭਾ (ਰਜਿ.) ਮੁਕੇਰੀਆਂ ਅਤੇ ਪੋਸਟ ਗ੍ਰੈਜੂਏਟ ਵਿਭਾਗ ਦਸ਼ਮੇਸ਼ ਗਰਲਜ਼ ਕਾਲਜ ਚੱਕ ਅਲਾ ਬਖਸ਼ ਦੇ ਸਾਂਝੇ ਉੱਦਮ ਨਾਲ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਸਮਰਪਿਤ "ਆਇਆ ਸਾਵਣ" ਕਵੀ ਦਰਬਾਰ 12 ਅਗਸਤ,2025 ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਸਰਬਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਵਣ ਦੇ ਮਹੀਨੇ ਵਿੱਚ ਇਹ ਜੋ "ਆਇਆ ਸਾਵਣ" ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ, ਇਸ ਵਿੱਚ ਵੱਖ-ਵੱਖ ਇਲਾਕਿਆਂ ਤੋਂ ਪਹੁੰਚ ਰਹੇ ਕਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।
ਉਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਤੇ ਕਲੀਨੀਕਲ ਸਾਈਕੋਲੋਜਿਸਟ ਡਾ. ਦੀਪਕ ਠਾਕੁਰ ਦੁਬਾਰਾ ਲਿਖੀ ਪਲੇਠੀ ਪੁਸਤਕ 'ਦਾ ਹਿਡਨ ਮੈਕਨਿਜ਼ਮ ਆਫ ਸਲੀਪ' ਦਾ ਲੋਕ ਅਰਪਣ ਕੀਤਾ ਜਾਵੇਗਾ। ਦਸ਼ਮੇਸ਼ ਗਰਲਜ਼ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ.ਸੋਨੀਆ ਦੇਵੀ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਮੁੱਖ ਮਹਿਮਾਨ ਵਜੋਂ ਡਾ. ਜਸਵੰਤ ਰਾਏ ਖੋਜ ਅਫਸਰ , ਭਾਸ਼ਾ ਵਿਭਾਗ ਹੁਸ਼ਿਆਰਪੁਰ ਤੋਂ ਸ਼ਿਰਕਤ ਕਰ ਰਹੇ ਹਨ ਅਤੇ ਡਾ. ਕਰਮਜੀਤ ਕੌਰ ਬਰਾੜ, ਪ੍ਰਿੰਸੀਪਲ, ਦਸ਼ਮੇਸ਼ ਗਰਲਜ਼ ਕਾਲਜ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ।
ਪ੍ਰਧਾਨਗੀ ਮੰਡਲ ਵਿੱਚ ਨਵਤੇਜ ਗੜ੍ਹਦੀਵਾਲਾ, ਪੰਮੀ ਦਿਵੇਦੀ ਅਤੇ ਗੁਰਮੀਤ ਬਾਜਵਾ ਸ਼ਾਮਿਲ ਹੋਣਗੇ। ਸਮਾਗਮ ਵਿੱਚ ਲੈਕ. ਬਲਜੀਤ ਸੈਣੀ, ਲੈਕ. ਜਸਵੰਤ ਖਾਨਪੁਰੀ ਅਤੇ ਪ੍ਰਿੰਸੀਪਲ ਤਰਸੇਮ ਸਿੰਘ ਜੀ ਨੂੰ ਉਹਨਾਂ ਦੁਆਰਾ ਪੰਜਾਬੀ ਸ਼ਬਦ ਸੱਭਿਆਚਾਰ ਨੂੰ ਦਿੱਤੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਸਭਾ ਦੇ ਸਰਪ੍ਰਸਤ ਪ੍ਰੋਫੈਸਰ ਬਲਬੀਰ ਮੁਕੇਰੀਆਂ, ਜਨਰਲ ਸਕੱਤਰ ਜਸਵੰਤ ਖਾਨਪੁਰੀ, ਸੰਪਾਦਕ ਡਾ. ਸਤਬੀਰ ਸਿੰਘ, ਪ੍ਰਚਾਰ ਸਕੱਤਰ ਵਿਨੋਦ ਵਸਲ, ਪ੍ਰੈਸ ਸਕੱਤਰ ਪ੍ਰਿੰ. ਤਰਸੇਮ ਸਿੰਘ ਆਦਿ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
No comments:
Post a Comment