ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਵਿੱਚ ਕਈ ਸ਼ਾਇਰਾਂ ਨੇ ਸੁਣਾਇਆ ਕਲਾਮ
ਇਸ ਵਾਰ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋਂ ਰੋਡ ਵਿਖੇ ਹੋਈ। ਸ਼ੁਰੂਆਤੀ ਦੌਰ ਵਿੱਚ ਹੇਠ ਪਹੁੰਚ ਕੇ ਜਿੱਥੇ ਸੂਰਤ ਆüਨੇ ਆਪ ਜੁੜਦੀ ਹੈ ਉੱਥੇ ਗਜ਼ਲਗੋ ਹਰਜਿੰਦਰ ਬੱਲ, ਉਭਰਦੇ ਗਾਇਕ ਅਰਮਾਨ ਸਿੱਧੂ, ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਫਿਰ ਪਰਤ ਆਇਆ ਹੋਏ। ਆ। ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਨੂੰ ਉਹਨਾਂ ਦੇ 85 ਵੇਂ ਜਨਮ ਦਿਨ ਤੇ ਯਾਦ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਅਨਿਲ ਫਤਿਹਗੜ੍ਹ ਜੱਟਾਂ ਨੇ, ਸੋਚ ਲਿਓ (ਗ਼ਜ਼ਲ) ਜਸਵੀਰ ਝੱਜ ਨੇ, ਹਰਿਆ ਬੂਟ ( ਗੀਤ ) ਗਜ਼ਲਗੋ ਸਰਦਾਰ ਪੰਛੀ ਨੇ, ਭਾਈ ਘਨ੍ਹਈਆ (ਗਜ਼ਲ) ਜੋਰਾਵਰ ਪੰਛੀ ਨੇ, ਨਦੀ ਮਿਲਕੇ ਸਮੰਦਰ ਹੋ ਗਈ (ਗਜ਼ਲ) ਕਰਨੈਲ ਸਿਵੀਆ ਨੇ, ਰੱਬ ਦਾ ਸ਼ੁਕਰ (ਗੀਤ) ਸ਼੍ਰੀ ਸੋਮਨਾਥ ਸਿੰਘ ਨੇ, ਮਾਂ ਬੋਲੀ (ਗੀਤ) ਬਲਵੰਤ ਸਿੰਘ ਵਿਰਕ ਨੇ, ਮਾਂ (ਗੀਤ) ਦਲਵੀਰ ਸਿੰਘ ਕਲੇਰ ਨੇ, ਮੈਂ ਸੰਨ ਸੰਤਾਲੀ ਹਾਂ, (ਗੀਤ) ਮਨਜੀਤ ਘਣਗਸ ਨੇ ਵਹਿਮ ਭਰਮ (ਗੀਤ) ਹਰਬੰਸ ਸਿੰਘ ਰਾਏ ਨੇ-ਅਵਾਰਾ ਕੁੱਤੇ ਨਾਮਕ (ਗੀਤ) ਗੁਰਸੇਵਕ ਸਿੰਘ ਢਿੱਲੋ ਨੇ ਦੇਵ ਥਰੀਕੇ ਵਾਲਾ (ਗੀਤ) ਨੇਤਰ ਸਿੰਘ ਮੁੱਤੋ ਨੇ-ਸੈਤਾਨ ਮਨ (ਕਵਿਤਾ) ਜਗਵੀਰ ਸਿੰਘ ਵਿੱਕੀ ਨੇ, ਪਸੰਦ (ਗੀਤ), ਜਗਦੇਵ ਮਕਸੂਦੜਾ ਨੇ-ਕਾਸ਼ (ਗਜ਼ਲ) ਸ਼ਿੰਦਰ ਕੌਰ ਦਿੱਲੀ ਨੇ, ਢੱਠਾ ਖੂਹ (ਕਵਿਤਾ), ਪੰਮੀ ਹਬੀਬ ਨੇ-ਦਾਲ ਕਰਾਰੀ ( ਮਿੰਨ੍ਹੀ ਕਹਾਣੀ ) ਹਜ਼ਾਰਾ ਸਿੰਘ ਗਿੱਲ ਨੇ ਗੜ੍ਹੀ ਚਮਕੌਰ ( ਕਵਿਤਾ ) ਜਗਜੀਤ ਸਿੰਘ ਕਮਾਂਡੋ ਨੇ, ਅਹਿਸਾਸ ( ਕਵਿਤਾ ) ਦਲਜੀਤ ਸਿੰਘ ਬਿੱਲੇ ਨੇ, ਮਾਂ ( ਗੀਤ ) ਤਰਨ ਬੱਲ ਨੇ (ਕਹਾਣੀ) ਆਦਿਕ ਰਚਨਾਵਾਂ ਪੇਸ਼ ਕੀਤੀਆਂ।
ਇਸ ਮੀਟਿੰਗ ਦੌਰਾਨ ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਗਜ਼ਲਗੋ ਸਰਦਾਰ ਪੰਛੀ, ਸ਼੍ਰੀ ਜਸਵੀਰ ਝੱਜ, ਗੀਤਕਾਰ ਕਰਨੈਲ ਸਿਵੀਆ, ਰਾਮਪੁਰ ਲਿਖਾਰੀ ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ, ਗੁਰਸੇਵਕ ਸਿੰਘ ਢਿੱਲੋਂ, ਹਰਬੰਸ ਸਿੰਘ ਰਾਏ ਆਦਿਕ ਨੇ ਉਸਾਰੂ ਵਿਚਾਰ ਚਰਚਾ ਕੀਤੀ। ਕਹਾਣੀਕਾਰ ਤਰਨ ਬੱਲ ਤੇ ਜਗਵੀਰ ਸਿੰਘ ਵਿੱਕੀ ਨੇ ਸਭਾ ਦੀ ਕਾਰਵਾਈ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਚਲਾਇਆ। ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਵੀ ਕੀਤਾ।
No comments:
Post a Comment