Sunday: 6th June 2021 ਅਤ 7:59 PM Via WhatsApp
ਨਿੱਕੀ ਜਿਹੀ ਪਰ ਦਿਲਚਸਪ ਪੋਸਟ
ਦਰਵੇਸ਼ੀ ਵਾਲੇ ਰੰਗ ਨਾਲ ਭਰਪੂਰ ਜਨਮੇਜਾ ਸਿੰਘ ਜੋਹਲ ਨੂੰ ਬੇਤਾਜ ਬਾਦਸ਼ਾਹ ਵੀ ਕਹਿ ਲਿਆ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਜਦੋਂ ਪੰਜਾਬ ਦੇ ਆਮ ਲੋਕਾਂ ਨੇ ਕੰਪਿਊਟਰ ਦੇਖੇ ਵੀ ਨਹੀਂ ਸਨ ਉਸ ਵੇਲੇ ਉਹ ਕੰਪਿਊਟਰ ਦੀ ਦੁਨੀਆ ਦਾ ਮਾਹਰ ਸੀ। ਮੇਰੇ ਸਮੇਤ ਬਹੁਤੇ ਲੋਕ ਹੁਣ ਵੀ ਜਦੋਂ ਕੋਈ ਗੱਲ ਖੜ੍ਹ ਜਾਵੇ ਤਾਂ ਜਨਮੇਜੇ ਨੂੰ ਹੀ ਫੋਨ ਕਰ ਕੇ ਮਸਲਾ ਹੱਲ ਹੁੰਦਾ ਹੈ। ਜਨਮੇਜਾ ਸਾਹਿਬ ਦੀ ਬੇਪਰਵਾਹੀ ਅੱਜ ਫਿਰ ਨਜ਼ਰ ਆਈ ਉਹਨਾਂ ਦੀ ਹੀ ਇੱਕ ਪੋਸਟ ਵਿੱਚੋਂ; ਲਓ ਤੁਸੀਂ ਵੀ ਪੜ੍ਹੋ ਇਹ ਨਿੱਕੀ ਜਿਹੀ ਪੋਸਟ ਜਿਹੜੀ ਕਾਫੀ ਕੁਝ ਦੱਸਦੀ ਹੈ। -ਰੈਕਟਰ ਕਥੂਰੀਆ
ਸਮਾਂ ਪਾ ਕਿ ਹੋਰ ਕਿਤਾਬਾਂ ਆਉਂਦੀਆਂ ਗਈਆਂ, ਇਸ ਬਾਰੇ ਭੁੱਲ ਭਲ ਗਿਆ। ਕਦੇ ਕਦੇ ਚੇਤਾ ਆਉਂਦਾ ਸੀ, ਪਰ ਕਿਤਿਓ ਵੀ ਕਦੇ ਕੋਈ ਕਾਪੀ ਨਾ ਲੱਭੀ। ਆਖਰ ਮਨ ਨੇ ਸਬਰ ਕਰ ਲਿਆ। ਪਰ .... ਅੱਜ ਆਪਣੀ ਸਵਰਗੀ ਪਤਨੀ ਦੇ ਕਿਸੇ ਸਰਕਾਰੀ ਕਾਗਜ਼ ਦੀ ਲੋੜ ਸੀ, ਜੋ ਲੱਭ ਨਹੀੰ ਸੀ ਰਿਹਾ। ਇਸ ਲਈ ਉਸਦੀ ਅਲਮਾਰੀ ਵਿਚ ਪਈਆਂ ਫਾਇਲਾਂ ਫਰੋਲਣੀਆਂ ਪਈਆਂ। ਕਾਗਜ਼ ਫਰੋਲਦੇ ਫਰੋਲਦੇ ਇਕ ਪੁਰਾਣੀ ਤਹਿ ਚੋਂ ਅਚਾਨਕ ਇਹ ਕਿਤਾਬ ਦਿੱਸ ਪਈ। ਸ਼ਾਇਦ ਇਹ 1980 ਵਿਚ ਸਾਡੇ ਵਿਆਹ ਵੇਲੇ ਤੋਂ ਪਈ ਸੀ। ਇਸਤੋਂ ਬਾਅਦ ਮੇਰੀਆਂ 49 ਕਿਤਾਬਾਂ ਹੋਰ ਆ ਚੁੱਕੀਆਂ ਹਨ, ਪਰ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਮੈਨੂੰ ਕੀ ਪਤਾ ਸੀ ਕਿ ਮੇਰੀ ਪਹਿਲੀ ਕਿਰਤ ਸਾਂਭੀ ਪਈ ਹੈ ਤੇ ਮੈਂ ਸਿਰੇ ਦਾ ਬੇਪਰਵਾ ਬਾਕੀ ਦੀਆਂ ਵੀ ਗੁਆਈ ਬੈਠਾ ਹਾਂ। -ਜਨਮੇਜਾ ਸਿੰਘ ਜੌਹਲ
No comments:
Post a Comment