ਪੋ੍ਫੈਸਰ ਇੰਦਰਪਾਲ ਸਿੰਘ ਸਨ ਮੁੱਖ ਮਹਿਮਾਨ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ ਵੱਲੋ ਮਾਂ ਬੋਲੀ ਪੰਜਾਬੀ ਨੂੰ ਪ੍ਫੁੱਲਤ ਕਰਨ ਲਈ 'ਪੰਜਾਬੀ ਮਾਂਹ' ਮਨਾਇਆ ਗਿਆ | ਜਿਸ ਤਹਿਤ ਵਿਦਿਆਰਥੀਆਂ ਨੂੰ ਵਿਸਰ ਰਹੀ ਪੰਜਾਬੀ ਮਾਂ ਬੋਲੀ ਪ੍ਤੀ ਸੁਚੇਤ ਅਤੇ ਮਹੱਤਤਾ ਤੋਂ ਜਾਣ¨ ਕਰਵਾਉਣ ਲਈ ਪੇਪਰ ਰੀਡਿੰਗ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ ਤਾਂ ਜੋ ਅਜੋਕੇ ਵਿਦਿਆਰਥੀ ਆਪਣੀ ਮਾਂ ਬੋਲੀ ਦੇ ਨਿੱਘ ਨੂੰ ਮਾਣ ਸਕਣ। ਪੋ੍ਫੈਸਰ ਇੰਦਰਪਾਲ ਸਿੰਘ, ਜੋ ਕਿ ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਫਾਉਂਨਡੇਸ਼ਨ (ਕੈਨੇਡਾ) ਨਾਲ ਜੁੜੇ ਹੋਏ ਹਨ, ਨੇ ਬਤੌਰ ਮੁੱਖ ਮਹਿਮਾਨ ਅਤੇ ਇਹਨਾਂ ਮੁਕਾਬਲਿਆਂ ਦੇ ਨਿਰਨਾਇਕ ਵਜੋਂ ਭੂਮਿਕਾ ਨਿਭਾਈ। ਪੇਪਰ ਰੀਡਿੰਗ ਮੁਕਾਬਲੇ ਵਿੱਚ ਮਨਵੀਰ ਕੌਰ, ਜਸਪੀ੍ਤ ਕੌਰ ਅਤੇ ਨੀਸ਼ਾ ਨੇ ਕ੍ਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਅਤੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਦਮਨਪੀ੍ਤ ਕੌਰ, ਮਨਵੀਰ ਕੌਰ, ਮੁਸਕਾਨ ਸ਼ਰਮਾ ਕ੍ਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੀ ਵਾਈਸ ਪ੍ਰਿੰਸੀਪਲ ਸ਼ੀ੍ਮਤੀ ਕਿਰਪਾਲ ਕੌਰ ਨੇ ਜੇਤੂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਪ੍ਰਸੰਸਾ ਕਰਦਿਆਂ, ਪੰਜਾਬੀ ਭਾਸ਼ਾ ਦੇ ਪਾਸਾਰ ਲਈ ਯਤਨਸ਼ੀਲ ਰਹਿਣ ਦੀ ਪੇ੍ਰਨਾ ਵੀ ਦਿੱਤੀ। ਪੰਜਾਬੀ ਵਿਭਾਗ ਦੇ ਮੁਖੀ ਡਾ. ਸ਼ਰਨਜੀਤ ਕੌਰ ਪਰਮਾਰ ਨੇ ਆਏ ਹੋਏ ਮੁੱਖ ਮਹਿਮਾਨ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ| ਇਸ ਮੌਕੇ ਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਨੇ ਸ਼ਮੂਲੀਅਤ ਕੀਤੀ।
No comments:
Post a Comment