‘ਸਰਬ ਸਾਂਝਾ ਲੇਖਕ ਮੋਰਚਾ’ ਵਲੋਂ ਖਰੀਆਂ ਖਰੀਆਂ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ 6 ਅਕਤੂਬਰ,
ਦਿਨ ਐਤਵਾਰ, ਪੰਜਾਬੀ ਭਵਨ ਲੁਧਿਆਣਾ
ਸੌ ਫੁੱਲ ਖਿੜਨ ਦਿਓ।
ਸੌ ਵਿਚਾਰ ਭਿੜਨ ਦਿਓ।
‘ਸਰਬ ਸਾਂਝਾ ਲੇਖਕ ਮੋਰਚਾ’ ਪੈਨਲ ਦੇ ਉਮੀਦਵਾਰ
ਪ੍ਰਧਾਨ :
ਸੀਨੀਅਰ ਮੀਤ ਪ੍ਰਧਾਨ:
ਜੋਗਾ ਸਿੰਘ ਡਾ. (ਪਟਿਆਲਾ)
ਜਨਰਲ ਸਕੱਤਰ:
ਸੁਸ਼ੀਲ ਦੁਸਾਂਝ (ਮੋਹਾਲੀ)
ਮੀਤ ਪ੍ਰਧਾਨ:
ਤਰਲੋਚਨ ਝਾਂਡੇ (ਲੁਧਿਆਣਾ)
ਸੁਰਿੰਦਰ ਪ੍ਰੀਤ ਘਣੀਆ (ਬਠਿੰਡਾ)
ਅਸ਼ਵਨੀ ਬਾਗੜੀਆਂ (ਨਾਭਾ)
ਵਰਗਿਸ ਸਲਾਮਤ (ਬਟਾਲਾ)
ਧੀਆਂ ਭੈਣਾਂ ਲਈ ਸੁਰੱਖਿਅਤ
ਮੀਤ ਪ੍ਰਧਾਨ:
ਕੇ. ਤਿ੍ਪਤਾ ਸਿੰਘ (ਹੁਸ਼ਿਆਰਪੁਰ)
ਸਕੱਤਰ:
ਦੀਪ ਦਵਿੰਦਰ ਸਿੰਘ (ਅੰਮਿ੍ਰਤਸਰ)
ਜਗਦੀਪ ਸਿੱਧੂ (ਖਰੜ)
ਡਾ. ਰਾਮ ਮੂਰਤੀ (ਧਰਮਕੋਟ)
ਧੀਆਂ ਭੈਣਾਂ ਲਈ ਰਾਖਵੀਂ
ਸਕੱਤਰ : ਡਾ. ਸਰਘੀ (ਅੰਮਿ੍ਰਤਸਰ)
ਸਾਡਾ ਮਨੋਰਥ
ਗੁਰੂ ਨਾਨਕ ਦੇਵ ਜੀ ਦੇ 550 ਵੇਂ ਸਾਲ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋ ਕੇ
ਭਾਸ਼ਾ ਸਾਹਿਤ, ਸਭਿਆਚਾਰ ਦੇ ਵਿਕਾਸ, ਸੰਭਾਲ ਤੇ ਸਨਮਾਨਿਤ ਸਥਾਨ ਲਈ ਨਿਰੰਤਰ ਪਹਿਰੇਦਾਰੀ।
ਸਤਿਕਾਰਤ ਦੋਸਤੋ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ 6 ਅਕਤੂਬਰ 2019 ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਹੋ ਰਹੀ ਚੋਣ ਵਿਚ ਅਸੀਂ ‘ਸਰਬ ਸਾਂਝਾ ਲੇਖਕ ਮੋਰਚਾ’ ਵਲੋਂ ਤੁਹਾਡੇ ਹੁੰਗਾਰੇ ਸਦਕਾ ਸਮਰਪਿਤ ਭਾਵਨਾ ਨਾਲ ਮੈਦਾਨ ’ਚ ਹਾਂ।
ਦੋਸਤੋ,
28 ਸਤੰਬਰ, ਸ਼ਾਮ ਚਾਰ ਵਜੇ ਤੱਕ ਨਾਮਜ਼ਦਗੀਆਂ ਵਾਪਸ ਲੈਣ ਦਾ ਸਮਾਂ ਸੀ। ਅਸੀਂ ਉਦੋਂ ਤੱਕ ਸੋਸ਼ਲ ਮੀਡੀਆ ਜਾਂ ਅਖ਼ਬਾਰਾਂ ਵਿਚ ਆਪਣੇ ਵਲੋਂ ਇਕ ਵੀ ਸਤਰ ਨਹੀਂ ਲਿਖੀ ਲਿਖਾਈ।
ਸਾਡਾ ਹਰ ਸੰਭਵ ਯਤਨ ਸੀ ਕਿ ਤੁਹਾਡੀ ਸ਼ੁਭ ਭਾਵਨਾ ਅਨੁਸਾਰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਇਹ ਚੋਣ ਸਰਬ ਸਹਿਮਤੀ ਨਾਲ ਹੋਵੇ ਪਰ ਦੂਸਰੀ ਧਿਰ ਦੇ ਹਾਕਮਾਨਾ ਰਵੱਈਏ ਨੇ ਇਸ ਨੂੰ ਸਫ਼ਲ ਨਹੀਂ ਹੋਣ ਦਿੱਤਾ। ਉਨ੍ਹਾਂ ਨੂੰ ਲਗਦਾ ਹੈ ਕਿ ਅਸੀਂ ਹੀ ਸਭ ਤੋਂ ਜ਼ਿਆਦਾ ਸੁਰਖ਼ ਹਾਂ।
ਚਲੋ ਖ਼ੈਰ, ਉਨ੍ਹਾਂ ਦੀ ‘ਸੁਰਖ਼ੀ’ ਉਨ੍ਹਾਂ ਨੂੰ ਮੁਬਾਰਕ।
ਜਿਉਂਦਾ ਖ਼ੂਨ ਸਭ ’ਚ ਇਕੋ ਜਿਹਾ ਦੌੜਦਾ ਹੈ, ਉਸ ਲਈ ਯੂਨੀਵਰਸਿਟੀਆਂ ਦੇ ਪਾਵੇ ਬਣਨਾ ਕੋਈ ਸ਼ਰਤ ਨਹੀਂ।
ਅਸੀਂ ਜਦੋਂ ਅੱਜ ਆਪਣੀ ਇਸ ਪਹਿਲੀ ਚਿੱਠੀ ਰਾਹੀਂ ਆਪਣਾ ਚੋਣ ਪੈਨਲ ਐਲਾਨ ਰਹੇ ਹਾਂ ਤਾਂ ਨਾਲ ਹੀ ਅਸੀਂ ਇਹ ਵੀ ਅਹਿਦ ਕਰ ਰਹੇ ਹਾਂ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਜੁਝਾਰੂ ਰਵਾਇਤਾਂ ਨੂੰ ਕਾਇਮ ਤਾਂ ਰੱਖਾਂਗੇ ਹੀ, ਸਗੋਂ ਇਸ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ।
ਅਹਿਦ ਇਹ ਵੀ ਹੈ ਕਿ ਅੱਜ ਦੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਸਥਿਤੀ, ਸਾਹਿਤ, ਭਾਸ਼ਾ/ਬੋਲੀ ਤੇ ਸਭਿਆਚਾਰ ਨੂੰ ਦਰਪੇਸ਼ ਹਮਲੇ ਖ਼ਿਲਾਫ਼ ਜੱਦੋ-ਜਹਿਦ ਹੋਰ ਤਿੱਖੀ ਕੀਤੀ ਜਾਵੇਗੀ।
ਪ੍ਰਧਾਨ ਦੇ ਅਹੁਦੇ ਲਈ ‘ਸਰਬ ਸਾਂਝਾ ਲੇਖਕ ਮੋਰਚੇ’ ਵਲੋਂ ਦਰਸ਼ਨ ਬੁੱਟਰ ਨਾਭਾ (ਪਟਿਆਲਾ) ੁਮੀਦਵਾਰ ਹਨ। ਦਰਸ਼ਨ ਬੁੱਟਰ ਉਹ ਸ਼ਾਇਰ ਹਨ ਜਿਨ੍ਹਾਂ ਭਾਰਤ ਅੰਦਰ ਅਸਹਿਣਸ਼ੀਲਤਾ ਦੇ ਖ਼ਿਲਾਫ਼ ਉੱਠੇ ਅੰਦੋਲਨ ਦੌਰਾਨ ਪੰਜਾਬ ਵਿਚੋਂ ਸਭ ਤੋਂ ਪਹਿਲਾਂ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਵਾਪਸ ਕੀਤਾ। ਇਸ ਤੋਂ ਵੱਡੀ ਪ੍ਰਗਤੀਸ਼ੀਲਤਾ ਹੋਰ ਕਿਹੜੀ ਹੈ?
ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਸਾਡੇ ਉਮੀਦਵਾਰ ਡਾ. ਜੋਗਾ ਸਿੰਘ ਹਨ। ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਪੂਰੇ ਭਾਰਤ ਵਿਚ ਮਾਤ ਭਾਸ਼ਾਵਾਂ ਦੇ ਚੱਲ ਰਹੇ ਅੰਦੋਲਨ ਵਿਚ ਭਰਪੂਰ ਹਿੱਸਾ ਪਾ ਰਹੇ ਹਨ।
ਜਨਰਲ ਸਕੱਤਰ ਦੇ ਅਹੁਦੇ ਲਈ ਸੁਸ਼ੀਲ ਦੁਸਾਂਝ ਉਮੀਦਵਾਰ ਹਨ। ਜਨਰਲ ਸਕੱਤਰ ਵਜੋਂ ਪਿਛਲੇ ਤਿੰਨ ਸਾਲਾਂ ਦਾ ਕਾਰਜਕਾਲ ਆਪ ਜੀ ਦੇ ਸਨਮੁੱਖ ਹੈ। ਸੁਸ਼ੀਲ ਦੁਸਾਂਝ ਨੇ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿਚ ‘ਹੁਣ’ ਰਸਾਲੇ ਰਾਹੀਂ ਜੋ ਯੋਗਦਾਨ ਪਾਇਆ ਹੈ, ਉਹ ਆਪਣੇ ਆਪ ਵਿਚ ਮਿਸਾਲ ਹੈ।
ਇਕ ਗੱਲ ਹੋਰ
ਅਸੀਂ ਨਾਲ ਹੀ ਇਹ ਵਾਅਦਾ ਵੀ ਕਰ ਰਹੇ ਹਾਂ ਕਿ ਪੰਜਾਬੀ ਦੇ ਵੱਡੇ ਲੇਖਕਾਂ ਦੇ ਨਾਵਾਂ ਨੂੰ ਇਸ ਚੋਣ ਮੈਦਾਨ ਵਿਚ ਵਰਤਣ ਦੀ ਹਮਾਕਤ ਨਹੀਂ ਕਰਾਂਗੇ। ਪੰਜਾਬੀ ਦੇ ਵੱਡੇ ਲੇਖਕਾਂ ਦੇ ਮਾਣ-ਸਤਿਕਾਰ ਲਈ ਇਹ ਜ਼ਰੂਰੀ ਵੀ ਹੈ ਕਿ ਉਨ੍ਹਾਂ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਜਾਵੇ ਤੇ ਉਨ੍ਹਾਂ ਦੇ ਨਾਵਾਂ ਨੂੰ ਕਿਸੇ ਦੇ ਹੱਕ ਜਾਂ ਵਿਰੋਧ ਵਿਚ ਨਾ ਵਰਤਿਆ ਜਾਵੇ। ਦੂਸਰੀ ਧਿਰ ਨੇ ਕਈ ਅਜਿਹੇ ਨਾਂ ਵਰਤ ਲਏ ਹਨ, ਪਰ ਉਨ੍ਹਾਂ ’ਚੋਂ ਬਹੁਤਿਆਂ ਨੇ ਸਾਨੂੰ ਫ਼ੋਨ ਕਰਕੇ ਦੱਸਿਆ ਹੈ ਕਿ ਉਨ੍ਹਾਂ ਤੋਂ ਕਿਸੇ ਕਿਸਮ ਦੀ ਆਗਿਆ ਨਹੀਂ ਲਈ ਗਈ।
ਪਰ ਸਾਡਾ ਤੁਹਾਡੇ ਨਾਲ ਵਾਅਦਾ ਹੈ ਕਿ ਅਸੀਂ ਸਿਰਫ਼ ਉਹ ਨਾਂਅ ਹੀ ਆਪਣੀ ਅਪੀਲ ਵਿਚ ਸ਼ਾਮਲ ਕਰਾਂਗੇ, ਜਿਹੜੇ ਸਾਡੇ ਇਸ ਪੈਨਲ ਦੀ ਚੋਣ ਮੈਦਾਨ ਵਿਚ ਅਗਵਾਈ ਕਰ ਰਹੇ ਹਨ।
ਸਾਥੀਓ
ਦੂਸਰੀ ਧਿਰ ਫੇਸਬੁੱਕ ਅਤੇ ਵਟਸਐਪ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਆਉਣ ਵਾਲੀ ਟੀਮ ਬਣਾ ਰਹੀ ਹੈ ਜਦਕਿ ਅਸੀਂ ਕੇਂਦਰੀ ਸਭਾ ਨਾਲ ਸਬੰਧਤ ਸਾਹਿਤ ਸਭਾਵਾਂ ਦੇ ਲੇਖਕਾਂ ਅਤੇ ਲੇਖਕ ਜੀਵਨ ਮੈਂਬਰਾਂ ਦੇ ਸੰਪਰਕ ਤੇ ਸਹਿਯੋਗ ਨਾਲ ਇਸ ਟੀਮ ਦੀ ਉਸਾਰੀ ਕਰਾਂਗੇ।
ਤੁਹਾਡੇ ਭਰਵੇਂ ਸਹਿਯੋਗ ਨਾਲ।
ਸਾਡੇ ਅਪੀਲ ਕਰਤਾ ਸਰਪ੍ਰਸਤ
ਹਰਭਜਨ ਸਿੰਘ ਹੁੰਦਲ ਕਪੂਰਥਲਾ, ਪ੍ਰੋ. ਗੁਰਭਜਨ ਗਿੱਲ, ਪ੍ਰੋ. ਅਨੂਪ ਵਿਰਕ ਪਟਿਆਲਾ, ਡਾ. ਕਰਮਜੀਤ ਸਿੰਘ ਹੁਸ਼ਿਆਰਪੁਰ, ਅਤਰਜੀਤ, ਡਾ. ਅਨੂਪ ਸਿੰਘ ਬਟਾਲਾ, ਮੱਖਣ ਕੁਹਾੜ ਗੁਰਦਾਸਪੁਰ, ਡਾ. ਗੁਰਇਕਬਾਲ ਸਿੰਘ, ਗ਼ਜ਼ਲਗੋ ਜਸਵਿੰਦਰ, ਸੁਲੱਖਣ ਸਰਹੱਦੀ, ਗੁਰਚਰਨ ਕੌਰ ਕੋਚਰ, ਸੁਮੇਲ ਸਿੱਧੂ, ਸੁਰਿੰਦਰ ਰਾਮਪੁਰੀ, ਬਰਜਿੰਦਰ ਚੌਹਾਨ, ਸੁਖਜੀਤ, ਗੁਰਦਿਆਲ ਦਲਾਲ, ਜਸਵੰਤ ਜ਼ਫਰ ਅਤੇ ਐਸ. ਨਸੀਮ
ਅਪੀਲਕਾਰ : ਵੱਖ ਵੱਖ ਸਾਹਿਤ ਸਭਾਵਾਂ ਦੇ ਸਤਿਕਾਰਯੋਗ ਅਹੁਦੇਦਾਰ ਲੇਖਕ
ਜਤਿੰਦਰ ਹਾਂਸ, ਸੁਦਰਸ਼ਨ ਗਾਸੋ, ਪਰਮਜੀਤ ਢੀਂਗਰਾ, ਕਵਿੰਦਰ ਚਾਂਦ, ਤ੍ਰੈਲੋਚਨ ਲੋਚੀ, ਜਸਵੀਰ ਸਿੰਘ ਰਾਣਾ, ਬੂਟਾ ਸਿੰਘ ਚੌਹਾਨ, ਡਾ. ਸ਼ਰਨਜੀਤ ਕੌਰ, ਸਤੀਸ਼ ਗੁਲਾਟੀ, ਡਾ. ਸਵੈਰਾਜ ਸੰਧੂ, ਡਾ. ਸ਼ਿੰਦਰਪਾਲ ਸਿੰਘ, ਵਿਸ਼ਾਲ, ਮਨਜਿੰਦਰ ਧਨੋਆ, ਡਾ. ਰਵਿੰਦਰ ਬਟਾਲਾ, ਦਵਿੰਦਰ ਦੀਦਾਰ, ਮਲਵਿੰਦਰ, ਬਖ਼ਤਾਵਰ ਧਾਲੀਵਾਲ, ਬਲਦੇਵ ਚੀਮਾ, ਹਰਦਮ ਮਾਨ, ਗੁਰਚਰਨ ਪੱਬਾਰਾਲੀ, ਗੋਪਾਲ ਬੁੱਟਰ, ਤਜਿੰਦਰ ਵਿਰਲੀ, ਕਮਲਜੀਤ ਭੁੱਲਰ, ਰਾਜਿੰਦਰ ਬਿਮਲ, ਸੁਖਵਿੰਦਰ ਪੱਪੀ, ਜਗੀਰ ਸਿੰਘ ਪ੍ਰੀਤ, ਬਲਵਿੰਦਰ ਸਿੰਘ ਟਿਵਾਣਾ, ਡਾ. ਗੁਰਨੈਬ ਸਿੰਘ, ਮਾਨ ਸਿੰਘ ਢੀਂਡਸਾ, ਭਗਵਾਨ ਢਿਲੋਂ, ਡਾ. ਕਰਨੈਲ ਚੰਦ, ਪ੍ਰੋ. ਰਮਨ, ਅਰਵਿੰਦਰ ਕਾਕੜਾ, ਗੋਬਿੰਦ ਸ਼ਰਮਾ (ਕੈਨੇਡਾ), ਉਜਾਗਰ ਸਿੰਘ ਲਲਤੋਂ, ਕਿਰਪਾਲ ਸਿੰਘ ਯੋਗੀ, ਕੁਲਤਾਰ ਸਿੰਘ ਕੁਲਤਾਰ, ਜਸਵੰਤ ਰਾਏ, ਅਰਤਿੰਦਰ ਸੰਧੂ, ਦੇਵ ਦਰਦ, ਸਤਵੰਤ ਕਲੋਟੀ, ਸਰਬਜੀਤ ਸੰਧੂ, ਜਗਜੀਤ ਪਿਆਸਾ, ਦਿਆਲ ਸਿੰਘ ਪਿਆਸਾ, ਕਰਮ ਸਿੰਘ ਜ਼ਖ਼ਮੀ, ਤਰਸੇਮ, ਸੰਪੂਰਨ ਟੱਲੇਵਾਲੀਆ, ਹਰਬੰਸ ਮਾਛੀਵਾੜਾ, ਬਲਦੇਵ ਆਜ਼ਾਦ, ਬਲਵਿੰਦਰ ਸੰਧੂ, ਮਨਜੀਤ ਪੂਰੀ, ਜੈਨਿੰਦਰ ਚੌਹਾਨ, ਦਰਸ਼ਨ ਬੋਪਾਰਾਏ, ਰਜਿੰਦਰ ਮੱਲਾ, ਸੁਖਦੇਵ ਸਿੰਘ ਪ੍ਰੇਮੀ, ਜਸਵੰਤ ਹਾਂਸ, ਮੰਗਤ ਚੰਚਲ, ਗੁਰਪ੍ਰੀਤ ਰੰਗੀਲਪੁਰ, ਗੁਰਮੀਤ ਪਾੜ੍ਹਾ, ਭੁਪਿੰਦਰ ਬੇਦੀ, ਡਾ. ਲੇਖ ਰਾਜ, ਅਮਰਜੀਤ ਜੀਤ, ਸਰਬਜੀਤ ਕੌਰ ਜੱਸ, ਸੰਦੀਪ, ਸ਼ੈਲਿੰਦਰਜੀਤ ਰਾਜਨ, ਗਗਨਦੀਪ ਸ਼ਰਮਾ, ਸਹਿਜਪ੍ਰੀਤ ਮਾਂਗਟ, ਕੰਵਰ ਜਸਵਿੰਦਰਪਾਲ ਸਿੰਘ, ਕੰਵਰ ਇਕਬਾਲ, ਡਾ. ਭੁਪਿੰਦਰ ਕੌਰ ਕਪੂਰਥਲਾ, ਪਰਵੇਸ਼ ਖੰਨਾ, ਹਰਪਾਲ ਨਾਗਰਾ, ਜਗੀਰ ਸਿੰਘ ਪ੍ਰੀਤ, ਮਾਸਟਰ ਗਿਆਨ ਸਿੰਘ ਦੁਸਾਂਝ, ਸੋਹਣ ਸਿੰਘ ਭਿੰਡਰ, ਰਾਮ ਪ੍ਰਕਾਸ਼ ਟੋਨੀ, ਬਲਬੀਰ ਜਲਾਲਾਬਾਦੀ, ਦਵਿੰਦਰ ਪ੍ਰੀਤ, ਛਾਇਆ ਸ਼ਰਮਾ, ਨੀਲੂ ਬੱਗਾ, ਨਰਵਿੰਦਰ ਕੌਸ਼ਲ, ਪ੍ਰੋ. ਨਵਰੂਪ ਕੌਰ, ਜਾਗੀਰ ਸਿੰਘ ਨੂਰ, ਡਾ. ਸੁਖਵਿੰਦਰ ਰੰਧਾਵਾ, ਗੁਰਮੀਤ ਪਨਾਗ, ਲਾਲ ਸਿੰਘ ਦਸੂਹਾ, ਬਲਬੀਰ ਮੁਕੇਰੀਆਂ, ਸਰਦਾਰਾ ਸਿੰਘ ਚੀਮਾ ਅਤੇ ਹਜ਼ਾਰਾ ਸਿੰਘ ਚੀਮਾ।
ਵਿਸ਼ੇਸ਼ ਨੋਟ : ਲੇਖਕ ਸਾਥੀ ਵੋਟ ਪਾਉਣ ਲਈ ਆਪਣਾ ਕੋਈ ਇਕ ਸ਼ਨਾਖ਼ਤੀ ਪੱਤਰ ਜ਼ਰੂਰ ਲੈ ਕੇ ਆਉਣ।
No comments:
Post a Comment