Sep 28, 2019, 4:46 PM
ਡਾ. ਸਰਬਜੀਤ ਕੌਰ ਸੋਹਲ ਅਤੇ ਕੇ. ਤ੍ਰਿਪਤਾ ਸਿੰਘ ਵੀ ਚੋਣ ਮੈਦਾਨ ਵਿੱਚ
ਲੁਧਿਆਣਾ: 28 ਸਤੰਬਰ 2019: (ਸਾਹਿਤ ਸਕਰੀਨ ਬਿਊਰੋ)::
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ ਪੰਜਾਬੀ ਭਵਨ, ਲੁਧਿਆਣਾ ਵਿਖੇ 6 ਅਕਤੂਬਰ 2019 ਨੂੰ ਹੋ ਰਹੀਆਂ ਚੋਣਾਂ ਲਈ ਨਾਮਜ਼ਦਗੀ ਵਾਪਸ ਲੈਣ ਦਾ ਅੱਜ ਆਖ਼ਰੀ ਦਿਨ ਸੀ। ਚੋਣ ਅਧਿਕਾਰੀ ਪ੍ਰੋ. ਜਗਮੋਹਨ ਸਿੰਘ ਅਨੁਸਾਰ ਪ੍ਰਧਾਨਗੀ ਦੇ ਅਹੁਦੇ ਲਈ ਦਰਸ਼ਨ ਬੁੱਟਰ ਅਤੇ ਡਾ. ਸਰਬਜੀਤ ਸਿੰਘ ਵਿਚਕਾਰ ਸਿੱਧਾ ਮੁਕਾਬਲਾ ਹੈ। ਜਨਰਲ ਸਕੱਤਰ ਦੇ ਮਹੱਤਵਪੂਰਨ ਅਹੁਦੇ ਲਈ ਸੁਸ਼ੀਲ ਦੁਸਾਂਝ ਅਤੇ ਡਾ. ਸੁਖਦੇਵ ਸਿੰਘ (ਸਿਰਸਾ) ਵਿਚਕਾਰ ਟੱਕਰ ਹੈ। ਸੀਨੀਅਰ ਮੀਤ ਪ੍ਰਧਾਨ ਲਈ ਡਾ. ਜੋਗਾ ਸਿੰਘ ਅਤੇ ਦੇਸ ਰਾਜ ਕਾਲੀ ਮੈਦਾਨ ਵਿਚ ਹਨ। ਮੀਤ ਪ੍ਰਧਾਨ ਦੇ ਅਹੁਦਿਆਂ ਲਈ ਤਰਲੋਚਨ ਝਾਂਡੇ, ਸੁਰਿੰਦਰ ਪ੍ਰੀਤ ਘਣੀਆਂ, ਵਰਗਿਸ ਸਲਾਮਤ, ਕਰਮ ਸਿੰਘ ਵਕੀਲ, ਜਸਪਾਲ ਮਾਨਖੇੜਾ, ਕੁਲਦੀਪ ਸਿੰਘ ਬੇਦੀ, ਡਾ. ਹਰਵਿੰਦਰ ਸਿੰਘ, ਅਸ਼ਵਨੀ ਬਾਗੜੀਆਂ ਤੋਂ ਇਲਾਵਾ ਦੋ ਇਸਤਰੀ ਉਮੀਦਵਾਰ ਡਾ. ਸਰਬਜੀਤ ਕੌਰ ਸੋਹਲ ਅਤੇ ਕੇ. ਤ੍ਰਿਪਤਾ ਸਿੰਘ ਚੋਣ ਪਿੜ ਵਿਚ ਡਟੇ ਹੋਏ ਹਨ। ਸਕੱਤਰ ਦੇ ਚਾਰ ਅਹੁਦਿਆਂ ਲਈ ਦੀਪ ਦੇਵਿੰਦਰ ਸਿੰਘ, ਜਗਦੀਪ ਸਿੱਧੂ, ਡਾ. ਸਰਘੀ, ਡਾ. ਨੀਤੂ ਅਰੋੜਾ, ਡਾ. ਗੁਰਮੀਤ ਕੱਲਰਮਾਜਰੀ, ਧਰਵਿੰਦਰ ਸਿੰਘ ਔਲਖ, ਡਾ. ਰਾਮ ਮੂਰਤੀ ਅਤੇ ਜਸਵੀਰ ਝੱਜ ਉਮੀਦਵਾਰ ਹਨ।
ਪ੍ਰੋ. ਜਗਮੋਹਨ ਸਿੰਘ ਨੇ ਦੱਸਿਆ ਕਿ ਉਪਰੋਕਤ ਬਾਰਾਂ ਅਹੁਦਿਆਂ ਲਈ ਮਿਤੀ 06 ਅਕਤੂਬਰ 2019, ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਗੁਪਤ ਮਤਦਾਨ ਹੋਵੇਗਾ ਅਤੇ ਨਤੀਜਿਆਂ ਦਾ ਐਲਾਨ ਉਸੇ ਦਿਨ ਹੀ ਕਰ ਦਿੱਤਾ ਜਾਵੇਗਾ। ਲੇਖਕ/ਵੋਟਰ ਭਾਰਤੀ ਚੋਣ ਕਮਿਸ਼ਨਰ ਵੱਲੋਂ ਨਿਰਧਾਰਿਤ ਪਛਾਣ ਪੱਤਰਾਂ ਵਿਚੋਂ ਕੋਈ ਇੱਕ ਪਛਾਣ ਦਿਖਾਉਣ ਉਪਰੰਤ ਹੀ ਵੋਟ ਪਾ ਸਕਣਗੇ।
No comments:
Post a Comment