google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: "ਚੱਪਣੀਆਂ ਦੀ ਰੁੱਤ"//ਸਿਮਰਜੀਤ ਕੌਰ ਗਰੇਵਾਲ

Friday 12 April 2024

"ਚੱਪਣੀਆਂ ਦੀ ਰੁੱਤ"//ਸਿਮਰਜੀਤ ਕੌਰ ਗਰੇਵਾਲ

Wednesday 10th April 2024 at 21:34 Wa

ਮੌਜੂਦਾ ਹਾਲਾਤ ਨੂੰ ਬਿਨਾ ਕਿਸੇ ਰੰਗ ਵਾਲੀ ਐਨਕ ਤੋਂ ਦੇਖਦੀ ਲੇਖਿਕਾ 

ਹਾਲਾਤ ਨੂੰ ਬਿਨਾ ਕਿਸੇ ਰੰਗ ਦੀ ਐਨਕ ਦੇ ਦੇਖਣਾ ਵੀ ਜ਼ਰੂਰ ਆਉਣਾ ਚਾਹੀਦਾ ਹੈ। ਸਿਮਰਜੀਤ ਕੌਰ ਗਰੇਵਾਲ ਨਨ ਅਜਿਹੇ ਨਿਰਪੱਖ ਢੰਗ ਨਾਲ ਦੇਖਣਾ ਵੀ ਆਉਂਦਾ ਹੈ ਅਤੇ ਪ੍ਰਗਟਾਉਣਾ ਵੀ ਆਉਂਦਾ ਹੈ। ਜਨਾਬ "ਮਿਰਜ਼ਾ ਗਾਲਿਬ" ਸਾਹਿਬ ਦੀ ਇੱਕ ਹਰਮਨ ਪਿਆਰੀ ਗ਼ਜ਼ਲ ਦਾ ਮਕਤਾ ਹੈ:  

ਕਾਅਬਾ ਕਿਸ ਮੂੰਹ ਸੇ ਜਾਓਗੇ ਗਾਲਿਬ!

ਸ਼ਰਮ ਤੁਮਕੋ ਮਗਰ ਨਹੀਂ ਆਤੀ!

ਇਸ ਸ਼ੇਅਰ ਨੂੰ ਗੱਲੀਂ ਬਾਤੀਂ ਵਰਤਣ ਦਾ ਰਿਵਾਜ ਵੀ ਕਾਫੀ ਬਣ ਗਿਆ ਸੀ। ਕਈ ਲੋਕ ਕਿਸੇ ਨ ਕਿਸੇ ਬਾਰੇ ਟਿੱਪਣੀ ਕਰਦਿਆਂ ਆਖਿਆ ਕਰਦੇ:ਸ਼ਰਮ ਇਨਕੋ ਮਗਰ ਨਹੀਂ ਆਤੀ!" ਹੁਣ ਸਿਮਰਜੀਤ ਕੌਰ ਗਰੇਵਾਲ ਨੇ ਇੱਕ ਰਚਨਾ ਭੇਜੀ ਹੈ ਬੜੀ ਸਾਦਗੀ ਵਾਲੇ ਅੰਦਾਜ਼ ਵਿੱਚ। ਅੰਦਾਜ਼ਾ ਤੁਸੀਂ ਆਪ ਲਗਾ ਲਓ ਕਿ ਲੇਖਕਾ ਦਾ ਇਸ਼ਾਰਾ ਕਿੰਨਾ ਲੋਕਾਂ ਵੱਲ ਹੈ। ਲੋ ਪੜ੍ਹੋ ਇਸ ਰਚਨਾ ਨੂੰ ਵੀ ਜਿਹੜੀ ਸਾਡੇ ਅੱਜ ਦੀ ਕਹਾਣੀ ਹੈ।  ਲੇਖਕ ਕਾਨੂੰਨ ਤਾਂ ਨਹੀਂ ਬਣਾ ਸਕਦਾ ਪਰ ਆਲੇ ਦੁਆਲੇ ਨੂੰ ਸਾਵਧਾਨ ਜ਼ਰੂਰ ਕਰ ਸਕਦਾ ਹੈ। 


"ਚੱਪਣੀਆਂ ਦੀ ਰੁੱਤ"//ਸਿਮਰਜੀਤ ਕੌਰ ਗਰੇਵਾਲ

ਮਿੱਟੀ ਦੇ ਭਾਂਡੇ ਬਣਾਉਣ ਵਿੱਚ, ਨੱਥੂ ਬਹੁਤ ਮਾਹਿਰ ਸੀ।ਗਰਮੀ ਦੀ ਰੁੱਤ ਸ਼ੁਰੂ ਹੋਣ ਸਾਰ ਹੀ,ਉਹ ਘਰ- ਘਰ ਜਾ ਕੇ, ਘੜੇ ਦੇ ਆਉਂਦਾ। ਪਰ ਇਸ ਵਾਰ ,ਉਹ ਕਿਸੇ ਦੇ ਘਰ ਨਹੀਂ  ਆਇਆ । ਤਾਈ ਨਿਹਾਲੀ,ਘੜਾ ਲੈਣ ਲਈ,ਨੱਥੂ ਦੇ ਘਰ ਜਾ ਪਹੁੰਚੀ।ਵਿਹੜੇ ਵਿੱਚ ਪੈਰ ਧਰਦਿਆਂ ਹੀ ਤਾਈ ਬੋਲੀ," ਵੇ ਪੁੱਤ ਨੱਥੂ!  ਐਤਕੀਂ ਕੀ ਗੱਲ ਹੋ ਗਈ,ਤੂੰ ਭਾਂਡੇ ਦੇਣ ਆਇਆ ਨਈਂ, ਮੈਂ ਤਾਂ ਉਡੀਕ ਕਰਦੀ ਥੱਕ ਗਈ।ਅੱਜ ਸੋਚਿਆ ਆਪ ਹੀ ਗੇੜਾ ਮਾਰ ਆਵਾਂ,ਲਿਆ ਦਿਖਾ ਕੋਈ ਘੜਾ ਮੈਨੂੰ।"

ਇਸ ਤੋਂ ਪਹਿਲਾਂ ਕਿ ਨੱਥੂ ਕੋਈ ਜਵਾਬ ਦਿੰਦਾ,ਨੱਥੂ ਦੇ ਘਰ ਵਾਲੀ ਬੋਲੀ,"ਅੰਮਾ ਜੀ!ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋ ਗਿਆ, ਐਤਕੀਂ ਨਾ ਘੜੇ ਬਣਾਏ ,ਨਾ ਕੋਈ ਹੋਰ ਭਾਂਡਾ,ਸਾਰੀ ਮਿੱਟੀ ਦੀਆਂ ਚੱਪਣੀਆਂ ਬਣਾ ਕੇ ਰੱਖ ਦਿੱਤੀਆਂ,ਪਿਛਲਾ ਵਿਹੜਾ ਸਾਰਾ ਚੱਪਣੀਆਂ ਨਾਲ਼ ਭਰਿਆ ਪਿਆ ਹੈ,ਸਾਡੀ ਤਾਂ ਸਮਝ ਤੋਂ ਪਰੇ ਹੈ ਇਹ ਗੱਲ ।"

ਤਾਈ ਨਿਹਾਲੀ ਸੁਣ ਕੇ ਬੜਾ ਹੈਰਾਨ ਹੋਈ ਤੇ ਬੋਲੀ,"ਦੱਸ 'ਕੱਲੀਆਂ  ਚੱਪਣੀਆਂ ਦਾ ਕੀ ਕਰਨਾ ਹੈ,ਤੂੰ ਹੋਰ ਭਾਂਡੇ ਬਣਾ, ਜਿਹੜੇ ਕੰਮ ਆਉਣ"

ਨੱਥੂ ਸਹਿਜ ਮਤੇ ਵਿੱਚ ਬੋਲਿਆ,"ਤਾਈ !ਹੋਰ ਭਾਂਡੇ ਵੀ ਬਣਾ ਦਿਆਂਗੇ, ਪਰ ਹੁਣ ਤਾਂ ਚੱਪਣੀਆਂ ਦੀ ਰੁੱਤ ਹੈ,ਚੱਪਣੀ 'ਚ ਨੱਕ ਡੁਬੋਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ,ਉਸ ਹਿਸਾਬ ਨਾਲ਼ ਤਾਂ ਹਾਲੇ ਹੋਰ ਚੱਪਣੀਆਂ ਦੀ ਲੋੜ ਹੈ।ਚੀਜ਼ਾਂ ਹਮੇਸ਼ਾਂ ਲੋੜ ਅਨੁਸਾਰ ਹੀ ਤਿਆਰ ਕਰਨੀਆਂ ਪੈਂਦੀਆਂ ਨੇ।"

ਇਹ ਕਹਿਕੇ,ਨੱਥੂ ਹੋਰ ਚੱਪਣੀਆਂ ਬਣਾਉਣ ਲੱਗ ਗਿਆ।

ਇਸ ਰਚਨਾ ਸੰਬੰਧੀ ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਤਾਂ ਰਹੇਗੀ ਹੀ 

4 comments:

  1. ਸਮਾਜ ਦੇ ਅਲੰਬਰਦਾਰਾਂ ਨੂੰ ਸ਼ੀਸ਼ਾ ਦਿਖਾਉਂਦੀ ਨਿੱਕੀ ਕਹਾਣੀ! ਵਾਹ!

    ReplyDelete
    Replies
    1. ਤੁਹਾਡਾ ਸਵਾਗਤ ਹੈ ਪੰਮੀ ਸਿਧੂ ਸੰਧੂ ਜੀ--ਇਸ ਕਹਾਣੀ ਦਾ ਇਹ ਲਿੰਕ ਆਪਣੇ ਹੋਰਨਾਂ ਜਾਣਕਾਰਾਂ ਨਾਲ ਵੀ ਸ਼ੇਅਰ ਕਰੋ ਤਾਂਕਿ ਇਹੀ ਸੁਨੇਹਾ ਵਧ ਤੋਂ ਵਧ ਲੋਕਾਂ ਤੱਕ ਪਹੁੰਚ ਸਕੇ--!

      Delete
  2. ਇੱਕ ਇੱਕ ਦਲਬਦਲੂ ਸਿਆਸਤਦਾਨ ਨੂੰ ਕਈ ਕਈ ਚਪਣੀਆਂ ਦੀ ਲੋੜ ਪਵੇਗੀ। ਬੇਸ਼ਰਮੀ ਤੇ ਢੀਠਤਾਈ ਫਿਰ ਵੀ ਨਹੀਂ ਮੁਕਣੀ।
    ਕਹਾਣੀ ਛੋਟੀ ਹੈ ਪਰ ਸੱਟ ਵਦਾਣੀ ਮਾਰਦੀ ਹੈ।
    ਸਿਮਰ ਦੀ ਕਲਮ ਅਤੇ ਸਕਰੀਨ ਨੂੰ ਸਲਾਮ ਅਤੇ ਸ਼ੁੱਭ ਇੱਛਾਵਾਂ।।

    ReplyDelete
    Replies
    1. ਮਾਣਯੋਗ ਗੁਰਨਾਮ ਕੰਵਰ ਜੀ ਤੁਸੀਂ ਬਿਲਕੁਲ ਸੱਚੀ ਗੱਲ ਕਹੀ ਹੈ--ਹਾਲਾਤ ਬੇਹੱਦ ਸ਼ਰਮਨਾਕ ਅਤੇ ਮਜ਼ਾਕੀਆ ਬਣੇ ਹੋਏ ਹਨ--ਅਜਿਹੇ ਹਾਲਾਤ ਵਿੱਚ ਸਾਡੇ ਸਮਿਆਂ ਦੀ ਬੇਬਾਕ ਕਲਮਕਾਰ ਸਿਮਰ ਸਚਮੁਚ ਬਹੁਤ ਅਛਾ ਲਿਖ ਰਹੀ ਹੈ--!

      Delete