ਮੈਡਮ ਗੁਰਚਰਨ ਕੋਚਰ ਦੇ ਪਤੀ ਨਮਿਤ ਸ਼ਰਧਾਂਜਲੀ ਸਮਾਗਮ 11 ਨੂੰ
ਲੁਧਿਆਣਾ: 10 ਮਈ (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਸਾਹਿਤਿਕ ਹਲਕਿਆਂ ਦੀਆਂ ਚੋਣਾਂ ਹੋਣ ਜਾਂ ਕਿਸੇ ਵਿਵਾਦਤ ਮਾਮਲੇ ਨੂੰ ਲੈ ਕੇ ਸੈਮੀਨਾਰ ਵਰਗਾ ਕੁਝ ਹੁੰਦਾ ਹੋਵੇ ਤਾਂ ਉਸ ਦਿਨ ਪ੍ਰਸਿੱਧ ਲੇਖਿਕਾ ਡਾਕਟਰ ਗੁਰਚਰਨ ਕੌਰ ਕੋਚਰ ਦੇ ਪਤੀ ਵੀ ਉਹਨਾਂ ਨਾਲ ਹੁੰਦੇ। ਲੁਧਿਆਣਾ ਵਾਲੇ ਪੰਜਾਬੀ ਭਵਨ ਦੀਆਂ ਫਿਜ਼ਾਵਾਂ ਵਿੱਚ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਹੁਣ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਜਦੋਂ ਵੀ ਕਦੇ ਕਿਸੇ ਮੁੱਦੇ ਨੂੰ ਲੈਕੇ ਮਾਹੌਲ ਮੈਡਮ।ਗੁਰਚਰਨ ਕੌਰ ਕੋਚਰ ਦੇ ਖਿਲਾਫ ਜਾਂਦਾ ਲੱਗਦਾ ਤਾਂ ਉਹਨਾਂ ਦੇ ਜਜ਼ਬਾਤਾਂ ਭਰੇ ਕੁਝ ਸ਼ਬਦਾਂ ਵਾਲੇ ਬੋਲ ਹੀ ਪਾਸਾ ਪਲਟ ਦੇਂਦੇ। ਉਹ ਸੱਚੇ ਦਿਲੋਂ ਇੱਕ ਅਜਿਹੇ ਪਤਨੀ ਵਰਤਾ ਪਤੀ ਸਨ ਜਿਹਨਾਂ ਨੂੰ ਅਰਧਾਂਗਣੀ ਵਾਲੇ ਸਿਧਾਂਤ ਅਤੇ ਸੋਚ ਦਾ ਪੂਰਨ ਅਹਿਸਾਸ ਸੀ। ਉਹ ਜਦੋਂ ਵੀ ਮੈਡਮ ਗੁਰਚਰਨ ਕੋਚਰ ਦੇ ਨਾਲ ਪੰਜਾਬੀ ਭਵਨ ਵਿੱਚ ਤੁਰਦੇ ਤਾਂ ਉਸ ਗੀਤ ਦੇ ਸੁਰੀਲੇ ਬੋਲ ਸੁਣਾਈ ਦੇਣ ਲੱਗਦੇ ਜਿਹਨਾਂ ਵਿੱਚ ਕਿਹਾ ਜਾਂਦਾ ਹੈ --
ਦੋ ਜਿਸਮ ਮਗਰ ਇੱਕ ਜਾਨ ਹੈਂ ਹਮ!
ਇੱਕ ਦਿਲ ਕੇ ਦੀ ਅਰਮਾਨ ਹੈਂ ਹਮ!
ਇੱਕ ਵਾਰ ਮੈਡਮ ਗੁਰਚਰਨ ਕੋਚਰ ਦੇ ਬਚਪਨ ਵਾਲੇ ਦਿਨਾਂ ਦੀ ਗੱਲ ਚੱਲੀ ਤਾਂ ਅਜਿਹਾ ਬਹੁਤ ਕੁਝ ਸਾਹਮਣੇ ਆਇਆ ਜਿਹੜਾ ਅਲੌਕਿਕ ਵੀ ਕਿਹਾ ਜਾ ਸਕਦਾ ਹੈ। ਮੈਡਮ ਕੋਚਰ ਦੇ ਇੰਜੀਨੀਅਰ ਪਤੀ ਦੱਸਿਆ ਕਰਦੇ ਸਨ ਕਿ ਮੇਰੇ ਸਹੁਰਾ ਸਾਹਿਬ ਅਰਥਾਤ ਮੈਡਮ ਕੋਚਰ ਦੇ ਪਿਤਾ ਜੀ ਕੋਲ ਕੁਝ ਸ਼ਕਤੀਆਂ ਸਨ। ਇਹਨਾਂ ਨੂੰ ਸਿੱਧੀਆਂ ਵੀ ਕਿਹਾ ਜਾ ਸਕਦਾ ਹੈ। ਉਹ ਕਿਸੇ ਵੀ ਕੰਧ ਉੱਤੇਬਕੁਝ ਪਲ ਹੱਥ ਰੱਖ ਕੇ ਦੱਸ ਦੇਂਦੇ ਸਨ ਕਿ ਉਸ ਦੀਵਾਰ ਦੀ ਉਸਾਰੀ ਵੇਲੇ ਕਿੰਨੀਆਂ ਇੱਟਾਂ, ਕਿੰਨੀ ਬਜਰੀ, ਕਿੰਨਾ ਰੇਤਾ, ਕਿੰਨਾ ਲੋਹਾ ਅਤੇ ਕਿੰਨਾ ਸੀਮੇਂਟ ਲੱਗਿਆ ਹੈ।
ਉਹ ਕਿਸੇ ਵੀ ਬੰਦ ਜਾਂ ਅਧ ਖੁੱਲੀ ਬੋਰੀ ਤੇ ਹੱਥ ਰੱਖ ਕੇ ਦੱਸ ਦਿਆ ਕਰਦੇ ਸਨ ਕਿ ਇਸ ਵਿੱਚ ਕਿੰਨਾ ਅਨਾਜ ਬੰਦ ਹੈ। ਇਸ ਮਹਾਨ ਸ਼ਖਸੀਅਤ ਨੇ ਜਦੋਂ ਆਪਣੀ ਬੇਟੀ ਗੁਰਚਰਨ ਲਈ ਜਿਹੜਾ ਵਰ੍ਹ ਭਾਲਿਆ ਹੈ ਉਸ ਵਿੱਚ ਕਿੰਨੀਆਂ ਸਾਰੀਆਂ ਖੂਬੀਆਂ ਹੋਣਗੀਆਂ। ਉਸ ਅਲੌਕਿਕ ਜਿਹੀ ਸਿੱਧੀ ਵਾਲੇ ਉਸ ਮਹਾਨ ਪਿਤਾ ਨੇ ਜਿਸਦੇ ਲੜ੍ਹ ਆਪਣੀਂ ਲਾਡਲੀ ਨੂੰ ਲਾਇਆ ਸੀ ਉਹ ਹੁਣ ਹੱਥ ਛੁਡਾ ਕੇ ਉਸ ਦੁਨੀਆ ਵਿੱਚ ਜਾ ਚੁੱਕਿਆ ਹੈ ਜਿਥੋਂ ਕੋਈ ਨਹੀਂ ਮੁੜਦਾ।
ਹੁਣ ਮੈਡਮ ਗੁਰਚਰਨ ਕੋਚਰ ਨਾਲ ਹਰ ਕਦਮ ਤੇ ਸਾਥ ਦੇਣ ਵਾਲਾ ਉਹ ਸਾਥੀ ਤੁਰ ਗਿਆ ਹੈ ਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਜੋੜੀ ਕਰਤਾਰ ਨੇ ਆਪ ਹੀ ਬਣਾਈ ਸੀ। ਦੇਹਾਂਤ ਪੰਜ ਮਈ ਨੂੰ ਹੋਇਆ ਸੀ ਅਤੇ ਭੋਗ 11 ਮਈ ਨੂੰ ਪੈਣਾ ਹੈ। ਭੋਗ ਤੋਂ ਬਾਅਦ ਮੈਡਮ ਗੁਰਚਰਨ ਕੋਚਰ ਦਾ ਸਦਮਾ ਹੋਰ ਡੂੰਘਾ ਹੋ ਜਾਣਾ ਹੈ।
ਪ੍ਰਸਿੱਧ ਲੇਖਿਕਾ ਡਾਕਟਰ ਗੁਰਚਰਨ ਕੌਰ ਕੋਚਰ ਦੇ ਪਤੀ ਇੰਜੀਨੀਅਰ ਜੇ ਬੀ ਸਿੰਘ ਕੋਚਰ ਜਿਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ। ਮੈਡਮ ਕੋਚਰ ਦੀ ਸਫਲ ਰਚਨਾਤਮਕਤਾ ਦੇ ਪਿੱਛੇ ਜਿਹੜੀ ਪ੍ਰੇਰਣਾ ਦਾ ਸੋਮਾ ਦੀ ਉਹ ਅੱਖੋਂ ਓਹਲੇ ਹੋ ਗਿਆ ਹੈ। ਉਹਨਾਂ ਦੇ ਪਤੀ ਦਾ ਹੌਂਸਲਾ ਅਤੇ ਪ੍ਰੇਰਣਾ ਹਰ ਵੇਲੇ ਪੂਰੀ ਤਰ੍ਹਾਂ ਮੈਡਮ ਕੋਚਰ ਦੇ ਨਾਲ ਰਹਿੰਦਾ ਦੀ। ਮੈਡਮ ਕੋਚਰ ਦੀ ਸਫਲਤਾ ਪਿੱਛੇ ਉਹਨਾਂ ਦੇ ਪਤੀ ਬਹੁਤ ਵੱਡੀ ਸ਼ਖ਼ਸੀਅਤ ਵੱਜੋਂ ਸਨ।
ਉਹਨਾਂ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ 11 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਵਿਖੇ ਦੁਪਹਿਰੇ ਸਾਢੇ 12 ਵਜੇ ਤੋਂ ਡੇੜ ਵਜੇ ਤੱਕ ਪਵੇਗਾ। ਇਸ ਅੰਤਿਮ ਅਰਦਾਸ ਤੋਂ ਬਾਅਦ ਇਸ ਵਿਛੋੜੇ ਨੇ ਹੋਰ ਸ਼ਿੱਦਤ ਨਾਲ।ਮਹਿਸੂਸ ਹੋਣਾ ਹੈ। ਆਓ ਅਰਦਾਸ ਕਰੀਏ ਕਿ ਮੈਡਮ ਕੋਚਰ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਪ੍ਰਮਾਤਮਾ ਇਹ ਭਾਣਾ ਮੰਨਣ ਦਾ ਬਲ ਬਖਸ਼ੇ।
ਆਈ ਡੀ ਪੀ ਡੀ ਵੱਲੋਂ ਡਾਕਟਰ ਅਰੁਣ ਮਿੱਤਰਾ, ਸੀਪੀਆਈ ਵੱਲੋਂ ਡੀ ਪੀ ਮੌੜ, ਏਟਕ ਵੱਲੋਂ ਐਮ ਐਸ ਭਾਟੀਆ, ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਰਣਜੀਤ ਸਿੰਘ, ਕਿਸਾਨਾਂ ਵੱਲੋਂ ਚਮਕੌਰ ਸਿੰਘ, ਵਿਸ਼ਵ ਸਾਹਿਤ ਵਿਚਾਰ ਮੰਚ ਵੱਲੋਂ ਡਾ ਗੁਲਜ਼ਾਰ ਸਿੰਘ ਪੰਧੇਰ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਸ਼ਕਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment