ਸੰਕਲਪ ਹੈ-ਲਿਆ ਕੇ ਰਹਾਂਗੇ ਕੁਰੱਪਸ਼ਨ ਰਹਿਤ ਸੂਹੀ ਸਵੇਰ
ਉਹਨਾਂ ਵੀ ਸਾਹਿਤ ਵਿਚ ਕੁਰੱਪਸ਼ਨ ਦੇ ਖਿਲਾਫ ਆਵਾਜ਼ ਉਠਾਈ ਪਰ ਜਦੋਂ ਗੱਲ ਨਾ ਬਣੀ ਤਾਂ ਉਹ ਅਦਾਲਤ ਵਿਚ ਚਲੇ ਗਏ। ਅਦਾਲਤ ਨੇ ਸ਼੍ਰੋਮਣੀ ਐਵਾਰਡਾਂ 'ਤੇ ਸਟੇਅ ਦੇ ਦਿੱਤਾ। ਸਟੇਅ ਦੇ ਇਸ ਹੁਕਮ ਨਾਲ ਹੰਗਾਮਾ ਜਿਹਾ ਤਾਂ ਹੋਇਆ ਪਰ ਗੱਲ ਬਣਦੀ ਨਜ਼ਰ ਨਾ ਆਈ। ਮੀਤ ਸਾਹਿਬ ਤਾਂ ਦੁਸ਼ਿਅੰਤ ਕੁਮਾਰ ਦੇ ਸ਼ਬਦਾਂ ਵਿੱਚ ਇਸੇ ਭਾਵਨਾ ਦੇ ਧਾਰਨੀ ਰਹੇ ਕਿ
ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ; ਮੇਰਾ ਮਕਸਦ ਤੋਂ ਹੈ ਯੇਹ ਸੂਰਤ ਬਦਲਣੀ ਚਾਹੀਏ!
ਮੇਰੇ ਸੀਨੇ ਮੈਂ ਨਹੀਂ ਤੋਂ ਤੇਰੇ ਸੀਨੇ ਮੈਂ ਸਹੀ, ਹੋ ਕਹੀਂ ਭੀ ਆਗ ਲੇਕਿਨ ਆਗ ਜਲਨੀ ਚਾਹੀਏ!
ਅੱਗ ਤਾਂ ਜਲ ਗਈ ਪਰ ਫਿਰ ਵੀ ਖਾਮੋਸ਼ੀ ਨਹੀਂ ਸੀ ਟੁੱਟਦੀ। ਜਿਹੜੀਆਂ ਧਿਰਾਂ ਨੂੰ ਕੁਰਪਸ਼ਨ ਦੇ ਦੋਸ਼ਾਂ ਅਤੇ ਅਦਾਲਤ ਦੇ ਸਟੇਅ ਬਾਰੇ ਤੁਰੰਤ ਬੋਲਣਾ ਚਾਹੀਦਾ ਸੀ ਉਹ ਖੁੱਲ੍ਹ ਕੇ ਨਹੀਂ ਸਨ ਬੋਲ ਰਹੀਆਂ। ਅੰਦਰ ਖਾਤੇ ਮੀਤ ਸਾਹਿਬ ਨੂੰ ਸੁਨੇਹੇ ਆਉਂਦੇ ਕਿ ਛੱਡੋ ਪਰ੍ਹਾਂ। ਏਨਾ ਕੁ ਤਾਂ ਚੱਲਦਾ ਈ ਹੈ। ਮਿੱਤਰ ਸੈਨ ਮੀਤ ਅੜੇ ਰਹੇ ਕਿ ਇਸ ਬਾਰੇ ਬਹਿਸ ਤਾਂ ਕਰੋ। ਆਪਣੀ ਗੱਲ ਤਾਂ ਖੁੱਲ ਕੇ ਰੱਖੋ। ਉਹਨਾਂ ਜ਼ੁਬਾਨੀ ਸੁਨੇਹੇ ਵੀ ਭੇਜੇ ਅਤੇ ਚਿੱਠੀਆਂ ਵੀ ਲਿਖੀਆਂ। ਇੱਕ ਚਿੱਠੀ ਵਿੱਚ ਉਹਨਾਂ ਲਿਖਿਆ-
ਜਰਨਲ ਸਕੱਤਰ ਸਾਹਿਬ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:)
ਵਿਸ਼ਾ: ਇਕ ਸੁਝਾਅ
ਸ੍ਰੀਮਾਨ ਜੀ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਲਦੀ ਹੋਣ ਵਾਲੇ ਜਨਰਲ ਅਜਲਾਸ ਵਿਚ, ਆਮ ਮੈਂਬਰਾਂ ਦੇ ਵਿਚਾਰ ਵਟਾਂਦਰੇ ਲਈ, ਹੇਠ ਲਿਖਿਆ ਮਹੱਤਵਪੂਰਨ ਏਜੰਡਾ ਵੀ ਰੱਖਿਆ ਜਾਵੇ:
' ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਵਲੋਂ ਸਾਲ 2020 ਵਿਚ, ਸ਼੍ਰੋਮਣੀ ਪੁਰਸਕਾਰਾਂ ਲਈ ਜੋ ਚੌਣ ਕੀਤੀ ਗਈ, ਉਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨੁਮਾਇੰਦਿਆਂ ਦੀ ਭੂਮਿਕਾ !'
-- ਮਿੱਤਰ ਸੈਨ ਮੀਤ
ਇਹਨਾਂ ਕੋਸ਼ਿਸ਼ਾਂ ਦਾ ਅਸਰ ਵੀ ਹੋਇਆ। ਇਸ ਚਿੱਠੀ ਦਾ ਜੁਆਬ ਵੀ ਆਇਆ। ਕੇਂਦਰੀ ਪੰਜਾਬੀ ਲੇਖਕ ਸਭ (ਰਜਿਸਟਰਡ)ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਹੁਰਾਂ ਨੇ ਆਪਣੇ ਜੁਆਬ ਵਿਚ ਸਪਸ਼ਟ ਲਿਖਿਆ ਕਿ ਇਸ ਨੂੰ ਏਜੰਡੇ ਵੱਜੋਂ ਸ਼ਾਮਲ ਕੀਤਾ ਜਾਵੇਗਾ। ਉਹਨਾਂ ਆਪਣੇ ਪੱਤਰ ਵਿੱਚ ਲਿਖਿਆ:
ਸਤਿਕਾਰ ਯੋਗ ਮਿੱਤਰ ਸੈਨ ਮੀਤ ਜੀ,
ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ) ਦੇ 8 ਅਕਤੂਬਰ , 2022 ਨੂੰ ਹੋਣ ਜਾ ਰਹੇ ਆਮ ਅਜਲਾਸ ਵਿੱਚ ਆਪ ਜੀ ਦਾ ਸੁਝਾਅ “ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਵੱਲੋਂ ਸਾਲ 2020 ਵਿੱਚ, ਸ਼੍ਰੋਮਣੀ ਪੁਰਸਕਾਰਾਂ ਲਈ ਜੋ ਚੋਣ ਕੀਤੀ ਗਈ, ਉਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨੁਮਾਇੰਦਿਆਂ ਦੀ ਭੂਮਿਕਾ ।” ਵਿਚਾਰ ਚਰਚਾ ਲਈ ਰੱਖ ਦਿੱਤਾ ਜਾਵੇਗਾ ।
ਸੁਖਦੇਵ ਸਿੰਘ ਸਿਰਸਾ
ਜਨਰਲ ਸਕੱਤਰ
ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ)
ਇਸੇ ਲੜੀ ਵਿੱਚ ਇੱਕ ਹੋਰ ਪੱਤਰ ਵੀ ਲਿਖਿਆ ਗਿਆ ਜਿਸ ਵਿੱਚ ਕੁਝ ਸੁਆਲ ਸਨ ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਦੀ ਮੈਂਬਰੀ ਮਿਲਣ ਬਾਰੇ। ਇਸ ਪੱਤਰ ਵਿੱਚ ਮਿੱਤਰ ਸੈਨ ਮੀਤ ਹੁਰਾਂ ਨੇ ਲਿਖਿਆ:
ਜਰਨਲ ਸਕੱਤਰ ਅਤੇ ਪ੍ਰਧਾਨ ਸਾਹਿਬ
ਕੇਂਦਰੀ ਪੰਜਾਬੀ ਲੇਖਕ ਸਭਾ
ਵਿਸ਼ਾ: ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿੱਚ ਕੇਂਦਰੀ ਸਭਾ ਦੇ ਨੁਮਾਇੰਦਿਆਂ ਦੀ ਭੂਮਿਕਾ
ਸ਼੍ਰੀ ਮਾਨ ਜੀ
ਤੁਸੀਂ ਸਾਡੇ ਸੁਝਾਅ ਤੇ ਅਮਲ ਕੀਤਾ ਅਤੇ ਕੇਂਦਰੀ ਸਭਾ ਦੇ ਅਜਲਾਸ ਵਿਚ, ਮੈਂਬਰਾਂ ਦੇ ਵਿਚਾਰ ਵਟਾਂਦਰੇ ਲਈ ਉਕਤ ਮੁੱਦਾ ਸ਼ਾਮਲ ਕੀਤਾ ਉਸ ਲਈ ਸਬੰਧਤ ਅਧਿਕਾਰੀਆਂ ਦਾ ਧੰਨਵਾਦ।
ਮੈਂਬਰਾਂ ਦਾ ਕੀਮਤੀ ਸਮਾਂ, ਵਾਧੂ ਦੀ ਬਹਿਸ ਤੇ ਬਰਬਾਦ ਨਾ ਹੋਵੇ ਇਸ ਲਈ, ਕਿਰਪਾ ਕਰਕੇ, ਹੇਠ ਲਿਖੇ ਪ੍ਰਸ਼ਨਾਂ ਦੇ ਉਤਰ, ਮੁੱਢਲੀ ਰਿਪੋਰਟ ਵਿਚ ਹੀ ਸ਼ਾਮਿਲ ਕਰ ਲਏ ਜਾਣ।
1. ਕੀ ਦਰਸ਼ਨ ਸਿੰਘ ਬੁੱਟਰ ਸਾਹਿਬ, ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਦੇ ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੇ ਆਹੁਦੇ ਕਾਰਨ ਬਣੇ ਹਨ ਜਾਂ ਨਿੱਜੀ ਹੈਸੀਅਤ ਵਿਚ?
2. ਜੇ ਉਹ ਨਿੱਜੀ ਹੈਸੀਅਤ ਵਿਚ ਮੈਂਬਰ ਬਣੇ ਹਨ ਤਾਂ ਕੇਂਦਰੀ ਸਭਾ ਦੀ ਨੁਮਾਇੰਦਗੀ ਕੌਣ ਕਰ ਰਿਹਾ ਹੈ?
3. ਜੇ ਬੁੱਟਰ ਸਾਹਿਬ ਕੇਂਦਰੀ ਸਭਾ ਦੀ ਨੁਮਾਇੰਦਗੀ ਕਰ ਰਹੇ ਹਨ ਤਾਂ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਤੋਂ ਪਹਿਲਾਂ, ਕੀ ਉਨ੍ਹਾਂ ਨੇ ਕੇਂਦਰੀ ਸਭਾ ਨਾਲ ਸਬੰਧਤ ਸਾਹਿਤ ਸਭਾਵਾਂ ਨਾਲ ਜਾਂ ਕੇਂਦਰੀ ਸਭਾ ਦੇ ਹੋਰ ਅਹੁਦੇਦਾਰਾਂ ਨਾਲ ਪੁਰਸਕਾਰਾਂ ਲਈ ਕਿਹੜੀ ਕਿਹੜੀ ਸਖ਼ਸ਼ੀਅਤ ਯੋਗ ਹੈ, ਬਾਰੇ ਸਲਾਹ ਮਸ਼ਵਰਾ ਕੀਤਾ?
4. ਕੀ ਸਬੰਧਤ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਨੂੰ, ਉਚਿਤ ਸਮੇਂ ਤੇ, ਪੁਰਸਕਾਰਾਂ ਲਈ ਯੋਗ ਵਿਅਕਤੀਆਂ ਦੇ ਜੀਵਨ ਵੇਰਵੇ ਭੇਜਣ ਲਈ ਆਖਿਆ ਗਿਆ ?
ਪ੍ਰਾਰਥੀ
ਮਿੱਤਰ ਸੈਨ ਮੀਤ
ਇਸੇ ਤਰ੍ਹਾਂ ਕੁਝ ਹੋਰ ਸੁਆਲ, ਕੁਝ ਹੋਰ ਗੱਲਾਂ ਵੀ ਜ਼ਰੁਰ ਹੋਣਗੀਆਂ ਜਿਹੜੀਆਂ ਅਜੇ ਦਿਲਾਂ ਵਿੱਚ ਹੋਣਗੀਆਂ। ਉਮੀਦ ਹੈ ਮਿਲ ਬੈਠਾਂ ਤੇ ਓਹ ਵੀ ਜ਼ੁਬਾਨ ਤੇ ਆ ਜਾਣਗੀਆਂ।
ਜਾਨ ਲੇਵਾ ਹੈ ਕੁਰੱਪਸ਼ਨ ਕਾ ਸਮਾਂ ਆਜ ਕੀ ਰਾਤ
ਸ਼ਮਾ ਹੋ ਜਾਏਗੀ ਜਲ ਜਲ ਕੇ ਧੂਆਂ ਅੱਜ ਕਿ ਰਾਤ--
ਆਜ ਕੀ ਰਾਤ ਬਚੇਂਗੇ ਤੋਂ ਸਹਰ ਦੇਖੇਂਗੇ!
ਮਿੱਤਰ ਸੈਨ ਮੀਤ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਇਸ ਗੱਲ ਲਈ ਪੂਰੀ ਤਰ੍ਹਾਂ ਸੰਕਲਪਸ਼ੀਲ ਹਨ। ਸ਼ਮਾ ਵੀ ਬਚਾਉਣੀ ਹੈ ਅਤੇ ਰਾਤ ਦਾ ਹਨੇਰਾ ਵੀ ਦੂਰ ਕਰਨਾ ਹੈ। ਉਹ ਨਵੀਂ ਸੂਹੀ ਸਵੇਰ ਦੀ ਦਸਤਕ ਨੂੰ ਮਹਿਸੂਸ ਕਰ ਰਹੇ ਹਨ। ਇਸ ਲਈ ਕਿਹਾ ਜਾ ਸਕਦਾ ਹੈ-ਆਜ ਮੀਤ ਸਾਹਿਬ ਕੀ ਬਾਤੋਂ ਕਾ ਅਸਰ ਦੇਖੇਂਗੇ! ਇਰਾਦੋਂ ਕਾ ਅਸਰ ਦੇਖੇਂਗੇ!
No comments:
Post a Comment