11th April 2022 at 02:11 PM
ਸਾਹਿਤਕਦੀਪ ਵੈਲਫੇਅਰ ਅਤੇ ਅਲਫਾਜ਼-ਏ-ਅਦਬ ਨੇ ਕਰਾਇਆ ਸਮਾਗਮ
ਲੁਧਿਆਣਾ: 11 ਅਪ੍ਰੈਲ 2022: (ਸਾਹਿਤ ਸਕਰੀਨ ਡੈਸਕ)::
ਨੀਲੂ ਬੱਗਾ ਲੁਧਿਆਣਵੀ ਸ਼ਾਇਰੀ ਕਰਨ ਵਾਲੀਆਂ ਉਹਨਾਂ ਲੇਖਿਕਾਵਾਂ ਵਿੱਚੋਂ ਇੱਕ ਹੈ ਜਿਹੜੀਆਂ ਬੜੀ ਖਾਮੋਸ਼ੀ ਨਾਲ ਸਿਰਫ ਸਾਹਿਤ ਰਚਨਾ ਵਿਚ ,ਮਗਨ ਰਹਿੰਦੀਆਂ ਹਨ। ਸਾਹਿਤਕ ਖੇਤਰ ਵਿਚ ਆਏ ਦਿਨ ਉਭਰਦੀਆਂ ਰਹਿੰਦੀਆਂ ਗੁਟਬੰਦੀਆਂ ਤੋਂ ਦੂਰੀ ਬਣਾ ਕੇ ਰੱਖਣਾ ਸੌਖਾ ਨਹੀਂ ਹੁੰਦਾ ਪਰ ਫਿਰ ਵੀ ਨੀਲੂ ਕਾਫੀ ਹੱਦ ਤਕ ਇਸ ਮਕਸਦ ਵਿਚ ਕਾਮਯਾਬ ਹੈ। ਨਾ ਕਾਹੂ ਸੇ ਦੋਸਤੀ--ਨਾ ਕਾਹੂ ਸੇ ਬੈਰ ਵਾਲੀ ਭਾਵਨਾ ਨਾਲ ਸਿਰਫ ਸਾਹਿਤ ਸਿਰਜਣਾ ਵੱਲ ਹੀ ਪੂਰਾ ਧਿਆਨ। ਇਸਦੇ ਕਈ ਕਾਰਨਾਂ ਵਿੱਚੋਂ ਇੱਕ ਉਸਦੀ ਸੰਗਤ ਵੀ ਹੈ। ਉਸਦੇ ਸਹਿਯੋਗੀਆਂ ਅਤੇ ਸਹੇਲੀਆਂ ਵਿੱਚ ਹਨ ਜਿਓਤੀ ਬਜਾਜ ਅਤੇ ਰਮਨਦੀਪ ਕੌਰ ਹਰਸਰ ਜਾਈ ਵੀ ਜਿਹੜੀਆਂ ਇਸੇ ਤਰ੍ਹਾਂ ਵਿਲੱਖਣ ਸੁਭਾਅ ਦੀਆਂ ਹਨ।
ਸ਼ਾਇਰੀ ਦੇ ਸਮਾਂ ਤੇ ਛੇ ਹੋਏ ਮੌਜੂਦਾ ਸ਼ਾਇਰਾਂ ਵਿੱਚੋਂ ਸਾਗਰ ਸਿਆਲਕੋਟੀ, ਤਰਸੇਮ ਨੂਰ, ਮਨੋਜਪ੍ਰੀਤ, ਅਸ਼ੋਕ ਧੀਰ ਅਤੇ ਤ੍ਰੈਲੋਚਨ ਲੋਚੀ ਵੀ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਰਹਿੰਦੇ ਹਨ। ਇਸੇ ਹੌਂਸਲਾ ਅਫ਼ਜ਼ਾਈ ਅਤੇ ਪ੍ਰੇਰਨਾ ਨਾਲ ਸਾਹਮਣੇ ਆਈਆਂ ਕੁਝ ਨਵੀਆਂ ਸਾਹਿਤਿਕ ਸੰਸਥਾਵਾਂ। ਇਹਨਾਂ ਦਾ ਕੰਮ ਵੀ ਨਵਾਂ ਹੈ ਅਤੇ ਸਟਾਈਲ ਵੀ।
ਇਹਨਾਂ ਵਿੱਚੋਂ ਹੀ ਦੋ ਸਾਹਿਤਿਕ ਸੰਸਥਾਵਾਂ ਸਾਹਿਤਕਦੀਪ ਵੈਲਫੇਅਰ ਸੁਸਾਇਟੀ ਅਤੇ ਅਲਫਾਜ਼-ਏ-ਅਦਬ ਸੁਸਾਇਟੀ ਵੱਲੋਂ 10 ਅਪ੍ਰੈਲ, 2022 ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਕਾਵਿ ਕਿਆਰੀ ਪੁਸਤਕ ਦੀ ਘੁੰਡ ਚੁਕਾਈ ਅਤੇ ਨੀਲੂ ਬੱਗਾ ਲੁਧਿਆਣਵੀ ਜੀ ਦੇ ਗੀਤ "ਬਾਪੂ" ਨੂੰ ਲੋਕ ਅਰਪਣ ਕਰਨ ਦਾ ਪ੍ਰੋਗਰਾਮ ਸਿਰੇ ਚਾੜਿਆ ਗਿਆ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਵੇਤਾ ਹੁਰਾਂ ਵੱਲੋਂ ਸਰਸਵਤੀ ਵੰਦਨਾ ਗਾ ਕੇ ਕੀਤੀ ਗਈ। ਸਰਸਵਤੀ ਵੰਦਨਾ ਤੋਂ ਬਾਅਦ ਪੁਸਤਕ ਰਿਲੀਜ਼ ਅਤੇ ਗੀਤ ਰਿਲੀਜ਼ ਹੋਣ ਤੋਂ ਬਾਅਦ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਕਵੀਆਂ ਤੇ ਕਵਿਤਰੀਆਂ ਨੇ ਹਿੱਸਾ ਲਿਆ। ਇਹਨਾਂ ਸਾਰੀਆਂ ਕਵਿੱਤਰੀਆਂ ਨੇ ਆਪਣੇ ਦੌਰ ਦੀ ਗੱਲ ਵੀ ਕੀਤੀ ਅਤੇ ਆਪਣੇ ਖਿਆਲਾਂ ਦੀ ਵੀ। ਅੱਜ ਕਲ ਸਮਾਂ ਕਿਹੋਜਿਹ ਚੱਲ ਰਿਹਾ ਹੈ ਇਸਦਾ ਪਤਾ ਇਹਨਾਂ ਕਵਿਤਾਵਾਂ ਨੂੰ ਸੁਨ ਕੇ ਲਗੋਇਆ ਜਾ ਸਕਦਾ ਸੀ।
ਲੇਖਿਕਾਵਾਂ ਵਿੱਚ ਬਹੁਤ ਹੀ ਸੀਨੀਅਰ ਡਾ.ਗੁਰਚਰਨ ਕੌਰ ਕੋਚਰ ਵੀ ਇਸ ਮੌਕੇ ਇਹਨਾਂ ਦੀ ਹੌਂਸਲਾ ਅਫ਼ਜ਼ਾਈ ਲਈ ਉਚੇਚ ਨਾਲ ਮੁੱਖ ਮਹਿਮਾਨ ਵੱਜੋਂ ਪੁੱਜੇ। ਉਹਨਾਂ ਆਪਣੇ ਤਜਰਬਿਆਂ ਦੇ ਅਧਾਰ 'ਤੇ ਆਪਣੇ ਗੁਰ ਵੀ ਨਵੇਂ ਲੇਖਕਾਂ ਨੂੰ ਦੱਸੇ। ਇਸੇ ਤਰ੍ਹਾਂ ਰਾਜਿੰਦਰ ਕੌਰ ਸੇਖੋਂ , ਤਰਸੇਮ ਨੂਰ ,ਤ੍ਰਿਲੋਚਨ ਲੋਚੀ ਜੀ,ਮੁਕੇਸ਼ ਆਲਮ ਜੀ,ਸਾਗਰ ਸਿਆਲਕੋਟੀ ਜੀ,ਮਨੋਜਪ੍ਰੀਤ ਜੀ ਅਤੇ ਅਸ਼ੋਕ ਧੀਰ ਜੀ ਨੇ ਮੁੱਖ ਮਹਿਮਾਨਾਂ ਦੇ ਰੂਪ 'ਚ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਰਾਜਿੰਦਰ ਰਾਜਨ ਜੀ,ਨੀਲੂ ਬੱਗਾ ਲੁਧਿਆਣਵੀ ਜੀ,ਬੂਟਾ ਕਾਹਨੇ ਕੇ ਜੀ,ਰਮਨਦੀਪ ਕੌਰ (ਹਰਸਰ ਜਾਈ) ਜੀ ਅਤੇ ਜਸਪ੍ਰੀਤ ਸਿੰਘ ਜੱਸੀ ਜੀ ਨੇ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ ,ਕਵੀਆਂ ਅਤੇ ਕਵਿਤਰੀਆਂ ਦਾ ਬਹੁਤ-ਬਹੁਤ ਧੰਨਵਾਦ ਦਿੱਤਾ।
No comments:
Post a Comment