Wednesday.7th July 2021 at 6:10 PM
ਸੱਚ ਦੀ ਆਵਾਜ਼ ਬੁਲੰਦ ਕਰਦਿਆਂ ਪੜ੍ਹੀਆਂ ਰਚਨਾਵਾਂ ਤੇ ਕੀਤੀਆਂ ਵਿਚਾਰਾਂ
ਦੋਰਾਹਾ (ਰਾਮਪੁਰ):7 ਜੁਲਾਈ 2021: (ਸਾਹਿਤ ਸਕਰੀਨ ਬਿਊਰੋ)::
ਜਬਰ ਜ਼ੁਲਮ ਭਾਵੇਂ ਸਰਕਾਰਾਂ ਦਾ ਰਿਹਾ ਹੋਵੇ ਭਾਵੇਂ ਫਿਰਕੂ ਅਨਸਰਾਂ ਦਾ ਰਾਮਪੁਰ ਲਿਖਾਰੀ ਸਭਾ ਦੇ ਮੈਂਬਰ ਲੇਖਕਾਂ ਅਤੇ ਸ਼ਾਇਰਾਂ ਨੇ ਕਦੇ ਵੀ ਸੱਚ ਵਾਲੀ ਸੁਰ ਹਮੇਸ਼ਾਂ ਬੁਲੰਦ ਰੱਖੀ। ਇਸਦੀ ਚਮਕ ਦਮਕ ਕਦੇ ਵੀ ਮੱਧਮ ਨਹੀਂ ਪੈਣ ਦਿੱਤੀ। ਲਿਖਾਰੀ ਸਭਾ ਰਾਮਪੁਰ ਦੀ ਮੀਟਿੰਗ ਵਿੱਚ ਜਾਣਾ ਜਿਵੇਂ ਜ਼ਿਆਰਤ ਕਰਨ ਵਾਂਗ ਹੈ। ਜਿਵੇਂ ਕਿਸੇ ਤੀਰਥ ਸਥਾਨ ਤੇ ਜਾਣਾ। ਇਹ ਉਹ ਤੀਰਥ ਹੈ ਜਿਸਨੇ ਨਾ ਤਾਂ ਐਮਰਜੰਸੀ ਦੇ ਦੌਰ ਵਿੱਚ ਝੁਕਣਾ ਸਿੱਖਿਆ ਸੀ ਤੇ ਨਾ ਹੀ ਦੋਹਾਂ ਧਿਰਾਂ ਵਾਲਿਆਂ ਦੀਆਂ ਬੰਦੂਕਾਂ ਦੇਖ ਕੇ ਕਿਸੇ ਦੀ ਵੀ ਕੋਈ ਈਨ ਮੰਨੀ ਸੀ। ਇਸ ਸਭਾ ਦੇ ਮੈਂਬਰਾਂ ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਹਰਬੰਸ ਮਾਲਵਾ,ਤਰਲੋਚਨ ਝਾਂਡੇ ਅਤੇ ਹੋਰਾਂ ਨੂੰ ਵੀ ਉਸ ਵੇਲੇ ਦੀਆਂ ਸੱਚੀਆਂ ਕਹਾਣੀਆਂ ਕੱਲ੍ਹ ਵਾਂਗ ਚੇਤੇ ਹਨ। ਹੁਣ ਦਾ ਸਮਾਂ ਫੇਰ ਨਾਜ਼ੁਕ ਹੈ ਅਤੇ ਰਾਮਪੁਰ ਵਾਲੇ ਇੱਕ ਵਾਰ ਫੇਰ ਸਰਗਰਮ ਹੋ ਗਏ ਹਨ।
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਜੁਲਾਈ ਮਹੀਨੇ ਵਾਲੀ ਇਕੱਤਰਤਾ ਲਾਇਬਰੇਰੀ ਹਾਲ ਵਿਖੇ ਸਭਾ ਦੇ ਪ੍ਰਧਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਹਰਬੰਸ ਮਾਲਵਾ ਤੋਂ ਪ੍ਰਾਪਤ ਲਿਖਤੀ ਜਾਣਕਾਰੀ ਅਨੁਸਾਰ, ਇਕੱਤਰਤਾ ਵਿਚ ਹਾਜ਼ਰ ਲੇਖਕਾਂ-ਪਾਠਕਾਂ ਨੂੰ ਵਿਸ਼ੇਸ਼ ਕਰਕੇ ਸਭਾ ਵਿਚ ਪਹਿਲੀ ਵਾਰ ਆਏ ਚਾਹਤਮਨ ਸਿੰਘ ਮਾਂਗਟ, ਅਸ਼ਵਨੀ ਜੋਸ਼ੀ ਅਤੇ ਗੁਰਦੀਪ ਮਹੌਣ (ਖੰਨਾ) ਦਾ ਸਵਾਗਤ ਕੀਤਾ ਗਿਆ। ਇਹ ਸਵਾਗਤ ਕਰਦਿਆਂ ਪ੍ਰਧਾਨ ਜਸਵੀਰ ਝੱਜ ਨੇ ਇਹਨਾਂ ਨੂੰ ਜੀ ਆਇਆਂ ਆਖਿਆ। ਸਵੇਰੇ 11 ਵਜੇ ਤੋਂ ਸ਼ਾਮ ਛੇ ਵਜੇ ਤੱਕ ਚੱਲੇ ਰਚਨਾਵਾਂ ਦੇ ਦੌਰ ਵਿਚ ਕਹਾਣੀਕਾਰ ਮਨਦੀਪ ਡਡਿਆਣਾ ਨੇ 'ਪੰਜਾਬ ਸਿਹੁੰ', ਤਰਨ ਬੱਲ (ਸ੍ਰੀ ਭੈਣੀ ਸਾਹਿਬ) ਨੇ 'ਤੇ ਉਹ ਜਾਗਦੀ ਰਹੀ' ਅਤੇ ਰਵਿੰਦਰ ਰੁਪਾਲ (ਖੰਨਾ) ਨੇ ਕਹਾਣੀ 'ਬਾਹਵਾਂ', ਗੁਰਦੀਪ ਮਹੌਣ ਮਿੰਨੀ ਕਹਾਣੀ 'ਪਿੰਜਰਾ' ਤੇ ਬਲਦੇਵ ਸਿੰਘ ਝੱਜ ਨੇ ਲੇਖ 'ਇੰਨ੍ਹਾਂ ਦਾ ਕੀ ਕਸੂਰ ਸੀ', ਬਲਵੰਤ ਸਿੰਘ ਮਾਂਗਟ ਨੇ ਆਪਣੇ ਲਿਖੇ ਜਾ ਰਹੇ ਨਾਵਲ 'ਦਰਸ਼ਣ ਦਾ ਰੱਬ' ਦੇ ਦੋ ਕਾਂਡ, ਜਰਨੈਲ ਰਾਮਪੁਰੀ ਨੇ ਦੋਹੇ, ਨਰਿੰਦਰ ਸ਼ਰਮਾ ਨੇ ਕਵਿਤਾ 'ਮਦਾਰੀ ਚੁਸਤ ਨਹੀਂ' ਸੁਣਾਈ। ਗੁਰਸੇਵਕ ਸਿੰਘ ਢਿੱਲੋਂ ਨੇ ਲੋਕਾਂ ਦੇ ਗੀਤ, ਦੀਪ ਦਿਲਬਰ (ਪਰਿਵਾਰਕ ਰਿਸ਼ਤੇ) ਅਤੇ ਹਰਬੰਸ ਮਾਲਵਾ ਨੇ ਗੀਤ ਪੜ੍ਹੇ। ਪੜ੍ਹੀਆਂ-ਸੁਣੀਆਂ ਗਈਆਂ ਰਚਨਾਵਾਂ 'ਤੇ ਸੁਖਜੀਤ, ਮੁਖਤਿਆਰ ਸਿੰਘ (ਖੰਨਾ), ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ, ਸੰਦੀਪ ਸਮਰਾਲਾ, ਸਕੱਤਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿਮਰਜੀਤ ਸਿੰਘ ਕੰਗ ਅਤੇ ਜਸਵੀਰ ਝੱਜ, ਗੁਰਭਗਤ ਸਿੰਘ, ਜਸਵੀਰ ਝੱਜ, ਸੁਖਵਿੰਦਰ ਸਿੰਘ, ਅਸ਼ਵਨੀ ਜੋਸ਼ੀ ਅਤੇ ਚਾਹਤਮਨ ਸਿੰਘ ਮਾਂਗਟ ਨੇ ਸਾਰਥਕ ਅਤੇ ਉਸਾਰੂ ਟਿੱਪਣੀਆਂ ਕੀਤੀਆਂ। ਅੰਤ ਵਿਚ ਸਦੀਵੀ ਵਿਛੋੜਾ ਦੇ ਗਏ ਡਾ. ਜੋਧ ਸਿੰਘ, ਡਾ. ਹਰਨੇਕ ਸਿੰਘ ਕੋਮਲ, ਡਾ. ਦਰਸ਼ਨ ਸਿੰਘ ਤਾਤਲਾ ਅਤੇ ਸੰਪਾਦਕ ਸੂਲ ਸੁਰਾਹੀ ਬਲਵੀਰ ਸੈਣੀ ਜੀ ਦੀ ਸੁਪਤਨੀ ਅਤੇ ਕਾਲੇ ਖੇਤੀ ਕਨੂੰਨਾਂ ਵਿਰੁੱਧ ਸੰਘਰਸ਼ ਵਿਚ ਜਾਨਾਂ ਗੁਆਉਣ ਵਾਲੇ ਕਿਸਾਨ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਕੇ ਸਭਾ ਉੱਠਾ ਦਿੱਤੀ ਗਈ।
ਰਾਮਪੁਰ ਸਭਾ ਦੀ ਜੁਲਾਈ ਮਹੀਨੇ ਵਾਲੀ ਇਕੱਤ੍ਰਤਾ ਸਮੇਂ ਹਾਜ਼ਰ ਸਾਹਿਤਕਾਰ ਤੇ ਸਾਹਿਤ ਪ੍ਰੇਮੀ
ਆਦਾਰਾ ਸਾਹਿਤ ਸਕਰੀਨ ਦਾ ਬਹੁਤ ਬਹੁਤ ਧੰਨਵਾਦ।
ReplyDeleteਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਇਕੱਤਰਤਾ ਦੀ ਕਾਰਵਾਈ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਲਈ। 🙏🙏
ਤੁਹਾਡਾ ਸਵਾਗਤ ਹੈ ਜੀ---ਇਹਨਾਂ ਕਾਰਵਾਈਆਂ ਨੂੰ ਵਧ ਤੋਂ ਵਧ ਲੋਕਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਬਣਦਾ ਹੈ ਜੀ--
Deleteਜੇ ਕੁਮੈਂਟ ਕਰਨ ਲੱਗਿਆਂ ਨਾਮ ਪਤਾ ਸ਼ੋ ਨਾ ਹੋ ਰਿਹਾ ਹੋਵੇ ਤਾਂ ਸੰਦੇਸ਼ ਭੇਜਣ ਵਾਲੇ ਨੂੰ ਆਪਣਾ ਨਾਮ ਪਤਾ ਸੁਨੇਹੇ ਦੇ ਵਿੱਚ ਹੀ ਦਰਜ ਕਰ ਦੇਣਾ ਚਾਹੀਦਾ ਹੈ--ਆਪਣੇ ਮੋਬਾਈਲ ਨੰਬਰ ਸਮੇਤ--ਉਂਝ ਇਸ ਬਾਰੇ ਸਾਡੀ ਤਕਨੀਕੀ ਟੀਮ ਵੀ ਲਗਾਤਾਰ ਕੰਮ ਕਰ ਰਹੀ ਹੈ--
ਚੰਗਾ ਹੋਵੇ ਜੇ ਇਸ ਸਭਾ ਨਾਲ ਜੁੜੇ ਲੇਖਕ ਇਸਨੂੰ ਆਪੋ ਆਪਣੇ ਵਾਟਸਾਪ ਗਰੁੱਪਾਂ ਵਿੱਚ ਵੀ ਸ਼ੇਅਰ ਕਰਨ ਅਤੇ ਹੋਰ ਮੰਚਾਂ ਤੇ ਵੀ---
ਸਿਰਫ ਲੇਖਕ ਹੀ ਬਚੇ ਹਨ ਜਿਹਨਾਂ ਨੂੰ ਇਕਜੁਟ ਹੋ ਕੇ ਫੈਸਲਾਕੁੰਨ ਸ਼ਕਤੀ ਬਣਨਾ ਪੈਣਾ ਹੈ--
ਪੀਪਲਜ਼ ਮੀਡੀਆ ਲਿੰਕ
+919915322407
medialink32@gmail.com
ਬਹੁਤ ਵਧੀਆ ਉਪਰਾਲਾ ਹੈ ਜੀ ਤੁਹਾਡਾ, ਮੇਰੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
ReplyDeleteਮੋਬਾਇਲ ਨੰਬਰ 82643 70250
ਗੁਰੂ ਨਾਨਕ ਨਗਰ, ਗਲੀ ਨੰ 2,ਵਾਰਡ ਨੰਬਰ 17,ਅਮਲੋਹ ਰੋਡ ਖੰਨਾਂ, ਜ਼ਿਲਾ ਲੁਧਿਆਣਾ, ਪੰਜਾਬ
This comment has been removed by the author.
Deleteਜਰਨੈਲ ਮਾਂਗਟ ਰਾਮਪੁਰੀ ਜੀ ਤੁਸੀਂ ਰੈਗੂਲਰ ਲਿਖਿਆ ਕਰੋ ਅਤੇ ਆਪਣੀਆਂ ਰਚਨਾਵਾਂ ਸਾਹਿਤ ਸਕਰੀਨ ਲਈ ਵੀ ਭੇਜਿਆ ਕਰੋ ਜੀ--
ReplyDelete