13th November 2020at 8:06 PM
ਇਹ ਕਾਵਿ ਰਚਨਾ ਦੱਸਦੀ ਹੈ ਕਿ ਦੀਵੇ ਕਿੱਥੇ ਜਗਾਈਏ
ਆਓ
ਜਗਾਈਏ ਦੀਵੇ
ਉਹਨਾਂ ਘਰਾਂ ਵਿਚ
ਜਿਹਨਾਂ ਦੀ ਮਿੱਟੀ
ਵਿਕ ਗਈ ਹੈ
ਰੂੰ ਦੇ ਫੰਬੇ
ਜ਼ਖਮਾਂ ਤੇ
ਲੱਗੇ ਹੋਏ ਹਨ
ਤੇ ਤੇਲ
ਕੋਈ ਉਹਨਾਂ ਦੇ
ਜੜ੍ਹੀਂ ਦੇ ਗਿਆ ਹੈ ।
ਮਿੱਠੇ ਦੀ ਥਾਂ
ਘੋਰ ਨਿਰਾਸ਼ਾ
ਉਹਨਾਂ ਦੇ ਅੰਦਰ
ਵੱਸ ਗਈ ਹੈ
ਅੰਬਰ ਤੋਂ
ਬਰਸਦੀ ਹਰ ਬੂੰਦ
ਸੁੱਕੇ ਹੰਝੂਆਂ ਦਾ
ਬਦਲ ਨਹੀਂ ਬਣਦੀ
ਜਿਹਨਾਂ ਦੇ
ਕੋਠੇ ਦੀ
ਛੱਤ ਦਾ ਰੰਗ
ਦਿਨੇ ਨੀਲਾ
ਤੇ
ਰਾਤ ਕਾਲਾ
ਹੋ ਜਾਂਦਾ ਹੈ
ਆਓ
ਉੱਥੇ
ਦੀਵੇ ਜਗਾਈਏ
--ਜਨਮੇਜਾ ਸਿੰਘ ਜੌਹਲ
ਜੰਗ ਅਤੇ ਪ੍ਰਮਾਣੂੰ ਸੰਧੀ ਸੰਬੰਧੀ ਡਾ. ਅਰੁਣ ਮਿੱਤਰਾ ਨਾਲ ਹੋਈ ਗੱਲਬਾਤ ਇਥੇ ਕਲਿੱਕ ਕਰਕੇ ਸੁਣੋ
No comments:
Post a Comment