ਸੌਖਾ ਨਹੀਂ ਹੁੰਦਾ ਬਾਲ ਗੀਤ ਲਿਖਣਾ ਬਚਪਨ ਵੱਲ ਯਾਤਰਾ ਕਰਨੀ ਪੈਂਦੀ ਹੈ
ਬਾਲ ਗੀਤ ਬਹੁਤ ਘੱਟ ਰਚੇ ਜਾਂਦੇ ਹਨ। ਬੜੇ ਗਿਣਵੇਂ ਚੁਣਵੇਂ ਨਾਮ ਹਨ ਜਿਹਨਾਂ ਨੇ ਇਸ ਪਾਸੇ ਬਹੁਤ ਹੀ ਇਤਿਹਾਸਿਕ ਯੋਗਦਾਨ ਪਾਇਆ ਹੈ। ਆਮ ਤੌਰ ਤੇ ਬਹੁਤੇ ਸ਼ਾਇਰ ਅਤੇ ਲੇਖਕ ਅਜਿਹੇ ਹਨ ਜਿਹੜੇ ਵੱਡੇ ਹੁੰਦਿਆਂ ਸਾਰ ਹੀ ਆਪਣਾ ਬਚਪਨ ਭੁੱਲ ਭੁਲਾ ਜਾਂਦੇ ਹਨ। ਬਾਲ ਗੇਟ ਲਿਖਣ ਲਈ ਖੁਦ ਬਚਪਨ ਦੇ ਉਸ ਅਵਸਥਾ ਤੱਕ ਜਾਣਾ ਪੈਂਦਾ ਹੈ। ਬਾਲ ਮਨ ਦੇ ਸੂਖਮ ਅਹਿਸਾਸਾਂ ਨੂੰ ਵੱਡੀ ਉਮਰ ਵਿੱਚ ਜਾ ਕੇ ਵੀ ਇੱਕ ਵਾਰ ਫੇਰ ਹੰਢਾਉਣਾ ਪੈਂਦਾ ਹੈ। ਇਸ ਲਈ ਸਮੇਂ ਦਾ ਪੁੱਠਾ ਗੇੜਾ ਅਰਥਾਤ ਅਤੀਤ ਦੀ ਯਾਤਰਾ ਸਭਨਾਂ ਦੇ ਵੱਸ ਵਿੱਚ ਨਹੀਂ ਹੁੰਦੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਬਾਲ ਲੇਖਕਾਂ ਦੇ ਰੂਬਰੂ ਕਰ ਸਕੀਏ। ਇਸ ਵਾਰ ਪੜ੍ਹੋ ਜਗਜੀਤ ਗੁਰਮ ਦੀਆਂ ਕਾਵਿ ਰਚਨਾਵਾਂ। --ਪ੍ਰੋਫੈਸਰ ਅੰਮ੍ਰਿਤਪਾਲ ਸਿੰਘ
1. ਬਾਲ ਗੀਤ
ਕੱਚੇ ਦੁੱਧ ਦੀ ਮਹਿਕ ਜੇਹੀ ਤਾਂ ਤੇਰੇ ਕੋਲੋਂ ਆਵੇ।
ਰੋ ਰੋ ਕੇ ਤਾ ਸਮਰਵੀਰ ਸਿਆਂ ਸਭ ਨੂੰ ਪਿਆ ਹਸਾਵੇ।
ਤੂੰ ਆਇਆ ਤਾਂ ਮਹਿਕ ਫੁੱਲਾਂ ਦੀ ਆਈ ਸਾਡੇ ਵਿਹੜੇ।
ਰੌਸ਼ਨੀਆਂ ਵੀ ਭੱਜ ਭੱਜ ਕੇ ਹੁਣ ਹੋਈਆ ਸਾਡੇ ਨੇੜੇ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ਚੰਨ ਪਿਆ ਮੁਸਕਾਵੇ।
ਕੱਚੇ ਦੁੱਧ ਦੀ ..........................................।
ਤਾਰਿਆਂ ਨੇ ਰਲ ਵਿੱਚ ਅਸਮਾਨੀ ਚਮਕ ਹੈ ਦੂਣੀ ਕਰਤੀ।
ਇੱਕ ਤਾਰੇ ਨੇ ਧਰਤੀ ਉੱਤੇ ਮਾਂ ਦੀ ਝੋਲੀ ਭਰਤੀ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ਹਰ ਕੋਈ ਖੁਸ਼ੀ ਮਨਾਵੇ।

ਤੂੰ ਆਇਆ ਤਾਂ ਵਿੱਚ ਕਿਆਰਿਆਂ ਬੂਟੇ ਝੂਮਣ ਲੱਗੇ।
ਖੜ ਖੜ ਕਰਦੇ ਪੱਤੇ ਹੱਸਦੇ ਜਦੋਂ ਹਵਾ ਪਈ ਵੱਗੇ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ਪੰਛੀ ਗੀਤ ਸੁਣਾਵੇ।

ਕੁਦਰਤ ਕੋਲੋਂ ਬੋਲ ਉਧਾਰੇ ਲੈ ਮੈਂ ਗੀਤ ਬਣਾਇਆ।
ਚੰਨ, ਸੂਰਜ, ਤਾਰੇ, ਫੁੱਲ, ਪਾਣੀ ਨੇ ਮੈਨੂੰ ਸਮਝਾਇਆ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ‘ਗੁਰਮ’ ਤਾਂ ਬੋਲ ਪੁਗਾਵੇ।

*************
2. ਕਾਕਾ ਆਇਆ
ਕਾਕਾ ਆਇਆ ਸਾਡੇ ਘਰ।
ਰੋਸ਼ਨ ਹੋਇਆ ਸਾਡਾ ਦਰ।
ਦਾਦਾ ਦਾਦੀ ਖੁਸ਼ੀ ‘ਚ ਖੀਵੇ।
ਆਖਣ ਕਾਕਾ ਜੁਗ ਜੁਗ ਜੀਵੇ।
ਮੰਮੀ ਡੈਡੀ ਨੂੰ ਮਿਲਣ ਵਧਾਈਆਂ।
ਖੁਸ਼ੀਆਂ ਹੋਈਆਂ ਦੂਣ ਸਵਾਈਆਂ।
ਭੂਆ, ਫੁੱਫੜ ਚੜ੍ਹਿਆ ਚਾਅ।
ਗਏ ਨੇ ਸਾਰੀ ਬਰਫ਼ੀ ਖਾ।
ਆਖਣ ਮੁੜ ਮੁੜ ਤਾਈ ਤਾਇਆ।
ਕਹਿਣ ਚੰਨ ਸਾਡੇ ਘਰ ਆਇਆ।
ਨਾਨਾ, ਨਾਨੀ, ਮਾਮਾ, ਮਾਸੀ।
ਮੱਲੋ ਮੱਲੀ ਨਿਕਲੇ ਹਾਸੀ।
ਮਾਮੇ ਨੇ ਵੀ ਗੱਲ ਸਮਝਾਈ।
ਕਹਿੰਦਾ ਮੈਨੂੰ ਦਿਉ ਵਧਾਈ।
ਮਾਸੀ ਫਿਰਦੀ ਭੱਜੀ ਭੱਜੀ।
ਆਖਣ ਜਿਹਨੂੰ ਸਾਰੇ ਰੱਜੀ।
ਭੈਣਾਂ ਨੇ ਰਲ ਗੀਤ ਹੈ ਗਾਇਆ।
ਰੱਖੜੀ ਬੰਨ੍ਹੀਏ ਵੀਰਾ ਆਇਆ।
ਕਈ ਨੇ ਰਲ ਖੇਡ ਰਚਾਈ।
ਨਾਲ ਮੋਬਾਇਲ ਦੇ ਫਿਲਮ ਬਣਾਈ।
ਖੁਸ਼ੀ ‘ਚ ਖੀਵੀ ਹੋ ਕੇ ਮਾਂ।
ਸਮਰਵੀਰ ਓਹਦਾ ਰੱਖਿਆ ਨਾਂ।
ਦਿਲ ਦੀ ਗੱਲ ਕਿਸੇ ਨਾ ਦੱਸਦਾ।
ਚੁੱਪ ਚੁਪੀਤਾ ‘ਗੁਰਮ’ ਹੈ ਹੱਸਦਾ।
************
ਜਗਜੀਤ ਸਿੰਘ ਗੁਰਮ
ਮੋ. 99147 01668

No comments:
Post a Comment