ਵਰਕਸ਼ਾਪ ਵਿੱਚ ਕੰਪਿਊਟਰ ਦੀ ਲੁੜੀਂਦੀ ਟਰੇਨਿੰਗ ਅਤੇ ਹੋਰ ਗੁਰ ਵੀ ਸਿੱਖੋ
ਪੰਜਾਬੀ ਸਾਹਿਤ ਵਿੱਚ ਵੀ ਬਹੁਤ ਕੁਝ ਰਚਿਆ ਜਾ ਰਿਹਾ ਹੈ। ਸਮੇਂ ਦੀਆਂ ਸਾਰੀਆਂ ਔਕੜਾਂ, ਮੁਸੀਬਤਾਂ ਅਤੇ ਰੁਕਾਵਟਾਂ ਦੇ ਨਾਲ ਨਾਲ ਆਧੁਨਿਕ ਯੁਗ ਦੀ ਗੱਲ ਕਰਦਾ ਹੋਇਆ ਸਾਹਿਤ। ਸਾਡੀ ਕੋਸ਼ਿਸ਼ ਹੋਵੇਗੀ ਇਹਨਾਂ ਸਾਰੀਆਂ ਸਰਗਰਮੀਆਂ ਦੀ ਵੀ ਇੱਕ ਝਲਕ ਤੁਹਾਡੇ ਸਾਹਮਣੇ ਲਗਾਤਾਰ ਰੱਖ ਸਕੀਏ ਅਤੇ ਇਸਦੇ ਨਾਲ ਨਾਲ ਅਨਮੋਲ ਰਚਨਾਵਾਂ ਸੰਭਾਲਣ ਦਾ ਉਪਰਾਲਾ ਵੀ। ਅਸੀਂ ਵੀਡੀਓ ਝਲਕ ਦਿਖਾਉਣ ਦਾ ਪ੍ਰਬੰਧ ਵੀ ਜਲਦੀ ਹੀ ਕਰ ਰਹੇ ਹਾਂ। ਜੇ ਤੁਸੀਂ ਇਸ ਉਪਰਾਲੇ ਨਾਲ ਜੁੜ ਸਕੋ ਤਾਂ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੋਵੇਗੀ। ਇਸ ਮਕਸਦ ਲਈ ਇੱਛੁਕ ਮਿੱਤਰ ਆਪਣੀਆਂ ਤਿੰਨ ਰਚਨਾਵਾਂ, ਸਾਹਿਤਿਕ ਸਰਗਰਮੀਆਂ ਦਾ ਵੇਰਵਾ, ਤਿੰਨ ਤਾਜ਼ਾ ਤਸਵੀਰਾਂ, ਮੋਬਾਈਲ ਨੰਬਰ ਅਤੇ ਈਮੇਲ ਸਮੇਤ ਡਾਕ ਦਾ ਪੂਰਾ ਪਤਾ ਭੇਜਣ ਦੀ ਖੇਚਲ ਕਰਨ। ਲੋੜ ਮਹਿਸੂਸ ਹੋਣ ਤੇ ਉਹਨਾਂ ਨੂੰ ਸਾਹਿਤਿਕ ਪੱਤਰਕਾਰੀ ਵਾਸਤੇ ਆਯੋਜਿਤ ਕੀਤੀ ਜਾਣ ਵਾਲੀ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਦਾ ਮੌਕਾ ਵੀ ਦਿੱਤਾ ਜਾਵੇਗਾ।
ਪੰਜਾਬੀ ਸਾਹਿਤਿਕ ਸਰਗਰਮੀਆਂ ਦੀ ਇੱਕ ਝਲਕ ਲਈ ਲਗਾਤਾਰ ਪੜ੍ਹੋ ਸਾਹਿਤ ਸਕਰੀਨ
ਸੰਪਰਕ ਈਮੇਲ:medialink32@gmail.com
No comments:
Post a Comment