ਪੰਜਾਬੀ ਭਵਨ ਦੇ ਦਫਤਰ ਸਕੱਤਰ ਜਸਵੀਰ ਝੱਜ ਵੱਲੋ 12 ਜਨਵਰੀ 2025 ਨੂੰ ਸ਼ਾਮੀ 4:25 ਵਜੇ ਭੇਜੀ ਗਈ ਰਿਪੋਰਟ ਦੇ ਅਧਾਰ 'ਤੇ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਗੀਤਕਾਰੀ ਬਾਰੇ ਵਰਕਸ਼ਾਪ ਆਯੋਜਿਤ
ਇੱਕ ਵਾਰ ਫੇਰ ਲੋੜ ਹੈ ਪ੍ਰਗਤੀਸ਼ੀਲ ਲਹਿਰ ਨੂੰ ਮਿਸ਼ਨ ਬਣਾਉਣ ਦੀ
ਲੁਧਿਆਣਾ: 12 ਜਨਵਰੀ 2024: (ਸੰਪਾਦਨ//ਇਨਪੁਟ:ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਸਰਬੱਤ ਦੇ ਭਲੇ ਵਾਲੀਆਂ ਭਾਵਨਾਵਾਂ ਅਤੇ ਲੋਕ ਪੱਖੀ ਨੀਤੀਆਂ ਦੇ ਖਿਲਾਫ ਸਾਜ਼ਿਸ਼ੀ ਚਾਲਾਂ ਬਹੁਤ ਪੁਰਾਣੀਆਂ ਹਨ। ਇਹਨਾਂ ਸਾਜ਼ਿਸ਼ੀ ਚਾਲਾਂ ਕੁਝ ਦਹਾਕੇ ਪਹਿਲਾਂ ਸ਼ਾਹਕਾਰ ਰਚਨਾਵਾਂ ਰਚਣ ਵਾਲੇ ਕੁਝ ਚੇਤੰਨ ਸ਼ਾਇਰਾਂ ਵਿੱਚੋਂ ਇੱਕ ਡੀ ਆਰ ਧਵਨ ਵੀ ਸਨ। ਉਹ ਉਂਝ ਤਾਂ ਹਿੰਦੀ ਅਖਬਾਰ ਵਿੱਚ ਕੰਮ ਕਰਦੇ ਸਨ ਪਰ ਪੰਜਾਬੀ ਨਾਲ ਉਹਨਾਂ ਨੂੰ ਇਸ਼ਕ ਸੀ। ਦੀਪਕ ਜੈਤੋਈ ਪੰਜਾਬੀ ਦੇ ਗੀਤਕਾਰ ਮੁੜਿਆ ਲਾਮਾਂ ਤੋਂ...ਅੰਮ੍ਰਿਤਾ ਪ੍ਰੀਤਮ ਕਿੱਕਰੇ ਨੀ ਕੰਡਿਆਲੀਏ ਉੱਤੋਂ ਚੜ੍ਹਿਆ ਪੋਹ
ਉਹਨਾਂ ਨੇ ਹਿੰਦੀ ਵਿੱਚ ਪੰਜਾਬੀ ਗੀਤਾਂ ਬਾਰੇ ਇੱਕ ਲੇਖ ਲਿਖਿਆ ਸੀ ਜਿਹੜਾ ਪੰਜਾਬੀ ਪਰਚਿਆਂ ਨੇ ਵੀ ਬਹੁਤ ਤਤਪਰਤਾ ਨਾਲ ਛਾਪਿਆ ਜਿਹੜਾ ਪੰਜਾਬੀ ਗੀਤਾਂ ਦੀ ਪਹੁੰਚ ਅਤੇ ਅਤੇ ਪੱਧਰ ਨੰ ਲੈ ਕੇ ਬੜੀ ਗੂਹੜੀ ਲਕੀਰ ਖਿੱਚਦਾ ਸੀ। ਇੱਕ ਪਾਸੇ ਉਹਨਾਂ ਨੇ ਕੁਝ ਅਜਿਹੇ ਗੀਤਾਂ ਦੇ ਮੁਖੜੇ ਲਿਖੇ ਜਿਹਨਾਂ ਦੇ ਬੋਲ ਸੁਣ ਕੇ ਪੈਰ ਠਿਠਕ ਜਾਂਦੇ ਸਨ। ਦੂਜੇ ਪਾਸੇ ਕੁਝ ਉਹਨਾਂ ਗੀਤਾਂ ਦੇ ਬੋਲ ਸਨ ਜਿਹਨਾਂ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਸੀ। ਹਿੰਦੀ ਅਖਬਾਰ ਵੀਰ ਪ੍ਰਤਾਪ ਦਾ ਉਹ ਅੰਕ ਬਹੁਤ ਹਰਮਨ ਪਿਆਰਾ ਹੋਇਆ ਸੀ ਉਸਦੀ ਚਰਚਾ ਵੀ ਬਹੁਤ ਹੋਈ ਸੀ ਇਹ ਲਿਖਤ ਪ੍ਰਕਾਸ਼ਿਤ ਹੋਈ ਸੀ। ਪੰਜਾਬ ਦੇ ਗੀਤ ਸੰਗੀਤ ਅਤੇ ਸੱਭਿਆਚਾਰ ਨੂੰ ਪ੍ਰਦੂਸ਼ਿਤ ਕਰਨ ਪਿਛੇ ਕਿਸਦੀ ਸਾਜ਼ਿਸ਼?
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਦੀ ਸਾਹਿਤਕ ਅਤੇ ਪ੍ਰਚਲਤ ਗੀਤਕਾਰੀ ਬਾਰੇ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਪ੍ਰਸਿਧ ਗਾਇਕ ਮੁਹੰਮਦ ਸਦੀਕ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਮੁੱਖ ਮਹਿਮਾਨ ਵਜੋਂ ਡਾ. ਰਾਜਿੰਦਰਪਾਲ ਸਿੰਘ ਬਰਾੜ, ਮੁੱਖ ਵਕਤਾ ਡਾ. ਲਾਭ ਸਿੰਘ ਖੀਵਾ ਸ਼ਾਮਿਲ ਹੋਏ।
ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦੇ ਹੋਏ ਅਕਾਡਮੀ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਵਿਸਤਾਰ ਵਿੱਚ ਸਾਂਝਾ ਕਰਦੇ ਕਿਹਾ ਕਿ असल ਪੰਜਾਬੀ ਵਿੱਚ ਬੜੀ ਕਿਸਮ ਦੀ ਗੀਤਕਾਰੀ ਹੈ। ਜਿਸਨੂੰ ਆਮ ਲੋਕ ਨਿੰਦਦੇ ਹਨ। ਉਹ ਪਾਪੂਲਰ ਗਾਇਕੀ ਦੀ ਮੰਡੀ ਵਾਲੀ ਗੀਤਕਾਰੀ ਹੈ। ਜਿਸ ਵਿੱਚ ਹਿੰਸਾ ਅਤੇ ਔਰਤ ਦੀ ਨੁਮਾਇਸ਼ ਭਾਰੂ ਹੈ। ਲੋਕ ਫਿਕਰਮੰਦੀ ਵਾਲੀ ਗੀਤਕਾਰੀ ਵਿਰਲੀ ਹੀ ਹੈ।
ਸਮਾਗਮ ਦੇ ਮੁੱਖ ਵਕਤਾ ਡਾ. ਲਾਭ ਸਿੰਘ ਖੀਵਾ ਨੇ ‘ਪੰਜਾਬੀ ਗੀਤਕਾਰੀ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਬੋਲਦਿਆਂ ਕਿਹਾ ਕਿ ਗੀਤ ਸ਼ਾਸਤਰ ਦੇ ਸੰਦਰਭ ਵਿੱਚ ਕਾਵਿ ਪ੍ਰਥਮ ਸਥਾਨ ਹੈ। ਅੱਜ ਗੀਤ ਵਿੱਚ ਗੀਤਕਾਰ ਗਾਇਬ ਪਰ ਗਾਇਕ ਭਾਰੂ ਹੈ।
ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਬਹੁਤ ਘੱਟ ਗੀਤ ਸਾਂਭਣਯੋਗ ਹਨ। ਲਿਟਰੇਰੀ ਪ੍ਰੰਪਰਾ ਅਸੀ ਸਾਂਭੀ ਨਹੀਂ ਜਿਸਨੂੰ ਮੰਡੀ ਵਰਤ ਗਈ।ਗੁਰਮੁਖੀ ਭਾਸ਼ਾ ਵਿੱਚ ਹੀ ਲਿਖਿਆ ਗੀਤ ਸਗੋ ਕਿਸੇ ਵੀ ਹੋਰ ਭਾਸ਼ਾ ਵਿੱਚ ਲਿਖਿਆ ਗੀਤ ਵੀ ਪੰਜਾਬ ਦਾ ਹੈ।
ਡਾ. ਰਾਜਿੰਰਪਾਲ ਸਿੰਘ ਬਰਾੜ ਨੇ ਕਿਹਾ ਸਾਰੇ ਸਾਹਿਤ ਰੂਪ ਮਹੱਤਵਪੂਰਨ ਹਨ, ਪਰ ਪੰਜਾਬੀ ਸਭਿੱਆਚਾਰ ਦੀ ਰੂਹ ਗੀਤ ਹੈ। ਮੱਧ ਕਾਲੀ ਪਰੰਪਰਾ ਸਾਰੀ ਦੀ ਸਾਰੀ ਗਾਉਣ ਵਾਲੀ ਹੈ। ਸਾਡੇ ਅਲੋਚਕ ਅਤੇ ਵਿਦਵਾਨਾਂ ਆਦਿ ਨੇ ਗੀਤ ਨੂੰ ਪੰਜਾਬ ਦੇ ਵਿਹੜੇ ਵਿੱਚੋਂ ਕੱਢ ਦਿੱਤਾ। ਜਿਸ ਨੂੰ ਮੰਡੀ ਨੇ ਸਾਂਭ ਲਿਆ ਅਤੇ ਵਿਗਾੜ ਦਿੱਤਾ। ਹੁਣ ਗੀਤ ਵਿੱਚ ਵਿਚਾਰ ਨਾਲੋਂ ਦੈਂਗੜ-ਦੈਂਗੜ ਭਾਰੁ ਹੈ, ਵਿਚਾਰ ਗਾਇਬ ਹੈ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਭਚਾਰ ਦੇ ਗੀਤਕਾਰ ਅਤੇ ਗਾਇਕ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਹਨ।
ਜਨਾਬ ਮੁਹੰਮਦ ਸਦੀਕ ਨੇ ਅਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ “ਚੰਗੇ ਗੀਤ ਗਾਇਕ ਦਾ ਕੱਦ ਉੱਚਾ ਕਰ ਦਿੰਦੇ ਹਨ। ਪਹਿਲਾਂ ਸਰੋਤੇ ਹੁੰਦੇ ਸਨ ਹੁਣ ਦਰਸ਼ਕ ਹਨ। ਗੀਤ ਸ਼ਬਦ ਜੋੜ ਨਹੀਂ ਹੁੰਦਾ, ਸਗੋ ਗੀਤ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਦਾ ਧੰਨਵਾਦ ਕਰਦੇ ਕਿਹਾ ਕਿ ਵਿਦੇਸ਼ੀ ਚਕਾਚੋਂਧ ਨੇ ਸਾਡਾ ਗੀਤ ਵਿਗਾੜ ਦਿੱਤਾ ਹੈ। ਮਿਆਰ ਅਸੀ ਸਥਾਪਿਤ ਕਰਨੇ ਹਨ। ਮਿਆਰ ਸਭਿੱਆਚਾਰ ਦਾ ਹੋਵੇ ਮੰਡੀ ਦਾ ਨਹੀਂ।
ਇਸ ਸਮੇਂ ਜਸਵੀਰ ਝੱਜ ਦੀ ਸੰਚਾਲਨਾ ਵਿੱਚ ਕੀਤੇ ਗਏ ਗੀਤ ਦਰਬਾਰ ਵਿੱਚ ਬੀਬਾ ਨਿਮਰਤਾ, ਉੱਘੀ ਗਾਇਕਾ ਗੁਲਸ਼ਨ ਕੋਮਲ, ਬੀਬਾ ਸ਼ਾਲਨੀ ਜ਼ੰਬਾਲ, ਸੁਰਜੀਤ ਸੁਮਨ, ਸੁਖਵੀਰ ਸੰਧੇ, ਕੇ ਸਾਧੂ ਸਿੰਘ, ਹਰੀ ਸਿੰਘ ਜਾਚਕ, ਸਤਨਾਮ ਸਿੰਘ ਕੋਮਲ, ਕਿੱਕਰ ਡਾਲੇਵਾਲਾ, ਪ੍ਰਭਜੋਤ ਸੋਹੀ, ਤ੍ਰੈਲੋਚਨ ਲੋਚੀ, ਭਗਵਾਨ ਹਾਂਸ ਆਦਿ ਨੇ ਗੀਤ ਪੇਸ਼ ਕੀਤੇ। ਇਸ ਸਮੇਂ ਧਰਮ ਕਮੇਂਆਣਾ ਦੇ ਰਿਕਾਰਡ ਗੀਤਾਂ ਦਾ ਗੀਤ ਸੰਗ੍ਰਹਿ “ਹੱਥਾਂ ਨੂੰ ਮਹਿੰਦੀ ਫਿਰ ਲਾ ਲਵੀਂ, ਪ੍ਰਧਾਨਗੀ ਮੰਡਲ ਨੇ ਰਿਲਿਜ਼ ਕੀਤਾ।
ਇਸ ਸਮੇਂ ਉੱਕਤ ਦੇ ਨਾਲ-ਨਾਲ ਸੁਰਿੰਦਰ ਕੈਲੇ, ਗੁਰਚਰਨ ਕੌਰ ਕੋਚਰ, ਅਮਰਿੰਦਰ ਸੋਹਲ, ਭਗਵਾਨ ਢਿੱਲੋ, ਡਾ. ਗੁਰਇਕਬਾਲ ਸਿੰਘ, ਰਾਜਦੀਪ ਸਿੰਘ ਤੂਰ, ਅਨਿਲ ਫਤਹਿਗੜ ਜੱਟਾਂ, ਅਮਰਜੀਤ ਸ਼ੇਰਪੁਰੀ ਮਸਕੀਤ ਮਾਲੜਾ, ਕਰਮਜੀਤ ਸਿੰਘ ਗਰੇਵਾਲ, ਤ੍ਰੇਲੋਚਨ ਝਾਂਡੇ, ਗੁਰਮਖ ਸਿੰਘ ਜਾਗੀ, ਚਰਨ ਸਿੰਘ ਬੰਬੀਹਾ ਭਾਈ, ਦਰਸ਼ਨ ਸ਼ਿੰਘ ਢੋਲਣ, ਵਿਵੇਕ ਮੋਂਗਾ, ਸਤੀਸ਼ ਗੋਲਾਟੀ ਅਤੇ ਹਾਕਮ ਸਿੰਘ ਹਾਜ਼ਰ ਸਨ।
ਫੋਟੋ- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਧਰਮ ਕਮੇਂਆਣਾ ਦੇ ਰਿਕਾਰਡ ਗੀਤਾਂ ਦਾ
ਗੀਤ ਸੰਗ੍ਰਹਿ “ਹੱਥਾਂ ਨੂੰ ਮਹਿੰਦੀ ਫਿਰ ਲਾ ਲਵੀਂ, ਹਾਜ਼ਰੀਨ ਰਿਲਿਜ਼ ਕਰਦੇ ਹੋਏ।