ਰੱਥ ਤੇ ਝੰਡਾ ਲਾਲ ਸੀ ਭਾਵੇਂ-ਪਰ ਇਹ ਪੂੰਜੀਵਾਦ ਦਾ ਰੱਥ ਸੀ!
ਸੱਤਾ ਵਾਲੇ ਰੱਥ ਤੋਂ ਵੱਡਾ!
ਦਿੱਲੀ ਵਾਲੇ ਰੱਥ ਤੋਂ ਵੱਡਾ!
ਮਾਸਕੋ ਵਾਲੇ ਰੱਥ ਤੋਂ ਵੱਡਾ!
ਅੰਬਾਨੀ ਦੇ ਰੱਥ ਤੋਂ ਵੱਡਾ!
ਅਡਾਨੀ ਦੇ ਰੱਥ ਤੋਂ ਵੱਡਾ!
ਚੰਡੀਗੜ੍ਹ ਦੀ ਕਾਰ ਦਾ ਰੱਥ ਸੀ!
"ਕਾਮਰੇਡ" ਦੀ ਕਾਰ ਦਾ ਰੱਥ ਸੀ!
ਇਹਨਾਂ ਤੋਂ ਰੱਬ ਦੂਰ ਹੀ ਰੱਖੇ!
ਇਹਨਾਂ ਦੇ ਕਦੇ ਹੋਣ ਨਾ ਦਰਸ਼ਨ!
ਏਦਾਂ ਕੋਈ ਦਸਤੂਰ ਨਾ ਰੱਖੇ!
ਏਨਾ ਕੋਈ ਮਜਬੂਰ ਨਾ ਰੱਖੇ!
ਦਿਲ ਵਿੱਚ ਇੱਕ ਸੀਟ ਦੀ ਥਾਂ ਨਹੀਂ!
ਓਦਾਂ ਬਹੁਤ ਹੀ ਵੱਡਾ ਰੱਥ ਸੀ!
ਜੇਕਰ ਰਾਜ ਇਹਨਾਂ ਦਾ ਆਇਆ
ਕੀ ਕਰਨਗੇ ਹਾਲ ਇਹ ਸਾਡਾ!
ਸਭ ਕੁਝ ਖੁੱਲ੍ਹ ਕੇ ਦੱਸਦਾ ਰੱਥ ਸੀ!
ਬੁੱਲਾਂ ਦੇ ਵਿੱਚ ਹੱਸਦਾ ਰੱਥ ਸੀ!
"ਲੋਕ ਲੇਖਕਾਂ" ਦਾ ਇਹ ਰੱਥ ਸੀ!
"ਲੋਕ ਸੇਵਕਾਂ" ਦਾ ਇਹ ਰੱਥ ਸੀ"!
ਰੱਥ ਤੇ ਝੰਡਾ ਲਾਲ ਸੀ ਭਾਵੇਂ!
ਪਰ ਇਹ ਪੂੰਜੀਵਾਦ ਦਾ ਰੱਥ ਸੀ!
ਕਦੇ ਤਾਂ ਕੋਈ ਕ੍ਰਾਂਤੀ ਆਏ
ਇਸ ਰਥ ਦਾ ਭੱਠਾ ਬਹਿ ਜਾਏ!
------ਰੈਕਟਰ ਕਥੂਰੀਆ
ਪੰਜਾਬੀ ਭਵਨ ਲੁਧਿਆਣਾ ਦੇ 17 ਜੂਨ 2023 ਵਾਲੇ ਇੱਕ ਦ੍ਰਿਸ਼ ਨੂੰ ਚੇਤੇ ਕਰਦਿਆਂ ਉੱਸੇ ਰਾਤ ਨੂੰ 11:18 ਵਜੇ ਲਿਖੀ ਗਈ
No comments:
Post a Comment